ਡੇਰਾਬੱਸੀ ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਸਥਿਤ ਕਾਲੋਨੀ 'ਚ ਦੂਸ਼ਿਤ ਪਾਣੀ ਦੀ ਸਪਲਾਈ ਆਉਣ ਕਾਰਨ ਲੋਕ ਪ੍ਰੇਸ਼ਾਨ <br/>
ਅਜੀਤ ਡੈਸਕ
05-06-2025
ਬਰਵਾਲਾ ਸੜਕ 'ਤੇ ਬਣ ਰਹੇ ਜ਼ਮੀਨਦੋਜ਼ ਨਾਲੇ ਕਾਰਨ ਆ ਰਹੀ ਹੈ ਸਮੱਸਿਆ : ਈ. ਓ.
ਇਸ ਬਾਬਤ ਸੰਪਰਕ ਕਰਨ 'ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਵਨੀਤ ਸਿੰਘ ਅਤੇ ਜੇ. ਈ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਬਰਵਾਲਾ ਸੜਕ 'ਤੇ ਬਣਾਏ ਜਾ ਰਹੇ ਜ਼ਮੀਨਦੋਜ਼ ਨਾਲੇ ਕਾਰਨ ਕੋਈ ਨੁਕਸ ਪਿਆ ਹੈ, ਪ੍ਰੰਤੂ ਨਾਲੇ ਦਾ ਕੰਮ ਚੱਲਦਾ ਹੋਣ ਕਾਰਨ ਅਤੇ ਇਥੇ ਪਾਣੀ ਖੜ੍ਹਨ ਕਾਰਨ ਨਗਰ ਕੌਂਸਲ ਵੀ ਜ਼ਮੀਨਦੋਜ਼ ਲਾਈਨ ਦਾ ਨੁਕਸ ਦੂਰ ਕਰਨ ਵਿਚ ਅਸਮਰਥ ਹੈ | ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਐਸ. ਡੀ. ਓ ਨਾਲ ਰਾਬਤਾ ਬਣਾਇਆ ਹੈ ਅਤੇ ਕੱਲ੍ਹ ਹੀ ਮੀਟਿੰਗ ਕਰਕੇ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ |
ਬਰਵਾਲਾ ਸੜਕ ਦਾ ਕੰਮ ਮੁਕੰਮਲ ਹੋਣ 'ਤੇ ਤਿੰਨ ਸਾਲ ਦੀ ਵਾਰੰਟੀ : ਐਸ. ਡੀ. ਓ.
ਉਧਰ ਲੋਕ ਨਿਰਮਾਣ ਵਿਭਾਗ ਦੇ ਐਸ. ਡੀ. ਓ. ਨੇ ਦੱਸਿਆ ਕਿ ਬਰਵਾਲਾ ਰੋਡ ਦਾ ਕੰਮ ਐਨ. ਐਚ. ਕੰਸਟਰੱਕਸ਼ਨ ਵਲੋਂ ਕੀਤਾ ਜਾ ਰਿਹਾ ਹੈ, ਜ਼ਮੀਨਦੋਜ਼ ਨਾਲੇ ਦਾ 80 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਬਰਸਾਤ ਤੋਂ ਪਹਿਲਾਂ-ਪਹਿਲਾਂ ਇਸ ਕੰਮ ਨੂੰ ਪੂਰਾ ਕਰ ਲਿਆ ਜਾਵੇ | ਉਨ੍ਹਾਂ ਪਾਣੀ ਦੀ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਨਾਲ ਮੀਟਿੰਗ ਕਰਕੇ ਨੁਕਸ ਨੂੰ ਦਰੁਸਤ ਕਰਨ ਦਾ ਭਰੋਸਾ ਵੀ ਦਿੱਤਾ |