ਚੌਕ ਮਹਿਤਾ, 27 ਦਸੰਬਰ (ਧਰਮਿੰਦਰ ਸਿੰਘ ਭੰਮਰਾ)- ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਮਦਮੀ ਟਕਸਾਲ ਜਥਾ ਭਿੰਡਰਾਂ ਚੌਕ ਮਹਿਤਾ ਤੋਂ ਸੱਜੇ ਮਹਾਨ ਨਗਰ ਕੀਰਤਨ ਦਾ ਨਿੱਘਾ ਸਵਾਗਤ ਕਰਦੇ ਹੋਏ ਪੀ ਬੀ ਐੱਸ ਮਾਲ ਚੌਕ ਮਹਿਤਾ ਦੇ ਮਾਲਕ ਬਲਕਾਰ ਸਿੰਘ ਬਾਠ ਮੱਤੇਵਾਲ, ਪਰਮਜੀਤ ਸਿੰਘ ਬਾਠ ਮੱਤੇਵਾਲ, ਸਤਨਾਮ ਸਿੰਘ ਬਾਠ ਮੱਤੇਵਾਲ ਨੇ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਸੁੰਦਰ ਰੁਮਾਲਾ ਸਾਹਿਬ ਅਤੇ ਪੰਜ ਪਿਆਰਿਆਂ ਸਾਹਿਬਾਨ ਨੂੰ ਸਿਰਪਾਓ ਭੇਟ ਕੀਤਾ ਗਿਆ | ਇਸ ਮੌਕੇ ਦਮਦਮੀ ਟਕਸਾਲ ਜਥਾ ਭਿੰਡਰਾਂ ਚੌਕ ਮਹਿਤਾ ਮੌਜੂਦਾ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਵਲੋਂ ਪੀ ਬੀ ਐੱਸ ਮਾਲ ਦੇ ਮਾਲਕ ਬਲਕਾਰ ਸਿੰਘ ਬਾਠ ਮੱਤੇਵਾਲ, ਪਰਮਜੀਤ ਸਿੰਘ ਬਾਠ ਮੱਤੇਵਾਲ, ਸਤਨਾਮ ਸਿੰਘ ਬਾਠ ਮੱਤੇਵਾਲ ਨੂੰ ਸਨਮਾਨਿਤ ਕਰਦੇ ਹੋਏ ਗਿਆਨੀ ਸਾਹਿਬ ਸਿੰਘ, ਪਿ੍ੰਸੀਪਲ ਹਰਸ਼ਦੀਪ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਬੁੱਟਰ, ਜਥੇਦਾਰ ਬਾਬਾ ਬੋਹੜ ਸਿੰਘ ਪਿ੍ੰਸੀਪਲ ਗੁਰਦੀਪ ਸਿੰਘ ਰੰਧਾਵਾ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ |