30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਕੁਸ਼ਤੀ ਦੰਗਲ ਲਈ ਇਕੱਠੀ ਕੀਤੀ ਰਾਸ਼ੀ ਹੜ੍ਹ ਪੀੜਤਾਂ ਦੀ ਮਦਦ ਲਈ ਭੇਜੀ ਜਾਵੇਗੀ- ਖੇੜਾ <br/>

Ad Position 21
No active advertisement
ਅਜੀਤ ਡੈਸਕ 03-09-2025
ਮਾਜਰੀ, 2 ਸਤੰਬਰ (ਕੁਲਵੰਤ ਸਿੰਘ ਧੀਮਾਨ)-ਪਿੰਡ ਖੇੜਾ ਦੀ ਛਿੰਝ ਕਮੇਟੀ, ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਨੇ ਸਾਂਝੇ ਤੌਰ 'ਤੇ ਪੰਜਾਬ ਵਿਚ ਹੜ੍ਹਾਂ ਦੇ ਰੂਪ 'ਚ ਆਈ ਕੁਦਰਤੀ ਆਫ਼ਤ ਨੂੰ ਦੇਖਦੇ ਹੋਏ ਸਾਲਾਨਾ ਕੁਸ਼ਤੀ ਦੰਗਲ ਨਾ ਕਰਵਾਉਣ ਦਾ ਫ਼ੈਸਲਾ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਛਿੰਝ ਕਮੇਟੀ ਮੈਂਬਰ ਤੇ ਯੂਥ ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਨੇ ਦੱਸਿਆ ਕਿ ਪੰਜਾਬ ਵਿਚ ਹੜ੍ਹ ਆਉਣ ਕਰਕੇ ਇਸ ਵਾਰੀ ਕੁਸ਼ਤੀ ਦੰਗਲ ਨਹੀਂ ਕਰਵਾਇਆ ਜਾ ਰਿਹਾ, ਸਗੋਂ ਸਾਰੇ ਪਿੰਡ ਵਲੋਂ ਛਿੰਝ ਮੇਲੇ ਵਾਲੀ ਸਾਰੀ ਉਗਰਾਹੀ ਇਕੱਠੀ ਕਰਕੇ ਹੜ੍ਹ ਪੀੜਤਾਂ ਦੀ ਮਦਦ ਲਈ ਭੇਜਣ ਦਾ ਫ਼ੈਸਲਾ ਲਿਆ ਗਿਆ ਹੈ | ਇਸ ਮੌਕੇ ਜਥੇ. ਅਜਮੇਰ ਸਿੰਘ ਖੇੜਾ, ਸਰਪੰਚ ਮੇਜਰ ਸਿੰਘ ਬਿੱਟੂ, ਪ੍ਰਧਾਨ ਬਲਜੀਤ ਸਿੰਘ, ਸੈਕਟਰੀ ਜੱਗਾ ਸਿੰਘ, ਦਰਸ਼ਨ ਸਿੰਘ ਨਾਗਰਾ, ਨੰਬਰਦਾਰ ਸੋਹਣ ਸਿੰਘ, ਭੀਮ ਸਿੰਘ ਖੇੜਾ, ਜਿੰਦਰ ਸਿੰਘ, ਪ੍ਰਦੀਪ ਸਿੰਘ ਨਾਗਰਾ, ਫ਼ੌਜੀ ਸੁਰਿੰਦਰ ਸਿੰਘ, ਸੱਜਣ ਸਿੰਘ, ਸਾਬਕਾ ਸਰਪੰਚ ਗੁਲਜਾਰ ਸਿੰਘ, ਹਰਪ੍ਰੀਤ ਸਿੰਘ ਪ੍ਰੀਤ, ਰੁਪਿੰਦਰ ਸਿੰਘ, ਰੁਪਿੰਦਰ ਸਿਘ ਰੂਪਾ, ਪੰਚ ਗੁਰਿੰਦਰ ਸਿੰਘ, ਸੁਖਬੀਰ ਸਿੰਘ ਬਬਲੀ, ਬੰਤ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਰ੍ਹਦੇ ਮੀਂਹ 'ਚ ਭਾਜਪਾ ਆਗੂ ਰਾਣਾ ਗਿੱਲ ਨੇ ਫੜੀ ਲੋਕਾਂ ਦੀ ਬਾਂਹ <br/> ਅਗਲੀ ਖ਼ਬਰ ਖਸਤਾ ਹਾਲ ਸੜਕਾਂ ਤੇ ਟੁੱਟੀਆਂ ਪੁਲੀਆਂ ਦੀ ਸਮੱਸਿਆ ਨੂੰ ਲੈ ਕੇ ਵੱਖ-ਵੱਖ ਪਿੰਡਾਂ 'ਤੇ ਆਧਾਰਿਤ ਵਫ਼ਦ ਵਲੋਂ ਰਾਣਾ ਗਿੱਲ...
Ad Position 24