07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪੁਰਾਣੀ ਮਾਧੋਪੁਰੀ ਵਿਖੇ ਹੌਜ਼ਰੀ ਦੇ ਸਾਮਾਨ ਦੀ ਦੁਕਾਨ 'ਚ ਲੱਗੀ ਅੱਗ <br/>

Ad Position 21
No active advertisement
ਅਜੀਤ ਡੈਸਕ 05-09-2025
ਲੁਧਿਆਣਾ, 4 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੀ ਪੁਰਾਣੀ ਮਾਧੋਪੁਰੀ ਦੀ ਗਲੀ ਨੰਬਰ 3 ਸਥਿਤ ਇਕ ਹੌਜ਼ਰੀ ਦੇ ਸਾਮਾਨ ਦੀ ਦੁਕਾਨ ਵਿਚ ਦੇਰ ਰਾਤ ਅੱਗ ਲੱਗ ਗਈ ਤੇ ਲੱਖਾਂ ਰੁਪਏ ਮੁੱਲ ਦਾ ਸਾਮਾਨ ਜਲ ਕੇ ਸੁਆਹ ਹੋ ਗਿਆ | ਮੌਕੇ 'ਤੇ ਫਾਇਰ ਬਿ੍ਗੇਡ ਦੀਆਂ 3 ਗੱਡੀਆਂ ਨੇ ਕੜੀ ਮਸ਼ੱਕਤ ਕਰਕੇ ਅੱਗ 'ਤੇ ਕਾਬੂ ਪਾਇਆ | ਜਦ ਦੇਰ ਰਾਤ ਉਕਤ ਦੁਕਾਨ ਚ ਅੱਗ ਲੱਗੀ ਤਾਂ ਆਸ-ਪਾਸ ਦੇ ਲੋਕਾਂ ਨੇ ਦੁਕਾਨ 'ਚੋਂ ਧੰੂਆਂ ਨਿਕਲਦਾ ਦੇਖ ਇਸਦੀ ਸੂਚਨਾ ਦੁਕਾਨ ਮਾਲਿਕ ਨੰੂ ਦਿੱਤੀ ਤੇ ਖੁਦ ਵੀ ਅੱਗ ਨੰੂ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਵਧਦੀ ਗਈ, ਜਿਸ 'ਤੇ ਲੋਕਾਂ ਵਲੋਂ ਇਸਦੀ ਸੂਚਨਾ ਫਾਇਰ ਬਿ੍ਗੇਡ ਨੂੰ ਦਿੱਤੀ ਗਈ | ਮੌਕੇ 'ਤੇ ਫਾਇਰ ਬਿ੍ਗੇਡ ਦੀਆਂ 3 ਗੱਡੀਆਂ ਪੁੱਜੀਆਂ, ਜਿਨ੍ਹਾਂ ਨੇ ਕੜੀ ਮਸ਼ੱਕਤ ਕਰਕੇ ਅੱਗ 'ਤੇ ਕਾਬੂ ਪਾਇਆ | ਅੱਗ ਲੱਗਣ ਦਾ ਅਸਲ ਕਾਰਨ ਤਾਂ ਨਹੀਂ ਪਤਾ ਚੱਲ ਸਕਿਆ, ਪਰ ਆਸ-ਪਾਸ ਦੇ ਲੋਕਾਂ ਵਲੋਂ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਸੀ.ਐਲ.ਯੂ. ਫ਼ੀਸ ਜਮ੍ਹਾਂ ਨਾ ਕਰਵਾਉਣ 'ਤੇ ਨਗਰ ਨਿਗਮ ਨੇ ਪੰਜ ਇਮਾਰਤਾਂ ਨੂੰ ਕੀਤਾ ਸੀਲ <br/> ਅਗਲੀ ਖ਼ਬਰ ਕਪਾਹ ਦੀ ਐਮ.ਐਸ.ਪੀ. 'ਤੇ ਖ਼ਰੀਦ ਲਈ ਸੀ.ਸੀ.ਆਈ. ਵਲੋਂ 550 ਕੇਂਦਰ ਸਥਾਪਤ <br/>
Ad Position 24