24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ 27 ਨੂੰ- ਰਾਣਾ ਮੀਆਂਵਿੰਡ <br/>

Ad Position 21
No active advertisement
ਅਜੀਤ ਡੈਸਕ 25-12-2025
ਮੀਆਂਵਿੰਡ, 24 ਦਸੰਬਰ (ਗੁਰਪ੍ਰਤਾਪ ਸਿੰਘ ਸੰਧੂ)-ਸਥਾਨਕ ਪਿੰਡ ਮੀਆਂਵਿੰਡ ਵਿਖੇ ਗੁਰਦੁਆਰਾ ਪੱਤੀ ਬਜ਼ਾਰ ਵਿਖੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹੀਦੀ ਨੂੰ ਸਮਰਪਿਤ 21ਵਾਂ ਗੁਰਮਤਿ ਸਮਾਗਮ 27 ਦਸੰਬਰ 13 ਪੋਹ ਨੂੰ ਗੁਰਦੁਆਰਾ ਪੱਤੀ ਬਾਜ਼ਾਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਮੁਨਸ਼ੀ ਰਣਜੀਤ ਸਿੰਘ ਰਾਣਾ ਮੀਆਂਵਿੰਡ ਨੇ ਦੱਸਿਆ ਕਿ ਸਵੇਰੇ ਬੀਬੀਆਂ ਵਲੋਂ ਰੱਖੇ ਸਹਿਜ ਪਾਠ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਵਾਏ ਜਾਣਗੇ ਅਤੇ ਰਾਤ 6 ਵਜੇ ਤੋਂ 10.50 ਵਜੇ ਤੱਕ ਖੁੱਲ੍ਹੇ ਪੰਡਾਲ ਵਿਚ ਧਾਰਮਿਕ ਸਮਾਗਮ ਦੌਰਾਨ ਕਿ੍ਪਾਲ ਸਿੰਘ ਗਗੜੇਵਾਲ ਦੇ ਕਵੀਸ਼ਰੀ ਜਥੇ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਾਬਾ ਪਰਮਜੀਤ ਸਿੰਘ ਦੇ ਕੀਰਤਨੀ ਜਥੇ ਅਤੇ ਕਥਾਵਾਚਕ ਲਵਪ੍ਰੀਤ ਸਿੰਘ ਵਲੋਂ ਪਹੁੰਚੀ ਹੋਈ ਸੰਗਤ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਜਾਵੇਗਾ | ਇਸ ਮੌਕੇ ਠੇਕੇਦਾਰ ਜਤਿੰਦਰ ਸਿੰਘ, ਕਰਮਜੀਤ ਸਿੰਘ ਕੰਡਾ, ਮੈਂਬਰ ਪੂਰਨ ਸਿੰਘ, ਫ਼ੌਜੀ ਸੁਰਜੀਤ ਸਿੰਘ ਪਿੰਟੂ, ਬਿੱਲੂ ਸਿੰਘ, ਗਗਨ ਸਿੰਘ, ਰਾਣਾ ਹੱਟੀ ਵਾਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦਾ ਬਣੇਗਾ ਚੇਅਰਮੈਨ- ਭਲਾਈਪੁਰ <br/> ਅਗਲੀ ਖ਼ਬਰ ਪਿੰਡ ਭੁੱਚਰ ਵਿਖੇ ਸਾਹਿਬਜ਼ਾਦਿਆਂ ਤੇ ਸ਼ਹੀਦ ਸਿੰਘਾਂ ਦਾ ਸ਼ਹੀਦੀ ਦਿਹਾੜਾ ਮਨਾਇਆ <br/>
Ad Position 24