ਲੁਧਿਆਣਾ, 19 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਨਗਰ ਨਿਗਮ ਕਰਮਚਾਰੀ ਯੂਨੀਅਨ ਮੁੱਖ ਦਫ਼ਤਰ ਜ਼ੋਨ-ਏ ਵਿਖੇ ਇਕ ਸਨਮਾਨ ਸਮਾਰੋਹ ਚੇਅਰਮੈਨ ਨਰੇਸ਼ ਧੀਂਗਾਨ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਚੇਅਰਮੈਨ ਨਰੇਸ਼ ਧੀਂਗਾਨ ਵਲੋਂ ਬਹਾਦਰਕੇ ਜ਼ੋਨ ਹਲਕਾ ਗਿੱਲ ਤੋਂ ਜੇਤੂ ਰਹੇ ਸ਼ੋ੍ਰਮਣੀ ਅਕਾਲੀ ਦਲ ਦੇ ਨਵੇਂ ਬਣੇ ਬਲਾਕ ਸੰਮਤੀ ਮੈਂਬਰ ਪਰਮਿੰਦਰ ਬੰਗੜ ਪਿੰਦੀ ਦਾ ਭਗਵਾਨ ਵਾਲਮੀਕਿ ਜੀ ਦਾ ਸਰੂਪ ਤੇ ਸਿਰੋਪਾ ਪਾ ਕੇ ਸਵਾਗਤ ਕੀਤਾ ਗਿਆ | ਇਸ ਮੌਕੇ ਨਰੇਸ਼ ਧੀਂਗਾਨ ਨੇ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਝੂਠੇ ਲਾਰੇ ਤੇ ਵਾਅਦੇ ਕਰਕੇ ਸੱਤਾ ਵਿਚ ਆਈ ਹੈ ਅਤੇ ਪੰਜਾਬ ਦੇ ਲੋਕਾਂ ਦਾ ਪੰਜਾਬ ਸਰਕਾਰ ਤੋਂ ਵਿਸ਼ਵਾਸ ਉਠ ਚੁੱਕਾ ਹੈ ਤੇ ਅਕਾਲੀ ਦਲ ਦੇ ਰਾਜ ਨੂੰ ਯਾਦ ਕਰਨ ਲੱਗ ਪਏ ਹਨ | ਉਨ੍ਹਾਂ ਕਿਹਾ ਕਿ ਮੌਜੂਦਾ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਆਮ ਆਦਮੀ ਪਾਰਟੀ ਵਲੋਂ ਰੱਜ ਕੇ ਸੱਤਾ ਦੀ ਦੁਰਵਰਤੋਂ ਕੀਤੀ ਗਈ, ਜਿਸ ਕਰਕੇ ਇਨ੍ਹਾਂ ਅਫ਼ਸਰਾਂ ਨੂੰ ਟਰਾਂਸਫ਼ਰ ਦਾ ਸਾਹਮਣਾ ਵੀ ਕਰਨਾ ਪਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੁੜ ਤੋਂ ਅਕਾਲੀ ਦਲ ਦੀ ਸਰਕਾਰ ਬਣਾਵੇਗੀ | ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਸੁਭਾਸ਼ ਸੋਧੇ, ਜਰਨਲ ਸਕੱਤਰ ਸੁਮਿਤ ਚੌਟਾਲਾ, ਪ੍ਰਚਾਰ ਸਕੱਤਰ ਅਰਜੁਨ ਭੂੰਬਕ, ਪੰਜਾਬ ਪ੍ਰਭਾਰੀ (ਭਾਵਾਧਸ) ਯੂਥ ਵਿੰਗ, ਆੰਨਦ ਰਾਕਸ਼ਸ਼ (ਆਧਸ), ਆਦਿ ਪ੍ਰਕਾਸ਼ (ਆਧਸ), ਬਲਬੀਰ, ਹਰਜੋਤ ਸਿੰਘ, ਰਾਮ ਸਰੂਪ, ਸੁਲੇਖਾ, ਰਾਜਨ, ਮੋਹਿਤ ਘਾਰੂ, ਮਨੀ ਬਸਰਾ, ਗੁਰਪਾਲ ਬੰਗਾ, ਹਨੀ ਮਾਹੀ, ਦਲਜੀਤ ਸ਼ੈਟੀ, ਅਭਿਸ਼ੇਕ, ਕਮਲ ਬੈਂਸ, ਰਿਸ਼ੀ ਰਾਏ, ਰਾਹੁਲ ਰਾਜਪੂਤ, ਜੰਗੀ ਬੱਤਰਾ, ਦੀਪਕ ਅਰੋੜਾ ਆਦਿ ਮੌਜੂਦ ਸਨ |