07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸੀ.ਐਲ.ਯੂ. ਫ਼ੀਸ ਜਮ੍ਹਾਂ ਨਾ ਕਰਵਾਉਣ 'ਤੇ ਨਗਰ ਨਿਗਮ ਨੇ ਪੰਜ ਇਮਾਰਤਾਂ ਨੂੰ ਕੀਤਾ ਸੀਲ <br/>

Ad Position 21
No active advertisement
ਅਜੀਤ ਡੈਸਕ 05-09-2025
ਲੁਧਿਆਣਾ, 4 ਸਤੰਬਰ (ਭੁਪਿੰਦਰ ਸਿੰਘ ਬੈਂਸ)-ਇਮਾਰਤਾਂ ਦੇ ਮਾਲਕਾਂ ਵਲੋਂ ਨਗਰ ਨਿਗਮ ਕੋਲ ਚੇਂਜ ਆਫ਼ ਲੈਂਡ ਯੂਜ਼ (ਸੀ.ਐਲ.ਯੂ.) ਫ਼ੀਸ ਜਮ੍ਹਾ ਨਾ ਕਰਵਾਉਣ ਤੋਂ ਬਾਅਦ ਨਗਰ ਨਿਗਮ ਨੇ ਵੀਰਵਾਰ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਪੰਜ ਇਮਾਰਤਾਂ ਨੂੰ ਸੀਲ ਕਰ ਦਿੱਤਾ | ਅਧਿਕਾਰੀਆਂ ਨੇ ਦੁੱਗਰੀ ਇਲਾਕੇ ਵਿਚ ਦੋ ਇਮਾਰਤਾਂ ਅਤੇ ਮਲਹਾਰ ਰੋਡ 'ਤੇ ਦੋ ਇਮਾਰਤਾਂ ਨੂੰ ਸੀਲ ਕਰ ਦਿੱਤਾ | ਘੁਮਾਰ ਮੰਡੀ ਇਲਾਕੇ ਵਿਚ ਇਕ ਹੋਰ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ | ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਦੇ ਨਿਰਦੇਸ਼ਾਂ 'ਤੇ ਕੰਮ ਕਰਦੇ ਹੋਏ ਨਗਰ ਨਿਗਮ ਜ਼ੋਨ ਡੀ ਦੀ ਬਿਲਡਿੰਗ ਸ਼ਾਖਾ ਦੇ ਅਧਿਕਾਰੀਆਂ ਦੁਆਰਾ ਇਹ ਕਾਰਵਾਈ ਕੀਤੀ ਗਈ ਹੈ | ਅਧਿਕਾਰੀਆਂ ਨੇ ਦੱਸਿਆ ਕਿ ਮਾਲਕਾਂ ਨੂੰ ਨੋਟਿਸ ਭੇਜੇ ਗਏ ਸਨ, ਪਰ ਉਹ ਬਕਾਇਆ ਫ਼ੀਸ ਜਮ੍ਹਾ ਕਰਵਾਉਣ ਵਿਚ ਅਸਫਲ ਰਹੇ, ਜਿਸ ਤੋਂ ਬਾਅਦ ਵੀਰਵਾਰ ਨੂੰ ਇਮਾਰਤਾਂ ਵਿਰੁੱਧ ਕਾਰਵਾਈ ਕੀਤੀ ਗਈ | ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਜਾਰੀ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਕੂੜਾ ਚੁੱਕਣ ਵਾਲੇ ਸਫ਼ਾਈ ਸੇਵਕਾਂ ਨੇ ਪਵੇਲਿਅਨ ਮਾਲ ਚੌਕ 'ਤੇ ਕੂੜੇ ਦੇ ਲਗਾਏ ਢੇਰ <br/> ਅਗਲੀ ਖ਼ਬਰ ਪੁਰਾਣੀ ਮਾਧੋਪੁਰੀ ਵਿਖੇ ਹੌਜ਼ਰੀ ਦੇ ਸਾਮਾਨ ਦੀ ਦੁਕਾਨ 'ਚ ਲੱਗੀ ਅੱਗ <br/>
Ad Position 24