07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਕੂੜਾ ਚੁੱਕਣ ਵਾਲੇ ਸਫ਼ਾਈ ਸੇਵਕਾਂ ਨੇ ਪਵੇਲਿਅਨ ਮਾਲ ਚੌਕ 'ਤੇ ਕੂੜੇ ਦੇ ਲਗਾਏ ਢੇਰ <br/>

Ad Position 21
No active advertisement
ਅਜੀਤ ਡੈਸਕ 05-09-2025
ਲੁਧਿਆਣਾ, 4 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਪਵੇਲਿਅਨ ਮਾਲ ਚੌਕ ਵਿਖੇ ਕੂੜਾ ਚੁੱਕਣ ਵਾਲੇ ਸਫ਼ਾਈ ਸੇਵਕਾਂ ਵਲੋਂ ਬਾਅਦ ਦੁਪਹਿਰ ਰੋਸ ਵਜੋਂ ਕੂੜੇ ਦੇ ਢੇਰ ਲਗਾ ਕੇ ਚੌਕ ਨੰੂ ਬੰਦ ਕਰ ਦਿੱਤਾ, ਜਿਸ 'ਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਤੇ ਡਿਪਟੀ ਮੇਅਰ ਪਿ੍ੰਸ ਜੌਹਰ ਨੇ ਮੌਕੇ +ਤੇ ਪੁੱਜ ਕੇ ਚੌਕ ਨੰੂ ਖੁਲ੍ਹਵਾਇਆ | ਦਰਅਸਲ ਕੂੜਾ ਚੁੱਕਣ ਵਾਲੇ ਨਿੱਜੀ ਸਫ਼ਾਈ ਸੇਵਕਾਂ ਵਲੋਂ ਚੌਕ ਦੇ ਕੌਲ ਪੈਂਦੇ ਸਟੈਟਿਕ ਕੰਪੈਕਟਰ ਵਿਚ ਉਨ੍ਹਾਂ ਦਾ ਕੂੜਾ ਨਾ ਲਏ ਜਾਣ 'ਤੇ ਉਕਤ ਚੌਕ ਵਿਖੇ ਕੂੜੇ ਦੇ ਢੇਰ ਲਗਾਏ ਗਏ | ਸਫ਼ਾਈ ਸੇਵਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਕਤ ਸਟੈਟਿਕ ਕੰਪੈਕਟਰ ਵਿਚ ਕਰੀਬ 8 ਮਸ਼ੀਨਾਂ ਹਨ, ਜਿਨ੍ਹਾਂ ਵਿਚ ਜ਼ਿਆਦਾ ਮਸ਼ੀਨਾਂ ਖਰਾਬ ਰਹਿੰਦੀਆਂ ਹਨ | ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਹ ਸਵੇਰ ਤੋਂ ਆਪਣਾ ਕੂੜਾ ਲੈ ਕੇ ਸਟੈਟਿਕ ਕੰਪੈਕਟਰ 'ਤੇ ਪੁੱਜ ਜਾਂਦੇ ਹਨ, ਪਰ ਉਨ੍ਹਾਂ ਨੰੂ ਸਟੈਟਿਕ ਕੰਪੈਕਟਰ ਦੇ ਅੰਦਰ ਕੂੜਾ ਸੁੱਟਣ ਨਹੀਂ ਦਿੱਤਾ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਨੰੂ ਸਾਰਾ ਦਿਨ ਸਟੈਟਿਕ ਕੰਪੈਕਟਰ ਦੇ ਬਾਹਰ ਖੜ੍ਹਾ ਹੋਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਬਰਸਾਤ ਦਾ ਮੌਸਮ ਹੈ | ਉਨ੍ਹਾਂ ਨੰੂ ਆਪਣੀ ਸਿਹਤ ਖਰਾਬ ਹੋਣ ਦਾ ਪੂਰਾ ਖਦਸ਼ਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਜੋ ਪੱਕੇ ਸਫ਼ਾਈ ਕਰਮਚਾਰੀ ਹਨ, ਉਨ੍ਹਾਂ ਦਾ ਕੂੜਾ ਸਟੈਟਿਕ ਕੰਪੈਕਟਰ ਵਿਚ ਲੈ ਲਿਆ ਜਾਂਦਾ ਹੈ, ਪਰ ਉਨ੍ਹਾਂ ਨੰੂ ਕੂੜਾ ਸਟੈਟਿਕ ਕੰਪੈਕਟਰ ਤੋਂ ਬਾਹਰ ਰੇਹੜੀਆਂ ਵਿਚ ਰੱਖਣ ਲਈ ਹੀ ਕਿਹਾ ਜਾਂਦਾ ਹੈ, ਜਿਸ ਦੇ ਰੋਸ ਵਜੋਂ ਉਨ੍ਹਾਂ ਵਲੋਂ ਪਵੇਲਿਅਨ ਮਾਲ ਚੌਕ ਨੰੂ ਕੂੜੇ ਦੇ ਢੇਰ ਲਗਾ ਕੇ ਬੰਦ ਕਰ ਦਿੱਤਾ ਗਿਆ | ਜਦ ਸਫ਼ਾਈ ਸੇਵਕਾਂ ਵਲੋਂ ਉਕਤ ਚੌਕ 'ਤੇ ਕੂੜਾ ਲਗਾ ਕੇ ਉਸ ਨੰੂ ਬੰਦ ਕਰਨ ਦੀ ਸੂਚਨਾ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਤੇ ਡਿਪਟੀ ਮੇਅਰ ਪਿ੍ੰਸ ਜੌਹਰ ਕੋਲ ਪੁੱਜੀ ਤਾਂ ਉਕਤ ਦੋਵੇਂ ਮੌਕੇ 'ਤੇ ਪੁੱਜੇ ਅਤੇ ਦੋਵਾਂ ਵਲੋਂ ਕੂੜੇ ਦੇ ਢੇਰਾਂ ਨੰੂ ਚੌਕ ਤੋਂ ਚੁਕਵਾਇਆ ਗਿਆ ਤੇ ਲੋਕਾਂ ਲਈ ਆਉਣ ਜਾਣ ਲਈ ਰਾਹ ਖੋਲਿ੍ਹਆ ਗਿਆ | ਸਫ਼ਾਈ ਸੇਵਕਾਂ ਵਲੋਂ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਦਾ ਕੂੜਾ ਵੀ ਸਟੈਟਿਕ ਕੰਪੈਕਟਰ ਵਿਚ ਜਲਦ ਲਿਆ ਜਾਵੇ, ਜਿਸ ਨਾਲ ਉਨ੍ਹਾਂ ਨੰੂ ਸਾਰਾ ਦਿਨ ਸਟੈਟਿਕ ਕੰਪੈਕਟਰ ਦੇ ਬਾਹਰ ਆਪਣਾ ਕੂੜਾ ਲੈ ਕੇ ਖੜ੍ਹਨਾ ਨਾ ਹੋਣਾ ਪਵੇ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਫ਼ੌਜ, ਐਨ.ਡੀ.ਆਰ.ਐਫ. ਤੇ ਪ੍ਰਸ਼ਾਸਨ ਨੇ ਸਸਰਾਲੀ ਕਾਲੋਨੀ 'ਚ ਧੁੱਸੀ ਬੰਨ੍ਹ ਨੂੰ ਕੀਤਾ ਪੱਕਾ-ਮੁੰਡੀਆਂ, ਹਿਮਾਂਸ਼... ਅਗਲੀ ਖ਼ਬਰ ਸੀ.ਐਲ.ਯੂ. ਫ਼ੀਸ ਜਮ੍ਹਾਂ ਨਾ ਕਰਵਾਉਣ 'ਤੇ ਨਗਰ ਨਿਗਮ ਨੇ ਪੰਜ ਇਮਾਰਤਾਂ ਨੂੰ ਕੀਤਾ ਸੀਲ <br/>
Ad Position 24