ਸਰਹਾਲੀ ਕਲਾਂ, 25 ਦਸੰਬਰ (ਅਜੈ ਸਿੰਘ ਹੁੰਦਲ)-ਕਸਬਾ ਚੋਹਲਾ ਸਾਹਿਬ ਵਿਚ ਸੰਗਤਾਂ ਦਾ ਭਾਰੀ ਇਕੱਠ ਸੀ, ਜਿੱਥੇ ਸਿੱਖ ਸੰਗਤ ਵਲੋਂ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ, ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ ਕਰਨ ਦਾ ਪ੍ਰੋਗਰਾਮ ਸੀ | ਇਸ ਮੌਕੇ ਨਿਰਮਲ ਸਿੰਘ, ਜੰਗ ਸਿੰਘ, ਮਨਜੀਤ ਸਿੰਘ ਫੌਜੀ, ਪਰਮਜੀਤ ਸਿੰਘ, ਸਵਰਨ ਸਿੰਘ, ਵੀਰ ਸਿੰਘ, ਤਰਲੋਚਨ ਸਿੰਘ ਜਗਤਾਰ ਸਿੰਘ ਜੱਗਾ, ਅੰਗਰੇਜ਼ ਸਿੰਘ ਗੁਰਵਿੰਦਰ ਸਿੰਘ ਗੋਪੀ, ਅਰਸ਼ਪ੍ਰੀਤ ਸਿੰਘ, ਲਾਲੀ ਪੱਖੋਪੁਰੀਆ, ਮਾਮਾ ਮੋਟਰਾਂ ਵਾਲਾ, ਦਯਾ ਸਿੰਘ ਚੇਅਰਮੈਨ, ਨਵਜੋਤ ਚੋਹਲਾ ਅਤੇ ਹੋਰ ਕਈ ਪਤਵੰਤੇ ਸੰਗਤ ਵਿਚ ਹਾਜ਼ਰ ਸਨ | ਸੰਗਤਾਂ ਦੇ ਭਾਰੀ ਇਕੱਠ ਵਿਚ ਮਹਾਂਪੁਰਖਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੋਲਦਿਆਂ ਦਯਾ ਸਿੰਘ ਚੇਅਰਮੈਨ ਨੇ ਆਖਿਆ ਕਿ ਅੱਜ ਸਾਡੇ ਨਗਰ ਵਿਚ ਮਹਾਂਪੁਰਖ ਪਹੁੰਚੇ ਹਨ, ਅਸੀਂ ਸਮੂਹ ਸਾਧ ਸੰਗਤ ਵਲੋਂ ਮਹਾਂਪੁਰਖਾਂ ਨੂੰ ਹਾਰਦਿਕ ਜੀ ਆਇਆਂ ਆਖਦੇ ਹਾਂ | ਇਤਿਹਾਸ ਗਵਾਹ ਹੈ ਕਿ ਕੁਦਰਤੀ ਆਫਤ ਭਾਵੇਂ ਧਰਤੀ ਦੇ ਕਿਸੇ ਕੋਨੇ ਵਿਚ ਹੀ ਆਈ ਹੋਵੇ, ਗੁਰੂ ਕੀ ਸਾਜੀ ਨਿਵਾਜੀ ਸਿੱਖ ਸੰਗਤ ਨੇ ਸਭ ਤੋਂ ਅੱਗੇ ਵਧ ਕੇ ਦੁਖੀਆਂ ਤੇ ਲੋੜਵੰਦਾਂ ਦੀ ਸਹਾਇਤਾ ਕੀਤੀ | ਇਸ ਸਾਲ ਪੰਜਾਬ ਵਿਚ ਹੜ੍ਹਾਂ ਨਾਲ ਬਹੁਤ ਭਾਰੀ ਨੁਕਸਾਨ ਹੋਇਆ | ਸੰਤ ਬਾਬਾ ਸੁੱਖਾ ਸਿੰਘ ਵਲੋਂ ਹੜ੍ਹਾਂ ਵਿਚ ਮਹਾਨ ਸੇਵਾ ਕੀਤੀ ਗਈ ਅਤੇ ਉਨ੍ਹਾਂ ਦੀ ਕੀਤੀ ਗਈ ਸੇਵਾ ਨੂੰ ਦੁਨੀਆਂ ਭਰ ਵਿਚ ਸਲਾਹਿਆ ਗਿਆ ਹੈ | ਬਾਬਾ ਸੁੱਖਾ ਸਿੰਘ ਵਲੋਂ ਜਿੱਥੇ ਜਿੱਥੇ ਵੀ ਬੰਨ੍ਹ ਬੰਨ੍ਹਣ ਦੀ ਸੇਵਾ ਚਲਦੀ ਰਹੀ, ਸਾਡੇ ਪਿੰਡ ਦੀ ਸੰਗਤ ਨੂੰ ਵੀ ਸੇਵਾ ਕਰਨ ਦਾ ਸਮਾਂ ਪ੍ਰਾਪਤ ਹੋਇਆ ਸੀ | ਕੁਝ ਸੰਗਤ ਦਿਨੇ ਸੇਵਾ ਕਰਨ ਜਾਂਦੀ ਸੀ ਅਤੇ ਕੁਝ ਰਾਤ ਵੇਲੇ | ਬੰਨ੍ਹਾਂ ਦੀ ਸੇਵਾ ਵੇਲੇ ਚੋਹਲਾ ਸਾਹਿਬ ਬਹੁਤ ਸਾਰੇ ਨੌਜਵਾਨਾਂ ਨੂੰ ਸੇਵਾ ਦੀ ਲਗਨ ਲੱਗੀ ਹੈ | ਅਸੀਂ ਸਭ ਬਾਬਾ ਸੁੱਖਾ ਸਿੰਘ ਵਲੋਂ ਕਰਵਾਈ ਜਾਣ ਵਾਲੀਆਂ ਸੇਵਾਵਾਂ ਵਾਸਤੇ ਸਦਾ ਹੁਕਮ ਦੀ ਉਡੀਕ ਵਿਚ ਰਹਿੰਦੇ ਹਾਂ | ਭਵਿੱਖ ਵਿਚ ਵੀ ਜਿੱਥੇ ਕਿਤੇ ਸੇਵਾਵਾਂ ਚੱਲਣ, ਸਾਡੇ ਨਗਰ ਵਲੋਂ ਸੇਵਾਦਾਰਾਂ ਦੀ ਸਦਾ ਤਿਆਰੀ ਰਹੇਗੀ |