30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

'ਆਪ' ਨੇ ਖਰੜ ਨੂੰ ਬਣਾ ਦਿੱਤਾ ਛੱਪੜਾਂ ਦਾ ਸ਼ਹਿਰ-ਜੋਸ਼ੀ <br/>

Ad Position 21
No active advertisement
ਖਰੜ ਸ਼ਹਿਰ ਦੀ ਇਕ ਕਾਲੋਨੀ 'ਚ ਭਰਿਆ ਪਾਣੀ ਦਿਖਾ ਕੇ ਜਾਣਕਾਰੀ ਦਿੰਦੇ ਹੋਏ ਭਾਜਪਾ ਆਗੂ ਵਿਨੀਤ ਜੋਸ਼ੀ | ਤਸਵੀਰ : ਜੰਡਪੁਰੀ <br/> 03-09-2025
ਖਰੜ, 2 ਸਤੰਬਰ (ਜੰਡਪੁਰੀ)-ਦੇਰ ਰਾਤ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਸ਼ਹਿਰ ਦੇ ਹਰੇਕ ਹਿੱਸੇ 'ਚ ਪਾਣੀ ਭਰ ਗਿਆ ਹੈ, ਜਿਸ ਕਾਰਨ ਖਰੜ ਛੱਪੜਾਂ ਦਾ ਸ਼ਹਿਰ ਬਣ ਗਿਆ ਹੈ | ਇਸ ਸੰਬੰਧੀ ਭਾਜਪਾ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਵਲੋਂ ਬੀਤੇ ਕੱਲ੍ਹ ਅਤੇ ਅੱਜ ਭਾਰੀ ਮੀਂਹ ਦੌਰਾਨ ਖਰੜ ਦੇ ਵੱਖ-ਵੱਖ ਇਲਾਕਿਆਂ 'ਚ ਸਥਿਤ ਸੁਸਾਇਟੀਆਂ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਵਾਰੀ ਮੀਂਹ ਪੈਣ ਤੋਂ ਬਾਅਦ ਸ਼ਹਿਰ ਦੀ ਹਾਲਤ ਖ਼ਰਾਬ ਹੋ ਜਾਂਦੀ ਹੈ ਅਤੇ ਗਲੀਆਂ ਛੱਪੜ ਬਣ ਜਾਂਦੀਆਂ ਹਨ ਤੇ ਕਈ ਥਾਵਾਂ 'ਤੇ ਤਲਾਬ ਵਰਗੇ ਹਾਲਾਤ ਬਣ ਜਾਂਦੇ ਹਨ, ਪਰ 'ਆਪ' ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਵਲੋਂ ਹਾਲਾਤਾਂ ਨੂੰ ਠੀਕ ਕਰਨ ਲਈ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ | ਉਨ੍ਹਾਂ ਹਲਕਾ ਵਿਧਾਇਕਾ ਅਨਮੋਲ ਗਗਨ ਮਾਨ 'ਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਅਣਗਹਿਲੀ ਕਾਰਨ ਸ਼ਹਿਰ ਦਾ ਵਿਕਾਸ ਨਹੀਂ ਹੋਇਆ | ਭਾਜਪਾ ਆਗੂ ਜੋਸ਼ੀ ਨੇ ਕਿਹਾ ਕਿ ਖਰੜ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ 'ਚ ਪਾਣੀ ਭਰ ਗਿਆ ਹੈ, ਚਾਹੇ ਉਹ ਖਰੜ-ਲਾਂਡਰਾ ਰੋਡ, ਨਿੱਝਰ ਰੋਡ, ਖੂਨੀ ਮਾਜਰਾ ਰੋਡ, ਸੰਤੇ ਮਾਜਰਾ ਰੋਡ, ਆਰੀਆ ਕਾਲਜ ਰੋਡ, ਮੰਡੀ ਚੌਕ ਤੋਂ ਸੁਰਜੀਤ ਡੇਅਰੀ ਰੋਡ, ਜੈਨ ਮੰਦਰ ਵਾਲੀ ਗਲੀ, ਪਿੰਡ ਝੂੰਗੀਆਂ ਰੋਡ, ਨੂਰ ਸਿਟੀ ਤੋਂ ਅੱਗੇ ਵਾਲੀ ਰੋਡ, ਐਚ. ਐਲ. ਵੀ. ਫ਼ਿਲਮ ਸਿਟੀ ਕੋਲ ਪਿੰਡ ਭੁੱਖੜੀ ਰੋਡ, ਸ਼ਿਵਾਲਿਕ ਸਿਟੀ ਦਾ ਮੇਨ ਗੇਟ, ਨਿਰਵਾਣਾ ਗਰੀਨ, ਐਲ. ਆਈ. ਸੀ. ਕਾਲੋਨੀ, ਚੰਡੀਗੜ੍ਹ ਇਨਕਲੇਵ, ਨਿਊ ਸੰਨੀ ਇਨਕਲੇਵ ਦਾ ਵਾਰਡ ਨੰ. 9 ਜਾਂ ਵਾਰਡ ਨੰ. 10 ਦੀ ਸਿਲਵਰ ਸਿਟੀ ਹੋਵੇ, ਹਰ ਥਾਂ ਪਾਣੀ ਹੀ ਪਾਣੀ ਹੈ, ਜਿਸ ਦੇ ਚਲਦਿਆਂ ਲੋਕਾਂ ਦੀ ਜ਼ਿੰਦਗੀ ਨਰਕ ਬਣ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਅਰਜੁਨ ਆਯੁਰਵੈਦਿਕ ਹਸਪਤਾਲ ਰੋਪੜ ਵਲੋਂ ਬਿਨਾਂ ਆਪ੍ਰੇਸ਼ਨ ਤੋਂ ਗੋਡਿਆਂ ਦਾ ਕੀਤਾ ਇਲਾਜ <br/> ਅਗਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਸਵੀਂ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ <br/>
Ad Position 24