18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਬਾਬਾ ਗੋਬਿੰਦ ਸਕੂਲ ਸਠਿਆਲਾ ਵਿਖੇ 'ਸਫਰ-ਏ-ਸ਼ਹਾਦਤ' ਨੂੰ ਸਮਰਪਿਤ ਵਿਚਾਰ ਗੋਸ਼ਟੀ

Ad Position 21
No active advertisement
ਅਜੀਤ ਡੈਸਕ 28-12-2025
ਸਠਿਆਲਾ, 27 ਦਸੰਬਰ (ਜਗੀਰ ਸਿੰਘ ਸਫਰੀ)-ਬਾਬਾ ਗੋਬਿੰਦ ਐਂਡ ਬਿ੍ਗੇਡੀਅਰ ਜੀ.ਐਸ ਬੱਲ ਮੈਮੋਰੀਅਲ ਸੀਨੀ: ਸੈਕੰਡਰੀ ਸਕੂਲ ਸਠਿਆਲਾ ਵਿਖੇ 'ਸਫਰ-ਏ-ਸ਼ਹਾਦਤ' ਨੂੰ ਸਮਰਪਿਤ ਵਿਚਾਰ ਗੋਸ਼ਟੀ ਕਰਵਾਈ ਗਈ | ਇਸ ਬਾਰੇ ਪਿ੍ੰਸੀਪਲ ਸ਼ੁੱਭਨੀਤ ਕੌਰ ਗਿੱਲ ਨੇ ਦੱਸਿਆ ਕਿ ਰਿਟਾ: ਮੇਜਰ ਜਰਨਲ ਗੁਰਪਾਲ ਸਿੰਘ ਬੱਲ ਦੀ ਰਹਿਨੁਮਈ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਮਾਤਾ ਗੁਜਰ ਕੌਰੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਚਾਰ ਗੋਸ਼ਟੀ ਦੇ ਪ੍ਰੋਗਰਾਮ 'ਚ ਹਾਜ਼ਰ ਹੋ ਕੇ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੁਨੀਆ ਵਿਚ ਚੱਲ ਰਹੇ ਸ਼ਹੀਦੀ ਸਮਗਾਮਾਂ ਬਾਰੇ ਚਾਨਣਾ ਪਾਇਆ | ਇਨ੍ਹਾਂ ਤੋਂ ਇਲਾਵਾ ਮੈਡਮ ਬਲਵਿੰਦਰ, ਮੈਡਮ ਸਿਮਰਨਜੀਤ ਕੌਰ ਤੇ ਮਾ: ਦਿਲਲਵ ਸਿੰਘ ਖਾਲਸਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਸੰਗਤਾਂ ਸਮੇਤ ਸ੍ਰੀ ਅਨੰਦਪੁਰ ਸਾਹਿਬਜ਼ਾਦੇ ਕਿਲ੍ਹੇ ਨੂੰ ਛੱਡਣਾ, ਸਰਸਾ ਨਦੀ ਕੰਢੇ ਪਰਿਵਾਰ ਦਾ ਵਿਛੋੜਾ, ਵੱਡੇ ਸਾਹਿਬਜ਼ਾਦੇ ਦੀ ਚਮਕੌਰ ਦੀ ਗੜ੍ਹੀ 'ਚ ਮੁਗਲਾਂ ਨਾਲ ਲੜਾਈ ਦੌਰਾਨ ਸ਼ਹੀਦ ਹੋਣਾ, ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਜੀ ਦਾ ਕੁੰਮੇ ਮਾਸ਼ਕੀ ਦੀ ਛੰਨ 'ਚ ਠਹਿਰਨਾ ਆਦਿ ਆਦਿ ਘਟਨਾਵਾਂ ਬਾਰੇ ਸਿੱਖ ਇਤਿਹਾਸ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ 'ਸਫ਼ਰ-ਏ -ਸ਼ਹਾਦਤ' ਨੂੰ ਸਮਰਪਿਤ ਸਕੂਲ ਵੈਨ ਆਟੋ ਯੂਨੀਅਨ ਵੇਰਕਾ ਨੇ ਲੰਗਰ ਲਗਾਏ ਅਗਲੀ ਖ਼ਬਰ ਫੀਲਡ ਪੱਤਰਕਾਰ ਐਸੋਸੀਏਸ਼ਨ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੀ ਅਹਿਮ ਮੀਟਿੰਗ ਅੱਜ <br/>
Ad Position 24