ਟਾਹਲੀ ਸਾਹਿਬ, 26 ਦਸੰਬਰ (ਵਿਨੋਦ ਭੀਲੋਵਾਲ)-ਲੋਹੜੀ ਦੇ ਤਿਉਹਾਰ ਤੋਂ ਨੌਜਵਾਨਾਂ ਵਿਚ ਪਤੰਗਾਂ ਉਡਾਉਣ ਦੇ ਵੱਧਦੇ ਕਰੇਜ ਲੋਕਾਂ ਦੀ ਜਾਨਾਂ ਦਾ ਖੌਫ਼ ਬਣ ਚੁੱਕਾ ਹੈ, ਜਿਸ ਤਿਉਹਾਰ ਵਿਚ ਪੁਰਾਣੀ ਵਿਰਾਸਤ ਘਰ-ਘਰ ਲੋਹੜੀ ਮੰਗਣੀ ਰਾਤ ਨੂੰ ਭੁੱਗੇ ਲਗਾ ਕਿ ਮਨਾਈ ਜਾਂਦੀ ਸੀ ਪਰ ਪਿਛਲੇ ਕਈ ਸਾਲਾਂ ਤੋਂ ਨੌਜਵਾਨ ਪੀੜ੍ਹੀ ਵਿਰਾਸਤ ਨੂੰ ਭੁੱਲ ਕੇ ਪਤੰਗਬਾਜੀ ਵਿਚ ਫੱਸ ਕੇ ਰਿਹ ਗਈ ਹੈ ਅਤੇ ਚਾਈਨਾ ਡੋਰ ਦੀ ਵਰਤੋਂ ਕਰਕੇ ਮਨੁੱਖੀ ਜਾਨਾਂ ਦੇ ਨਾਲ-ਨਾਲ ਪਸ਼ੂ ਪੰਛੀਆਂ ਲਈ ਵੀ ਘਾਤਕ ਸਿੱਧ ਹੋ ਰਹੀ ਹੈ | ਜਦੋਂਕਿ ਖੂਨੀ ਡੋਰ ਨੂੰ ਖਤਮ ਕਰਨ ਲਈ ਪੰਜਾਬ ਦੀਆਂ ਸਮਾਜ ਸੇਵੀ ਜਥੇਬੰਦੀਆਂ ਤੇ ਆਮ ਲੋਕਾਂ ਪਿਛਲੇ ਕਈ ਸਾਲਾਂ ਤੋਂ ਮੰਗ ਕਰਦੇ ਆ ਰਹੇ ਹਨ ਕਿ ਖੂਨੀ ਡੋਰ ਵੇਚਣ ਤੇ ਉਡਾਉਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦਾ ਹੇੈ ਪਰ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਲੋਕ ਰਸਤਿਆਂ 'ਚ ਖੂਨੀ ਚਾਇਨਾ ਡੋਰ ਦਾ ਸ਼ਿਕਾਰ ਹੋ ਰਹੇ ਹਨ ਤੇ ਡੋਰ ਨੂੰ ਬੰਦ ਕਰਵਾਉਣ ਦੇ ਦਾਅਵੇ ਕਰਨ ਵਾਲੀ ਸਰਕਾਰ ਤੇ ਪ੍ਰਸ਼ਾਸਨ ਚਾਇਨਾ ਡੋਰ ਦੀ ਵਿਕਰੀ 'ਤੇ ਰੋਕ ਨਹੀਂ ਲਗਾ ਸਕੀ ਤੇ ਲੋਹੜੀ ਦਾ ਤਿਹਾਉਰ ਆਉਣ ਤੋਂ ਪਹਿਲਾਂ ਹਜ਼ਾਰਾਂ ਦੀ ਚਾਇਨਾ ਡੋਰ ਦੀ ਚੋਰਮੋਰੀ ਰਾਹੀਂ ਪਿੰਡਾਂ ਵਿਚ 700 ਤੋਂ 800 ਤੱਕ ਵਿਕਰੀ ਹੋ ਚੁੱਕੀ ਹੈ ਪਰ ਪ੍ਰਸ਼ਾਸਨ ਵਲੋਂ ਹੁਣ ਤੱਕ ਇਸ ਦੀ ਮੁਕੰਮਲ ਰੋਕਥਾਮ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਜਾ ਰਿਹਾ | ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਚਲ ਰਿਹੈ ਕਾਰੋਬਾਰ ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਹੇਠਲੇ ਅਧਿਕਾਰੀਆਂ ਨੂੰ ਚਾਇਨਾ ਡੋਰ ਵੇਚਣ ਅਤੇ ਵਰਤਣ 'ਤੇ ਸਖ਼ਤੀ ਕਰਨ ਇਥੋਂ ਤੱਕ ਕਿ ਪੁਲਿਸ ਕੇਸ ਦਰਜ ਕਰਨ ਦੇ ਆਦੇਸ਼ ਮਿਲੇ ਹਨ | ਪਰ ਪੁਲਿਸ ਪ੍ਰਸ਼ਾਸਨ ਵਲੋਂ ਅਤੇ ਨਾ ਹੀ ਸਿਵਲ ਪ੍ਰਸ਼ਾਸਨ ਵਲੋਂ ਇਸ ਨੂੰ ਰੋਕਣ ਲਈ ਕੋਈ ਕਾਰਵਾਈ ਅਮਲ ਵਿਚ ਲਿਆਂਦੀ ਹੈ ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਸਭ ਕੁਝ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ | ਪਿਛਲੇ 2 ਮਹੀਨਿਆਂ 'ਚ ਚਾਈਨਾ ਡੋਰ ਦੀਆਂ ਸੈਂਕੜੇ ਪੇਟੀਆਂ ਵਿਕੀਆਂ ਜਿਸ ਸੰਬੰਧੀ ਬਹੁਤ ਸਾਰੇ ਸਮਾਜ ਸੇਵੀ ਤੇ ਸਮਾਜ ਪ੍ਰਤੀ ਚੰਗੀ ਸੋਚ ਰੱਖਣ ਵਾਲੇ ਵਿਨੋਦ ਕੁਮਾਰ ਸਾਬੀ ਰੂਪੋਵਾਲੀ ਬ੍ਰਾਹਮਣਾਂ, ਗ੍ਰੰਥੀ ਭਾਈ ਲਵਪ੍ਰੀਤ ਸਿੰਘ, ਨੰਬਰਦਾਰ ਰਣਜੀਤ ਸਿੰਘ ਰਾਜਾ ਮੀਆਂ ਪੰਧੇਰ ਨੇ ਦੱਸਿਆ ਕਿ ਟਾਹਲੀ ਸਾਹਿਬ ਤੇ ਹੋਰ ਕਸਬਿਆਂ ਪਿੰਡਾਂ ਵਿਚ ਇਸ ਪਾਬੰਦੀਸ਼ੁਦਾ ਚਾਇਨਾ ਦੀਆਂ ਵਿਕ ਚੁੱਕੀਆਂ ਹਨ ਅਤੇ ਲੋਹੜੀ ਦੇ ਤਿਉਹਾਰ ਤੱਕ ਵੀ ਬਿਨਾਂ ਕੋਈ ਡਰ ਰੋਕ ਟੋਕ ਅੰਦਰ ਖਾਤੇ ਇਹ ਖੂਨੀ ਡੋਰ ਵਿਕੇਗੀ, ਜਿਸ ਨੂੰ ਲੋਹੜੀ ਤੋਂ ਪਹਿਲਾਂ ਤੇ ਲੋਹੜੀ ਵਾਲੇ ਦਿਨ ਪਿੰਡਾਂ ਕਸਬਿਆਂ ਦੇ ਘਰਾਂ ਦੀਆਂ ਛੱਤਾਂ 'ਤੇ ਉਡਦਿਆਂ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪ੍ਰਸ਼ਾਸਨ ਦੀ ਨੱਕ ਥੱਲੇ ਪ੍ਰਸ਼ਾਸਨ ਦਾ ਮਜਾਕ ਉਡਾਇਆ ਜਾਂਦਾ ਹੈ |