23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਕੈਮਿਸਟ ਦੀ ਦੁਕਾਨ ਤੋਂ ਚੋਰ ਦੋ ਲੱਖ ਦੀ ਨਕਦੀ ਚੋਰੀ ਕਰਕੇ ਹੋਏ ਫ਼ਰਾਰ <br/>

Ad Position 21
No active advertisement
ਅਜੀਤ ਡੈਸਕ 30-12-2025
ਲੁਧਿਆਣਾ, 29 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਲੱਕੜ ਬਾਜ਼ਾਰ ਨੇੜੇ ਸਥਿਤ ਨਿਊ ਟੱਕਰ ਮੈਡੀਕਲ ਸਟੋਰ ਤੋਂ ਚੋਰ ਅੱਜ ਤੜਕੇ ਸ਼ਟਰ ਤੋੜ ਕੇ 2 ਲੱਖ ਦੀ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਘਟਨਾ ਦਾ ਪਤਾ ਉਸ ਵਕਤ ਲੱਗਿਆ, ਜਦੋਂ ਆਸ ਪਾਸ ਦੇ ਰਹਿਣ ਵਾਲੇ ਲੋਕਾਂ ਨੇ ਸ਼ਟਰ ਟੁੱਟਾ ਦੇਖਿਆ ਤਾਂ ਮਾਲਕ ਨੂੰ ਸੂਚਨਾ ਦਿੱਤੀ | ਸੂਚਨਾ ਮਿਲਦੇ ਮਾਲਕ ਮੌਕੇ 'ਤੇ ਪਹੁੰਚੇ | ਦੁਕਾਨ ਅੰਦਰੋਂ 2 ਲੱਖ ਦੇ ਕਰੀਬ ਨਗਦੀ ਚੋਰੀ ਹੋ ਚੁੱਕੀ ਸੀ | ਇਹ ਨਗਦੀ ਦੁਕਾਨ ਦਾ ਮਾਲਕ ਬੀਤੀ ਰਾਤ ਹੀ ਦੁਕਾਨ ਅੰਦਰ ਰੱਖ ਕੇ ਗਿਆ ਸੀ | ਚੋਰਾਂ ਵਲੋਂ ਕੀਤੀ ਇਹ ਘਟਨਾ ਸੀ.ਸੀ. ਟੀਵੀ ਕੈਮਰੇ ਵਿਚ ਕੈਦ ਹੋ ਗਈ, ਜਿਸ ਵਿਚ ਤੜਕੇ ਸਾਢੇ 4 ਵਜੇ ਤਿੰਨ ਚੋਰ ਦੁਕਾਨ ਦਾ ਸ਼ਟਰ ਤੋੜਦੇ ਦਿਖਾਈ ਦੇ ਰਹੇ ਹਨ | ਮਾਲਕ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਵਲੋਂ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਵੀ ਕਬਜ਼ੇ ਵਿਚ ਲੈ ਲਈ ਹੈ, ਪਰ ਹਾਲ ਦੀ ਘੜੀ ਚੋਰਾਂ ਦਾ ਕੋਈ ਸੁਰਾਗ ਨਹੀਂ ਲੱਗਾ ਸੀ |

Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਨਡਾਲਾ ਨੇ ਪਲਾਸਟਿਕ ਦੇ ਲਿਫ਼ਾਫ਼ੇ ਕੀਤੇ ਜ਼ਬਤ <br/> ਅਗਲੀ ਖ਼ਬਰ ਏਅਰਟੈੱਲ ਵਲੋਂ 'ਏਅਰਟੈੱਲ ਕਾਰਟੂਨ ਨੈੱਟਵਰਕ ਕਲਾਸਿਕਸ' ਦੇ ਵਿਸ਼ੇਸ਼ ਲਾਂਚ ਨਾਲ ਆਪਣੇ ਮਨੋਰੰਜਨ ਪੋਰਟਫੋਲੀਓ ਦਾ ਵਿਸਤਾਰ...
Ad Position 24