07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਦਿਆਰਥੀ ਐਸੋਸੀਏਸ਼ਨ ਵਲੋਂ ਧਰਨਾ ਦੂਜੇ ਦਿਨ ਜਾਰੀ <br/>

Ad Position 21
No active advertisement
ਅਜੀਤ ਡੈਸਕ 26-09-2025
ਲੁਧਿਆਣਾ 25 ਸਤੰਬਰ (ਜਸਵਿੰਦਰ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਵਿਦਿਆਰਥੀਆਂ ਵਲੋਂ ਖ਼ਾਲੀ ਪਈਆਂ ਅਸਾਮੀਆਂ ਭਰਨ ਨੂੰ ਲੈ ਕੇ ਲਗਾਏ ਗਏ ਧਰਨੇ ਦੇ ਦੂਜੇ ਦਿਨ ਨਾਅਰੇਬਾਜ਼ੀ ਕੀਤੀ ਗਈ ਪਰ ਕੋਈ ਵੀ ਸੰਬੰਧਿਤ ਅਧਿਕਾਰੀ ਵਿਦਿਆਰਥੀਆਂ ਦੀ ਗੱਲ ਸੁਣਨ ਵਾਸਤੇ ਨਹੀਂ ਆਇਆ | ਕੱਲ੍ਹ ਤੋਂ ਯੂਨੀਵਰਸਿਟੀ 'ਚ ਕਿਸਾਨ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੌਰਾਨ ਵਿਦਿਆਰਥੀ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਮੁਜ਼ਾਹਰਾ ਤੇ ਮਾਰਚ ਕਰਨਗੇ | ਕਿਸਾਨ ਮੇਲੇ 'ਤੇ ਪਹੁੰਚਣ ਵਾਲੇ ਹਰ ਇਕ ਵਿਅਕਤੀ ਨੂੰ ਪਰਚੇ ਵੰਡਣਗੇ ਅਤੇ ਧਰਨੇ ਦੀਆਂ ਮੰਗਾਂ ਤੇ ਸਰਕਾਰ ਵਲੋਂ ਕੀਤੀ ਅਣਦੇਖੀ ਬਾਰੇ ਦੱਸਣਗੇ | ਵਿਦਿਆਰਥੀਆਂ ਨੇ ਅਪੀਲ ਕਰਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ, ਮੰਡੀ ਬੋਰਡ, ਬਾਗ਼ਬਾਨੀ ਵਿਭਾਗ, ਮਾਰਕਫੈੱਡ, ਪਨਸੀਡ ਸਮੇਤ ਹੋਰਨਾਂ ਸੰਬੰਧਿਤ ਮਹਿਕਮੇ ਦੀਆਂ ਖ਼ਾਲੀ ਪਈਆਂ ਅਸਾਮੀਆਂ ਪੰਜਾਬ ਸਰਕਾਰ ਵਲੋਂ ਤੁਰੰਤ ਭਰੀਆਂ ਜਾਣ | ਮੰਗਾਂ ਦੀ ਪੂਰਤੀ ਤੱਕ ਇਹ ਮੋਰਚਾ ਜਾਰੀ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਲੋਂ ਹੜ੍ਹ ਪੀੜਤਾਂ ਦੀ ਨਿਰਸਵਾਰਥ ਸੇਵਾ ਨੇ ਇਤਿਹਾਸ ਰਚਿਆ-ਰਾਜਕਮਲ ਗਿੱਲ <br/> ਅਗਲੀ ਖ਼ਬਰ ਨਗਰ ਨਿਗਮ ਭਾਰਤ ਨਗਰ ਚੌਕ ਨੇੜੇ ਪੈਟਰੋਪ ਪੰਪ ਵਾਲੀ ਗਲੀ 'ਚ ਵਾਪਰੀ ਅੱਗ ਵਾਲੀ ਘਟਨਾ ਤੋਂ ਨਹੀਂ ਲੈ ਰਿਹਾ ਹੈ ਸਬਕ <br...
Ad Position 24