ਲੁਧਿਆਣਾ, 25 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਉਸ ਵੇਲੇ ਦੇ ਸਮੂੰਹ ਸਿੰਘਾਂ ਸਿੰਘਣੀਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਜਵੱਦੀ ਟਕਸਾਲ ਵਿਖੇ ਵਿਸ਼ੇਸ਼ ਸਿਮਰਨ ਸਮਾਗਮ ਪ੍ਰਤੀ ਸੰਗਤਾਂ ਵਿਚ ਭਾਰੀ ਉਤਸ਼ਾਹ ਵੇਖਣ 'ਚ ਆਇਆ | ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮਹਾਂਪੁਰਸ਼ਾਂ ਨੇ ਫ਼ੁਰਮਾਇਆ ਕਿ ਲੋਕ ਜੀਵਨ ਵਿਚ ਆ ਚੁੱਕੇ ਨਿਘਾਰ ਨੂੰ ਦੂਰ ਕਰਨ ਦਾ ਬਹੁਤ ਹੀ ਵੱਡਾ ਤੇ ਔਖਾ ਕਾਰਜ ਹੁੰਦਾ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਕਾਰਜ ਆਰੰਭਿਆ ਅਤੇ ਅਨੁਭਵ ਕੀਤਾ ਕਿ ਇਸ ਨੂੰ ਨਿਰੰਤਰ ਚਲਾਉਣ ਲਈ ਅਕਾਲ ਪੁਰਖ ਦੇ ਹੁਕਮ ਤੇ ਇੱਛਾ ਦੇ ਅਨਰੂਪ ਆਪਣੇ ਆਗਿਆਕਾਰੀ, ਯੋਗ ਤੇ ਸਿਦਕੀ ਸਿੱਖ ਸੇਵਕ ਭਾਈ ਲਹਿਣਾ ਜੀ ਨੂੰ ਦੂਸਰੇ ਸਿੱਖ ਗੁਰੂ ਦੇ ਰੂਪ ਵਿਚ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਸਥਾਪਿਤ ਕਰਦਿਆਂ ਸਿੱਖੀ ਲਹਿਰ ਨੂੰ ਅੱਗੇ ਤੋਰਿਆ | ਜਾਣਕਾਰੀ ਅਨੁਸਾਰ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ 'ਚ 27 ਦਸੰਬਰ ਅਤੇ ਸ਼ਹੀਦੀ ਦਿਹਾੜਾ ਦੇ ਸਬੰਧ 'ਚ 28 ਦਸੰਬਰ ਨੂੰ ਗੁਰਮਤਿ ਸਮਾਗਮ ਹੋਣਗੇ |