30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਖਸਤਾ ਹਾਲ ਸੜਕਾਂ ਤੇ ਟੁੱਟੀਆਂ ਪੁਲੀਆਂ ਦੀ ਸਮੱਸਿਆ ਨੂੰ ਲੈ ਕੇ ਵੱਖ-ਵੱਖ ਪਿੰਡਾਂ 'ਤੇ ਆਧਾਰਿਤ ਵਫ਼ਦ ਵਲੋਂ ਰਾਣਾ ਗਿੱਲ ਨਾਲ ਮੁਲਾਕਾਤ <br/>

Ad Position 21
No active advertisement
ਅਜੀਤ ਡੈਸਕ 03-09-2025
ਮੁੱਲਾਂਪੁਰ ਗਰੀਬਦਾਸ, 2 ਸਤੰਬਰ (ਦਿਲਬਰ ਸਿੰਘ ਖੈਰਪੁਰ)-ਪਿੰਡ ਰੁੜਕੀ ਖਾਮ, ਪਲਹੇੜੀ ਤੇ ਰਡਿਆਲਾ ਦੇ ਮੁਹਤਬਰਾਂ 'ਤੇ ਆਧਾਰਿਤ ਵਫ਼ਦ ਵਲੋਂ ਭਾਜਪਾ ਆਗੂ ਰਾਣਾ ਰਣਜੀਤ ਸਿੰਘ ਗਿੱਲ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਵਫ਼ਦ ਨੇ ਆਪੋ ਆਪਣੇ ਪਿੰਡਾਂ ਦੀਆਂ ਖਸਤਾ ਹਾਲਤ ਸੜਕਾਂ ਤੇ ਟੁੱਟੀਆਂ ਹੋਈਆਂ ਪੁਲੀਆਂ ਦੀ ਮੁਰੰਮਤ ਦੀ ਮੰਗ ਕੀਤੀ | ਉਨ੍ਹਾਂ ਦੱਸਿਆ ਕਿ ਖਸਤਾ ਹਾਲ ਸੜਕਾਂ ਕਰਕੇ ਲੋਕਾਂ ਨੂੰ ਆਉਣ-ਜਾਣ 'ਚ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ ਅਤੇ ਰੋਜ਼ਾਨਾ ਹੀ ਹਾਦਸੇ ਵਾਪਰ ਰਹੇ ਹਨ | ਇਸ ਮੌਕੇ ਭਾਜਪਾ ਆਗੂ ਰਾਣਾ ਗਿੱਲ ਨੇ ਤੁਰੰਤ ਆਪਣੀ ਟੈਕਨੀਕਲ ਟੀਮ ਨੂੰ ਉਨ੍ਹਾਂ ਨਾਲ ਭੇਜ ਕੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਕਿਹਾ ਅਤੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ 'ਚ ਇਹ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕਰਵਾਈਆਂ ਜਾਣਗੀਆਂ | ਇਸ ਮੌਕੇ ਕਾਲਾ ਰਡਿਆਲਾ, ਜਥੇ. ਹਰਬੰਸ ਸਿੰਘ, ਪਾਲਇੰਦਰ ਸਿੰਘ ਬਾਠ, ਕੌਂਸਲਰ ਹਰਪ੍ਰੀਤ ਗੁਜਰਾਲ, ਧਨਵੰਤ ਸਿੰਘ ਛਿੰਦਾ, ਬਲਜੀਤ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ, ਕੇਸਰ ਸਿੰਘ, ਗੁਰਪ੍ਰੀਤ ਸਿੰਘ ਪਲਹੇੜੀ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਰੁੜਕੀ ਖਾਮ, ਕੁਲਵਿੰਦਰ ਸਿੰਘ ਸਰਪੰਚ ਪਲਹੇੜੀ, ਰਣਧੀਰ ਸਿੰਘ ਪੰਚ, ਗੁਰਤੇਜ ਸਿੰਘ ਪੰਚ, ਜਗਤਾਰ ਸਿੰਘ ਨੰਬਰਦਾਰ, ਸੁਰਿੰਦਰ ਸਿੰਘ ਤੇ ਪਲਵਿੰਦਰ ਸਿੰਘ ਕਰਤਾਰਪੁਰ ਸਮੇਤ ਵੱਡੀ ਗਿਣਤੀ 'ਚ ਮੁਹਤਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੁਸ਼ਤੀ ਦੰਗਲ ਲਈ ਇਕੱਠੀ ਕੀਤੀ ਰਾਸ਼ੀ ਹੜ੍ਹ ਪੀੜਤਾਂ ਦੀ ਮਦਦ ਲਈ ਭੇਜੀ ਜਾਵੇਗੀ- ਖੇੜਾ <br/> ਅਗਲੀ ਖ਼ਬਰ ਕੁਰਾਲੀ ਸਥਿਤ ਪਾਵਰਕਾਮ ਦੇ ਦਫ਼ਤਰ ਦੀ ਇਮਾਰਤ ਦੀ ਹਾਲਤ ਖਸਤਾ ਹੋਣ ਕਾਰਨ ਲੋਕ ਅਤੇ ਦਫ਼ਤਰੀ ਕਰਮਚਾਰੀ ਪ੍ਰੇਸ਼ਾਨ <br/>
Ad Position 24