20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਆਪ ਤੇ ਕਾਂਗਰਸ ਦੇ ਕਈ ਵਰਕਰ ਭਾਜਪਾ 'ਚ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 26-12-2025
ਲੁਧਿਆਣਾ, 25 ਦਸੰਬਰ (ਭੁਪਿੰਦਰ ਸਿੰਘ ਬੈਂਸ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਹਲਕਾ ਦੱਖਣੀ ਦੇ ਸ਼ਿਮਲਾਪੁਰੀ ਮੰਡਲ ਵਿਚ ਮੰਡਲ ਪ੍ਰਧਾਨ ਰਾਜੀਵ ਵਰਮਾ ਦੀ ਮੌਜੂਦਗੀ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕਈ ਵਰਕਰਾਂ ਨੇ ਆਪਣੀਆਂ ਪਾਰਟੀਆਂ ਨੰੂ ਅਲਵਿਦਾ ਕਹਿਕੇ ਭਾਜਪਾ ਦਾ ਪੱਲਾ ਫੜ ਲਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਦਸ਼ਮੇਸ਼, ਨਿਖਿਲ ਕੁਮਾਰ, ਧੀਰਜ ਕੁਮਾਰ, ਰੋਹਿਤ ਪੋਲ, ਗੁਲਸ਼ਨ ਕੁਮਾਰ, ਵਿਸ਼ਾਲ ਰਾਣਾ, ਲਵਪ੍ਰੀਤ ਸਿੰਘ, ਗਗਨਦੀਪ ਸਿੰਘ, ਪਵਿੱਦਰ ਸਿੰਘ, ਈਸ਼ਾਨ ਗਰਗ, ਗੁਰਦੀਪ ਸਿੰਘ ਤੇ ਕਰਨਵੀਰ ਸਿੰਘ ਨੰੂ ਭਾਜਪਾ ਦਾ ਗਮਛਾ ਪਾਕੇ ਪਾਰਟੀ ਵਿਚ ਸ਼ਾਮਿਲ ਕੀਤਾ | ਇਸ ਮੌਕੇ ਧੀਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀਆਂ ਜਨਹਿਤੈਸ਼ੀ ਯੋਜਨਾਵਾਂ ਤੋਂ ਪ੍ਰਭਾਵਿਤ ਹੋਕੇ ਲੋਕ ਭਾਜਪਾ ਨਾਲ ਜੁੜ ਰਹੇ ਹਨ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਯਸ਼ਪਾਲ ਜਨੋਤਰਾ, ਦਫਤਰ ਸਕੱਤਰ ਪ੍ਰਵੀਨ ਸ਼ਰਮਾ ਸਮੇਤ ਹੋਰ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਲਖਵਿੰਦਰ ਸਿੰਘ ਘੁੰਮਣ ਗੁਰਦਾਸਪੁਰ ਪੀਪਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ <br/> ਅਗਲੀ ਖ਼ਬਰ ਠੱਕਰਵਾਲ ਤੋਂ ਦੌਲੋ ਨੂੰ ਜਾਂਦੀ ਸੜਕ ਦੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ <br/>
Ad Position 24