ਜਾਇਦਾਦ ਦੇ ਮਾਮਲੇ 'ਚ 35 ਲੱਖ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਕੇਸ ਦਰਜ <br/>
ਅਜੀਤ ਡੈਸਕ
26-09-2025
ਹੈਰੋਇਨ ਬਰਾਮਦ
ਪੁਲਿਸ ਨੇ ਮਨੀਸ਼ ਕੁਮਾਰ ਵਾਸੀ ਭੱਟੀਆਂ ਕਾਲੋਨੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਪੁਲਿਸ ਨੇ ਉਸ ਨੂੰ ਕਾਦੀਆਂ ਕੱਟ ਨੇੜਿਓਾ ਕਾਬੂ ਕੀਤਾ ਹੈ | ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ | ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਪਿਛਲੇ ਕਾਫ਼ੀ ਸਮੇਂ ਤੋਂ ਇਸ ਧੰਦੇ ਵਿਚ ਸੀ |
ਸੱਟੇਬਾਜ਼ ਕਾਬੂ
ਪੁਲਿਸ ਨੇ ਮਨੀਸ਼ ਕੁਮਾਰ ਯਾਦਵ ਵਾਸੀ ਭਾਮੀਆਂ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ 1000 ਦੀ ਨਕਦੀ ਬਰਾਮਦ ਕੀਤੀ ਹੈ | ਪੁਲਿਸ ਨੇ ਉਸ ਨੂੰ ਢੋਕਾ ਮੁਹੱਲਾ ਨੇੜਿਓਾ ਕਾਬੂ ਕੀਤਾ ਹੈ | ਉਸ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਹੈ ਤੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ |
ਅਮਾਨਤ ਵਿਚ ਖ਼ਿਆਨਤ
ਪੁਲਿਸ ਨੇ ਭੁਪਿੰਦਰ ਸਿੰਘ ਵਾਸੀ ਸ਼ਿਮਲਾਪੁਰੀ ਦੀ ਸ਼ਿਕਾਇਤ 'ਤੇ ਗੁਰਦੀਪ ਸਿੰਘ ਵਾਸੀ ਜਸਪਾਲ ਬਾਂਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਕੋਲ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਦੋਸ਼ੀ ਨੇ ਉਸ ਪਾਸੋਂ ਇਕ ਈ-ਰਿਕਸ਼ਾ 300 ਰੁਪਏ ਪ੍ਰਤੀ ਦਿਨ ਕਿਰਾਏ 'ਤੇ ਲਿਆ ਸੀ | ਕਥਿਤ ਦੋਸ਼ੀ ਨੇ ਇਕ ਮਹੀਨਾ ਕਰਾਇਆ ਦਿੱਤਾ, ਪਰ ਬਾਅਦ 'ਚ ਦੇਣਾ ਬੰਦ ਕਰ ਦਿੱਤਾ ਤੇ ਉਸਦਾ ਈ-ਰਿਕਸ਼ਾ ਅੱਗੇ ਵੇਚ ਦਿੱਤਾ, ਜਿਸ 'ਤੇ ਸ਼ਿਕਾਇਤਕਰਤਾ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ 'ਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ 'ਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ |
ਕੁੱਟਮਾਰ ਦਾ ਮਾਮਲਾ
ਪੁਲਿਸ ਨੇ ਇਸ਼ੂ ਸਿੰਗਲਾ ਵਾਸੀ ਮਾਡਲ ਟਾਊਨ ਐਕਸਟੈਨਸ਼ਨ ਦੀ ਸ਼ਿਕਾਇਤ 'ਤੇ ਕਿ੍ਸ਼ਨ ਨਾਗਪਾਲ, ਗੋਲਡੀ ਨਾਗਪਾਲ ਤੇ ਪੰਜ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਕੋਲ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਦੁਕਾਨ ਮੰਡੀ ਵਿਚ ਹੈ ਤੇ ਕਥਿਤ ਦੋਸ਼ੀ ਉਸਦੇ ਗੁਆਂਢੀ ਹਨ | ਕਥਿਤ ਦੋਸ਼ੀਆਂ ਨੇ ਬੀਤੇ ਦਿਨ ਉਸਦੀ ਕੁੱਟਮਾਰ ਕੀਤੀ ਅਤੇ ਧਮਕੀਆਂ ਦੇ ਕੇ ਫ਼ਰਾਰ ਹੋ ਗਏ | ਲੜਾਈ ਦਾ ਕਾਰਨ ਨਿੱਜੀ ਰੰਜਿਸ ਦੱਸਿਆ ਜਾਂਦਾ ਹੈ | ਪੁਲਿਸ ਜਾਂਚ ਕਰ ਰਹੀ ਹੈ |
ਗਾਂਜਾ ਬਰਾਮਦ
ਪੁਲਿਸ ਨੇ ਰੇਖਾ ਵਾਸੀ ਨਿਊ ਕੁੰਦਨਪੁਰੀ ਨੂੰ ਕਾਬੂ ਕਰਕੇ ਉਸਦੇ ਕਬਜ਼ੇ 'ਚੋਂ 500 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ | ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਉਪਕਾਰ ਨਗਰ ਨੇੜੇ ਜਾ ਰਹੀ ਸੀ ਕਿ ਪੁਲਿਸ ਵਲੋਂ ਨਾਕੇ 'ਤੇ ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਥਿਤ ਦੋਸ਼ੀ ਉਥੋਂ ਭੱਜ ਪਈ | ਪਿੱਛਾ ਕਰਨ 'ਤੇ ਪੁਲਿਸ ਨੇ ਉਸ ਨੰੂ ਕਾਬੂ ਕਰ ਲਿਆ ਤੇ ਤਲਾਸ਼ੀ ਲੈਣ ਉਪਰੰਤ ਉਸ ਦੇ ਕਬਜ਼ੇ 'ਚੋਂ ਗਾਂਜਾ ਬਰਾਮਦ ਕੀਤਾ ਗਿਆ | ਪੁਲਿਸ ਨੇ ਕੇਸ ਦਰਜ ਕਰ ਲਿਆ ਤੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ |
ਮੋਟਰਸਾਈਕਲ ਚੋਰੀ
ਸਥਾਨਕ ਦਿਆਨੰਦ ਹਸਪਤਾਲ ਦੇ ਬਾਹਰੋਂ ਚੋਰਾਂ ਵਲੋਂ ਅਰੁਨ ਸੈਣੀ ਦਾ ਮੋਟਰਸਾਈਕਲ ਚੋਰੀ ਕਰ ਲਿਆ | ਪੁਲਿਸ ਵਲੋਂ ਇਸ ਸੰਬੰਧੀ ਕੇਸ ਦਰਜ ਕੀਤਾ ਗਿਆ ਹੈ |
ਭੁੱਕੀ ਬਰਾਮਦ
ਪੁਲਿਸ ਨੇ ਰਣਜੀਤ ਸਿੰਘ ਵਾਸੀ ਭਾਮੀਆਂ ਕਲਾਂ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ 65 ਕਿੱਲੋ ਭੁੱਕੀ ਬਰਾਮਦ ਕੀਤੀ ਹੈ | ਪੁਲਿਸ ਨੇ ਉਕਤ ਕਥਿਤ ਦੋਸ਼ੀ ਨੂੰ ਭਾਮੀਆਂ ਕਲਾਂ, ਸਿਟੀ ਕਾਲੋਨੀ ਨੇੜਿਓਾ ਕਾਬੂ ਕੀਤਾ ਹੈ | ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ |
ਔਰਤ ਦੀ ਕੁੱਟਮਾਰ
ਪੁਲਿਸ ਨੇ ਭਾਮੀਆਂ ਕਲਾ ਦੀ ਰਹਿਣ ਵਾਲੀ ਇਕ ਔਰਤ ਦੀ ਸ਼ਿਕਾਇਤ 'ਤੇ ਨਰਿੰਦਰ ਸਿੰਘ, ਰਾਜਾ, ਰਵੀ ਗੁੱਜਰ, ਵਿਸ਼ਾਲ, ਪੁਸ਼ਪਾ ਰਾਣੀ, ਪ੍ਰੀਆ, ਸਾਗਰ, ਊਸ਼ਾ ਰਾਣੀ, ਆਸ਼ਾ ਰਾਣੀ ਤੇ ਆਕਾਸ਼ਵਾਣੀ ਭਾਮੀਆਂ ਕਲਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਕੋਲ ਲਿਖਵਾਈ ਮੁੱਢਲੀ ਰਿਪੋਰਟ 'ਚ ਕਥਿਤ ਦੋਸ਼ੀਆਂ ਨੇ ਉਸ ਦੇ ਘਰ ਦੀ ਭੰਨ ਤੋੜ ਕਰਨ ਅਤੇ ਉਸ ਦੀ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ | ਲੜਾਈ ਦਾ ਕਾਰਨ ਨਿੱਜੀ ਰੰਜਿਸ਼ ਦੱਸਿਆ ਜਾਂਦਾ ਹੈ |
ਚੋਰੀ ਦਾ ਮਾਮਲਾ
ਪੁਲਿਸ ਨੇ ਗੁਰਮੀਤ ਸਿੰਘ ਵਾਸੀ ਮਹਾਵੀਰ ਜੈਨ ਕਾਲੋਨੀ ਦੀ ਸ਼ਿਕਾਇਤ 'ਤੇ ਰਾਜਨਦੀਪ ਸਿੰਘ, ਜਸਪਾਲ ਸਿੰਘ, ਮਨੀ ਓਬਰਾਏ, ਪ੍ਰਭ ਸਿਮਰਨ ਸਿੰਘ ਅਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਕੋਲ ਲਿਖਵਾਈ ਮੁੱਢਲੀ ਰਿਪੋਰਟ 'ਚ ਸ਼ਿਕਾਇਤਕਰਤਾ ਨੇ ਉਸ ਦੀ ਫ਼ੈਕਟਰੀ 'ਤੇ ਕਬਜ਼ੇ ਦੀ ਕੋਸ਼ਿਸ਼ ਤੇ ਉਸ ਦਾ ਸਾਮਾਨ ਚੋਰੀ ਕਰਨ ਦਾ ਦੋਸ਼ ਲਗਾਇਆ ਹੈ | ਪੁਲਿਸ ਜਾਂਚ ਕਰ ਰਹੀ ਹੈ |