05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਵਰਕਰਜ਼ ਫੈਡਰੇਸ਼ਨ ਇੰਟਕ ਦਾ ਵਫ਼ਦ ਐਕਸੀਅਨ ਸੰਧੂ ਨੂੰ ਮਿਲਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਲੁਧਿਆਣਾ, 22 ਨਵੰਬਰ (ਜਤਿੰਦਰ ਭੰਬੀ)-ਵਰਕਰਜ਼ ਫੈਡਰੇਸ਼ਨ ਇੰਟਕ ਪੀ. ਐਸ. ਪੀ. ਸੀ. ਐਲ. ਅਤੇ ਪੀ. ਐਸ. ਟੀ. ਸੀ. ਐਲ. ਪੰਜਾਬ ਦੇ ਪ੍ਰਧਾਨ ਸਵਰਨ ਸਿੰਘ ਨੇ ਆਪਣੇ ਸਾਥੀਆਂ ਨਾਲ ਹਰਪ੍ਰੀਤ ਸਿੰਘ ਸੰਧੂ ਐਕਸੀਅਨ ਗਰਿੱਡ ਮੈਂਟੀਨੈਂਸ ਦਾ ਇੱਥੇ ਪਹੁੰਚਣ 'ਤੇ ਸਵਾਗਤ ਕੀਤਾ ਅਤੇ 66 ਕੇ.ਵੀ. ਸਬ ਸਟੇਸ਼ਨ 'ਚ ਆ ਰਹੀਆਂ ਸਮੱਸਿਆਵਾਂ ਤੋਂ ਜਾਣੰੂ ਕਰਵਾਇਆ | ਉਨ੍ਹਾਂ ਮੰਗ ਕੀਤੀ ਕਿ ਸਬ ਸਟੇਸ਼ਨ ਤੋਂ ਕਰਮਚਾਰੀਆਂ ਦੀ ਵੱਡੀ ਘਾਟ ਹੋਣ 'ਤੇ ਉਚ ਅਧਿਕਾਰੀਆਂ ਨਾਲ ਗੱਲ ਕਰਕੇ ਹੋਰ ਕਰਮਚਾਰੀ ਲਗਾਏ ਜਾਣ | ਇਸ ਮੌਕੇ ਕੰਵਲਜੀਤ ਸਿੰਘ, ਰਾਕੇਸ਼ ਕੁਮਾਰ, ਸੰਤੋਸ਼ ਮੋਰਿਆ, ਬਲਬੀਰ ਸਿੰਘ, ਵਿਕਰਮ ਤੇ ਅਜੈ ਕੁਮਾਰ ਨੇ ਵੀ ਐਕਸੀਅਨ ਹਰਪ੍ਰੀਤ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ | ਐਕਸੀਅਨ ਸੰਧੂ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦਾ ਯਤਨ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ <br/> ਅਗਲੀ ਖ਼ਬਰ 'ਆਧੁਨਿਕ ਭਾਰਤ ਦੇ ਨਿਰਮਾਤਾ ਪੰਡਿਤ ਜਵਾਹਰ ਲਾਲ ਨਹਿਰੂ' ਵਿਸ਼ੇ 'ਤੇ ਲੁਹਾਰਾ ਵਿਖੇ ਸੈਮੀਨਾਰ <br/>
Ad Position 24