ਆਲਮਗੀਰ, 25 ਸਤੰਬਰ (ਜਰਨੈਲ ਸਿੰਘ ਪੱਟੀ)- ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਕਾਰਜਕਾਰਨੀ ਮੈਂਬਰ ਰਾਜ ਕਮਲ ਸਿੰਘ ਗਿੱਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਵਿਚ ਕੀਤੀ ਜਾ ਰਹੀ ਨਿਰਸਵਾਰਥ ਸੇਵਾ ਨੂੰ ਇਤਿਹਾਸ ਵਿਚ ਯਾਦ ਰੱਖਿਆ ਜਾਵੇਗਾ, ਕਿਉਂਕਿ ਇਸ ਔਖੀ ਘੜੀ ਵਿਚ ਜਿੱਥੇ ਆਮ ਆਦਮੀ ਪਾਰਟੀ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਨੇ ਸਿਵਾਏ ਫੋਕੇ ਐਲਾਨ ਕਰਨ ਤੋਂ ਹੜ੍ਹ ਪੀੜਤਾਂ ਦੀ ਕੋਈ ਜ਼ਿਕਰਯੋਗ ਸਹਾਇਤਾ ਨਹੀਂ ਕੀਤੀ | ਜਦਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਪੱਧਰ 'ਤੇ ਅਕਾਲੀ ਦਲ ਦੇ ਜੁਝਾਰੂ ਯੋਧਿਆਂ ਦੀਆਂ ਡਿਊਟੀਆਂ ਲਗਾ ਕੇ ਹੜ੍ਹ ਪੀੜਤ ਇਲਾਕਿਆਂ ਵਿਚ ਜਿੱਥੇ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਈ, ਉਥੇ ਹੀ ਆਪਣੀ ਨਿੱਜੀ ਜੇਬ 'ਚੋਂ ਲੱਖਾਂ ਰੁਪਏ ਖ਼ਰਚ ਕਰਕੇ ਹੜ੍ਹ ਪੀੜਤਾਂ ਦੇ ਦੁੱਖ ਨੂੰ ਵੰਡਾਉਣ ਲਈ ਵਿਖਾਈ ਗਈ ਹਮਦਰਦੀ ਨੂੰ ਪੰਜਾਬੀ ਦਿਲਾਂ ਸਲਾਮ ਕਰ ਰਹੇ ਹਨ | ਸੁਖਬੀਰ ਬਾਦਲ ਵਲੋਂ ਜੰਗੀ ਪੱਧਰ ਤੇ ਸਰਗਰਮੀ ਨਾਲ ਕੀਤੀ ਗਈ ਹੜ੍ਹ ਪੀੜਤਾਂ ਦੀ ਸਹਾਇਤਾ ਨੇ ਲੋਕਾਂ ਨੂੰ ਸੁਰਗਵਾਸੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਦਿਵਾ ਦਿੱਤੀ ਹੈ, ਲੋਕ ਯਾਦ ਕਰਦੇ ਹਨ ਕਿ ਸ. ਬਾਦਲ ਵੀ ਇਸੇ ਤਰ੍ਹਾਂ ਹੀ ਮੁਸੀਬਤ ਵੇਲੇ ਪੰਜਾਬੀਆਂ ਨਾਲ ਖੜਦੇ ਸਨ ਅਤੇ ਉਨ੍ਹਾਂ ਦੀ ਇਸ ਰਵਾਇਤ ਨੂੰ ਸੁਖਬੀਰ ਸਿੰਘ ਬਾਦਲ ਬਾਖ਼ੂਬੀ ਅੱਗੇ ਵਧਾ ਰਹੇ ਹਨ, ਜੋ ਕਿ ਸ਼ਲਾਘਾਯੋਗ ਹੈ |