24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਨਗਰ ਨਿਗਮ ਦੀ ਕਾਰਵਾਈ ਨੂੰ ਠਿੱਠ ਕਰਦੇ ਸਰਮਾਏਦਾਰ!

Ad Position 21
No active advertisement
ਨਗਰ ਨਿਗਮ ਦੇ ਜ਼ੋਨ ਡੀ ਦੀ ਬਿਲਡਿੰਗ ਬ੍ਰਾਂਚ ਵਲੋਂ ਸੀਲ ਕੀਤਾ ਗਿਆ ਹੋਟਲ, ਜਿਸ ਦੀ ਸੀਲ ਹੋਟਲ ਮਾਲਕ ਵਲੋਂ ਤੋੜ ਦਿੱਤੀ ਗਈ | ਤਸਵੀਰ-ਸੇਵਕ ਸਿੰਘ <br/> 29-12-2025
* ਗੈਰਕਾਨੰੂਨੀ ਹੋਟਲ ਦੀ ਸੀਲ ਤੋੜੀ
ਲੁਧਿਆਣਾ, 28 ਦਸੰਬਰ (ਭੁਪਿੰਦਰ ਸਿੰਘ ਬੈਂਸ)-ਇਕ ਪਾਸੇ ਨਗਰ ਨਿਗਮ ਵਲੋਂ ਸ਼ਹਿਰ ਵਿਚ ਨਾਜਾਇਜ਼ ਕਬਜ਼ਿਆਂ ਅਤੇ ਗੈਰਕਾਨੰੂਨੀ ਉਸਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ | ਦੂਜੇ ਪਾਸੇ ਸਰਮਾਏਦਾਰ ਅਤੇ ਬਿਲਡਰ ਇਸ ਕਾਰਵਾਈ ਨੂੰ ਠਿੱਠ ਕਰਦੇ ਹੋਏ ਨਿਗਮ ਦੇ ਕਾਨੰੂਨ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆ ਰਹੇ ਹਨ | ਤਾਜਾ ਮਾਮਲਾ ਸ਼ਹਿਰ ਦੇ ਸਰਾਭਾ ਨਗਰ ਜੇ-ਬਲਾਕ ਤੋਂ ਸਾਹਮਣੇ ਆਇਆ ਹੈ, ਜਿੱਥੇ ਗੈਰਕਾਨੰੂਨੀ ਤੌਰ 'ਤੇ ਬਣੇ ਇਕ ਹੋਟਲ ਦੀ ਨਿਗਮ ਵਲੋਂ ਲਗਾਈ ਸੀਲ ਨੂੰ ਹੋਟਲ ਮਾਲਕ ਨੇ ਬੇਖੌਫ ਹੋ ਕੇ ਤੋੜ ਦਿੱਤਾ | ਜਾਣਕਾਰੀ ਮੁਤਾਬਿਕ ਨਗਰ ਨਿਗਮ ਦੀ ਜ਼ੋਨ ਡੀ ਦੀ ਬਿਲਡਿੰਗ ਬ੍ਰਾਂਚ ਵਲੋਂ ਬੀਤੇ ਦਿਨ ਸਰਾਭਾ ਨਗਰ ਜੇ ਬਲਾਕ ਵਿਚ ਬਣੇ ਇਕ ਗੈਰਕਾਨੰੂਨੀ ਹੋਟਲ ਨੰੂ ਸੀਲ ਕੀਤਾ ਗਿਆ ਸੀ | ਇਹ ਕਾਰਵਾਈ ਇਲਾਕਾ ਨਿਵਾਸੀਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਸੀ, ਜਿਨ੍ਹਾਂ ਨੇ ਦੱਸਿਆ ਸੀ ਕਿ ਇਹ ਇਲਾਕਾ ਪੂਰੀ ਤਰ੍ਹਾਂ ਰਿਹਾਇਸ਼ੀ ਹੈ ਤੇ ਇੱਥੇ ਵਪਾਰਕ ਸਰਗਰਮੀਆਂ ਦੀ ਇਜਾਜ਼ਤ ਨਹੀਂ ਹੈ | ਇਸ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਏ.ਟੀ.ਪੀ. ਹਰਵਿੰਦਰ ਸਿੰਘ ਹਨੀ ਵਲੋਂ ਬੀਤੀ ਰਾਤ ਹੋਟਲ ਨੰੂ ਸੀਲ ਕਰ ਦਿੱਤਾ ਗਿਆ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਕੁੱਝ ਸਮੇਂ ਬਾਅਦ ਹੋਟਲ ਮਾਲਕ ਵਲੋਂ ਨਿਗਮ ਦੀ ਲਗਾਈ ਸੀਲ ਨੰੂ ਤੋੜ ਦਿੱਤਾ ਗਿਆ, ਜੋ ਕਿ ਖੁੱਲ੍ਹੀ ਤਰ੍ਹਾਂ ਕਾਨੰੂਨ ਤੇ ਪ੍ਰਸ਼ਾਸਨ ਨੰੂ ਚੁਨੌਤੀ ਦੇਣ ਦੇ ਬਰਾਬਰ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਵਲੋਂ ਇਸੇ ਹੋਟਲ ਨੂੰ ਸੀਲ ਕੀਤਾ ਗਿਆ ਸੀ, ਪਰ ਉਸ ਵੇਲੇ ਵੀ ਹੋਟਲ ਮਾਲਕ ਨੇ ਨਿਗਮ ਦੀ ਕਾਰਵਾਈ ਦੀ ਪ੍ਰਵਾਹ ਕੀਤੇ ਬਿਨਾ ਸੀਲ ਤੋੜ ਦਿੱਤੀ ਸੀ | ਇਸ ਨਾਲ ਨਿਗਮ ਦੀ ਸਖ਼ਤੀ ਅਤੇ ਕਾਨੰੂਨੀ ਡਰ 'ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ | ਇਸ ਮਾਮਲੇ 'ਤੇ ਗੱਲਬਾਤ ਕਰਦਿਆਂ ਏ.ਟੀ.ਪੀ. ਹਰਵਿੰਦਰ ਸਿੰਘ ਹਨੀ ਨੇ ਕਿਹਾ ਕਿ ਹੋਟਲ ਮਾਲਕ ਵਲੋਂ ਸੀਲ ਤੋੜਨ ਦੀ ਜਾਣਕਾਰੀ ਉਨ੍ਹਾਂ ਦੇ ਧਿਆਨ ਵਿਚ ਆ ਚੁੱਕੀ ਹੈ ਅਤੇ ਅੱਜ ਸੋਮਵਾਰ ਨੰੂ ਇਸ ਮਾਮਲੇ 'ਚ ਮੁੜ ਕੜੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਗੈਰ ਕਾਨੰੂਨੀ ਨਿਰਮਾਣ ਅਤੇ ਨਿਗਮ ਦੀ ਸੀਲ ਤੋੜਨ ਵਰਗੀ ਕਾਰਵਾਈ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਗ੍ਰਾਮ ਪੰਚਾਇਤਾਂ/ਸਭਾਵਾਂ ਦੀ ਮਨਜ਼ੂਰੀ ਤੋਂ ਬਗੈਰ 112 ਪਿੰਡਾਂ ਨੂੰ ਸ਼ਹਿਰ 'ਚ ਸ਼ਾਮਿਲ ਕਰਨ ਦਾ ਤਾਨਾਸ਼ਾਹ ਫਰਮਾਨ ਹੋਵ... ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ 'ਜੀ ਰਾਮ ਜੀ' ਸਕੀਮ ਮਜ਼ਦੂਰਾਂ ਅਤੇ ਬੇਜ਼ਮੀਨੇ ਲੋਕਾਂ 'ਤੇ ਹਮਲਾ-ਦਾਖਾ
Ad Position 24