24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਬਲਾਕ ਸੰਮਤੀ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦਾ ਬਣੇਗਾ ਚੇਅਰਮੈਨ- ਭਲਾਈਪੁਰ <br/>

Ad Position 21
No active advertisement
ਅਜੀਤ ਡੈਸਕ 25-12-2025
ਮੀਆਂਵਿੰਡ, 24 ਦਸੰਬਰ (ਗੁਰਪ੍ਰਤਾਪ ਸਿੰਘ ਸੰਧੂ)-ਬਲਾਕ ਨਾਗੋਕੇ ਅਧੀਨ ਆਉਂਦੇ ਜ਼ੋਨਾਂ ਤੋਂ ਜਿੱਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਲੋਂ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੇ ਗ੍ਰਹਿ ਵਿਖੇ ਏਕਤਾ ਦਾ ਪ੍ਰਗਟਾਵਾ ਕਰਦਿਆਂ ਬਲਾਕ ਸੰਮਤੀ ਦਾ ਚੇਅਰਮੈਨ ਬਣਾਉਣ ਦੇ ਸਾਰੇ ਅਧਿਕਾਰ ਸਾਬਕਾ ਵਿਧਾਇਕ ਭਲਾਈਪੁਰ ਨੂੰ ਦੇ ਦਿੱਤੇ | ਇਸ ਮੌਕੇ ਗੱਲਬਾਤ ਕਰਦਿਆਂ ਭਲਾਈਪੁਰ ਨੇ ਕਿਹਾ ਕਿ ਬਲਾਕ ਸੰਮਤੀ ਦੀਆਂ ਪੰਦਰਾਂ ਸੀਟਾਂ ਵਿਚੋਂ ਅੱਠ ਸੀਟਾਂ ਕਾਂਗਰਸ ਪਾਰਟੀ, ਪੰਜ ਆਮ ਆਦਮੀ ਪਾਰਟੀ, ਇਕ ਅਕਾਲੀ ਦਲ ਅਤੇ ਇਕ ਸੀਟ ਅਜ਼ਾਦ ਉਮੀਦਵਾਰ ਵਲੋਂ ਜਿੱਤੀ ਗਈ | ਉਨ੍ਹਾਂ ਦੱਸਿਆ ਕਿ ਬਲਾਕ ਸੰਮਤੀ ਦਾ ਚੇਅਰਮੈਨ ਬਣਾਉਣ ਲਈ ਕਾਂਗਰਸ ਪਾਰਟੀ ਕੋਲ ਪੂਰਾ ਬਹੁਮਤ ਹੈ ਤੇ ਆਜ਼ਾਦ ਉਮੀਦਵਾਰ ਵੀ ਸਾਨੂੰ ਹਮਾਇਤ ਦੇ ਰਿਹਾ ਹੈ | ਉਨ੍ਹਾਂ ਕਿਹਾ ਕਿ ਕੋਰਮ ਪੂਰਾ ਹੋਣ ਕਰਕੇ ਬਲਾਕ ਸੰਮਤੀ ਖਡੂਰ ਸਾਹਿਬ ਤੋਂ ਚੇਅਰਮੈਨ ਕਾਂਗਰਸ ਪਾਰਟੀ ਦਾ ਹੀ ਬਣੇਗਾ | ਇਸ ਮੌਕੇ ਸਰਪੰਚ ਹਰਪਾਲ ਸਿੰਘ ਜਲਾਲਾਬਾਦ, ਸਾਬਕਾ ਚੇਅਰਮੈਨ ਸਤਨਾਮ ਸਿੰਘ ਬਿੱਟੂ ਤਖਤੂਚੱਕ, ਬਲਾਕ ਪ੍ਰਧਾਨ ਸਾਬਕਾ ਸਰਪੰਚ ਦਲੇਰ ਸਿੰਘ ਸਰਲੀ, ਸਾਬਕਾ ਸਰਪੰਚ ਅੰਗਰੇਜ਼ ਸਿੰਘ ਕੀੜੀ ਸ਼ਾਹੀ, ਸਾਬਕਾ ਚੇਅਰਮੈਨ ਨਿਰਵੈਰ ਸਿੰਘ ਸਾਬੀ ਭਲਾਈਪੁਰ, ਸੰਮਤੀ ਮੈਂਬਰ ਕੰਵਲਜੀਤ ਸਿੰਘ ਨੱਥੋਕੇ, ਜੈਮਲ ਸਿੰਘ ਸ਼ਾਹ ਖੋਜਕੀਪੁਰ, ਸੋਨੂੰ ਗੁਲਾਲੀਪੁਰੀਆ, ਕੌਂਸਲਰ ਯੁਵਰਾਜ ਸਿੰਘ ਰਈਆ, ਹਲਕਾ ਯੂਥ ਪ੍ਰਧਾਨ ਪ੍ਰਦੀਪ ਸਿੰਘ ਭਲਾਈਪੁਰ, ਮੈਂਬਰ ਕੁਲਦੀਪ ਸਿੰਘ ਵੈਰੋਵਾਲ਼, ਰਵੀ ਸ਼ਾਹ ਬਿਹਾਰੀਪੁਰ, ਲਵਜੀਤ ਸਿੰਘ ਖੋਜਕੀਪੁਰ, ਅਮਨਦੀਪ ਸਿੰਘ ਖੋਜਕੀਪੁਰ, ਸੰਗਰਾਮ ਸਿੰਘ ਨਿੱਕਾ, ਸਾਬਕਾ ਸਰਪੰਚ ਹਰਮੇਸ਼ ਸਿੰਘ ਗੋਰਾ ਦੇਲਾਂਵਾਲ, ਸਿੰਮੀ ਸਰਲੀ, ਸੁਖਦੀਪ ਸਿੰਘ ਖੋਜਕੀਪੁਰ, ਸੰਮਤੀ ਮੈਂਬਰ ਬਲਜਿੰਦਰ ਸਿੰਘ ਰਾਮਪੁਰ, ਜਗਦੀਪ ਸਿੰਘ ਮਾਨ ਪੀ.ਏ. ਭਲਾਈਪੁਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ ਵਿਖੇ ਮੂਲ ਮੰਤਰ ਦੇ ਜਾਪ ਕੀਤੇ <br/> ਅਗਲੀ ਖ਼ਬਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ 27 ਨੂੰ- ਰਾਣਾ ਮੀਆਂਵਿੰਡ <br/>
Ad Position 24