ਲਾਡੋਵਾਲ, 28 ਦਸੰਬਰ (ਬਲਬੀਰ ਸਿੰਘ ਰਾਣਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਪੁਲਿਸ ਥਾਣਾ ਲਾਡੋਵਾਲ ਦੇ ਮੁਲਾਜ਼ਮਾਂ ਵਲੋਂ ਕਸਬਾ ਲਾਡੋਵਾਲ ਵਿਖੇ ਸੰਗਤਾਂ ਵਾਸਤੇ ਰਾਸ਼ਟਰੀ ਮਾਰਗ ਸਥਿਤ ਦੁੱਧ ਦਾ ਲੰਗਰ ਲਗਾਇਆ ਗਿਆ | ਇਸ ਸਬੰਧੀ ਗੱਲਬਾਤ ਕਰਦਿਆਂ ਲਾਡੋਵਾਲ ਥਾਣਾ ਮੁਖੀ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਥਾਣੇ ਦੇ ਸਮੂਹ ਮੁਲਾਜ਼ਮਾਂ ਵਲੋਂ ਸੰਗਤਾਂ ਲਈ ਦੁੱਧ, ਬੈੱ੍ਰਡ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਥਾਣਾ ਮੁਖੀ ਗੁਰਸ਼ਿੰਦਰ ਕੌਰ, ਮੁੱਖ ਮੁਨਸ਼ੀ ਨਰਾਇਣ ਸਿੰਘ, ਥਾਣੇਦਾਰ ਮਨਜੀਤ ਸਿੰਘ, ਮਨਜੀਤ ਕੌਰ, ਜਸਵੀਰ ਕੌਰ ਅਤੇ ਥਾਣੇਦਾਰ ਮੇਜਰ ਸਿੰਘ ਆਦਿ ਨੇ ਹਾਜ਼ਰੀ ਲਗਵਾਈ |