30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਖਰੜ ਸ਼ਹਿਰ ਦੀਆਂ ਕਈ ਕਾਲੋਨੀਆਂ 'ਚ ਜਮ੍ਹਾਂ ਹੋਏ ਬਰਸਾਤੀ ਪਾਣੀ ਨੇ ਨਿਕਾਸੀ ਪ੍ਰਬੰਧਾਂ ਦੀ ਖੋਲ੍ਹੀ ਪੋਲ <br/>

Ad Position 21
No active advertisement
ਅਜੀਤ ਡੈਸਕ 03-09-2025
ਖਰੜ, 2 ਸਤੰਬਰ (ਗੁਰਮੁੱਖ ਸਿੰਘ ਮਾਨ)-ਖਰੜ ਸ਼ਹਿਰ ਦੀਆਂ ਵੱਖ-ਵੱਖ ਕਾਲੋਨੀਆਂ ਵਿਚ ਬਰਸਾਤ ਦਾ ਪਾਣੀ ਜਮ੍ਹਾਂ ਹੋਣ ਕਾਰਨ ਸ਼ਹਿਰ ਨਿਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਖਰੜ ਦੇ ਵਾਰਡ ਨੰ. 12 ਤਹਿਤ ਪੈਂਦੇ ਓਮ ਇਨਕਲੇਵ ਦੇ ਘਰਾਂ 'ਚ ਪਿਛਲੇ ਲਗਪਗ ਚਾਰ ਸਾਲ ਤੋਂ ਲਗਾਤਾਰ ਪਾਣੀ ਭਰਦਾ ਆ ਰਿਹਾ ਹੈ, ਪਰ ਅੱਜ ਤੱਕ ਪ੍ਰਸ਼ਾਸਨ ਨੇ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ | ਇਸੇ ਤਰ੍ਹਾਂ ਹੁਣ ਓਮੈਨ ਸੁਸਾਇਟੀ ਦੀ ਗਰਾਊਾਡ ਫਲੌਰ ਵਿਚਲੇ ਘਰਾਂ 'ਚ ਲਗਪਗ ਚਾਰ-ਚਾਰ ਫੁੱਟ ਪਾਣੀ ਦਾਖ਼ਲ ਹੋ ਚੁੱਕਾ ਹੈ, ਜਦਕਿ ਕਈ ਪਰਿਵਾਰ ਬੇਘਰ ਹੋ ਚੁੱਕੇ ਹਨ ਅਤੇ ਛੋਟੇ-ਛੋਟੇ ਬੱਚੇ ਭੁੱਖ ਤੇ ਪਿਆਸ ਕਾਰਨ ਡਾਢੇ ਪ੍ਰੇਸ਼ਾਨ ਹਨ | ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਨੈਸ਼ਨਲ ਹਾਈਵੇਅ ਦੇ ਨੇੜੇ ਪੈਂਦੀਆਂ ਸੁਸਾਇਟੀਆਂ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਪਾਣੀ ਭਰਨ ਕਾਰਨ ਉਨ੍ਹਾਂ ਨੂੰ ਘਰਾਂ ਦੇ ਡਿੱਗਣ ਦਾ ਡਰ ਸਤਾਅ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬਰਸਾਤੀ ਪਾਣੀ ਨਿਕਾਸੀ ਨਾ ਹੋਣ ਸੰਬੰਧੀ ਉਹ ਕਈ ਵਾਰ ਸਥਾਨਕ ਪ੍ਰਸ਼ਾਸਨ ਤੇ ਨਗਰ ਕੌਂਸਲ ਖਰੜ ਨੂੰ ਅਰਜ਼ੀਆਂ ਦੇ ਚੁੱਕੇ ਹਨ, ਪਰ ਹੋਇਆ ਕੁਝ ਵੀ ਨਹੀਂ | ਇਸ ਮੌਕੇ ਸੁਸਾਇਟੀ ਦੇ ਵਾਈਸ ਪ੍ਰਧਾਨ ਪਵਨ ਮਨੋਚਾ, ਜਨਰਲ ਸੈਕਟਰੀ ਸੁਖਦੇਵ ਸਿੰਘ ਤੇ ਚੇਅਰਮੈਨ ਸੁਨੀਤਾ ਠਾਕੁਰ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਾਚੀਨ ਸ੍ਰੀ ਨਗਰ ਖੇੜਾ ਵਿਖੇ ਕਰਵਾਏ ਗਏ ਸਮਾਗਮ 'ਚ ਐਮ. ਪੀ. ਜੱਸੜ ਨੇ ਉਚੇਚੇ ਤੌਰ 'ਤੇ ਲੁਆਈ ਹਾਜ਼ਰੀ <br/> ਅਗਲੀ ਖ਼ਬਰ ਵਰ੍ਹਦੇ ਮੀਂਹ 'ਚ ਭਾਜਪਾ ਆਗੂ ਰਾਣਾ ਗਿੱਲ ਨੇ ਫੜੀ ਲੋਕਾਂ ਦੀ ਬਾਂਹ <br/>
Ad Position 24