ਖਰੜ, 2 ਸਤੰਬਰ (ਗੁਰਮੁੱਖ ਸਿੰਘ ਮਾਨ)-ਰੋਪੜ ਦੇ ਲੈਹਰੀ ਸ਼ਾਹ ਮੰਦਰ ਰੋਡ 'ਤੇ ਸਥਿਤ ਅਰਜੁਨ ਆਯੁਰਵੈਦਿਕ ਹਸਪਤਾਲ (ਨੇੜੇ ਡਾ. ਸਰਦਾਨਾ ਬੱਚਿਆਂ ਦਾ ਹਸਪਤਾਲ) ਆਪਣੀ ਖਾਸ ਇਲਾਜ ਪ੍ਰਣਾਲੀ ਸਦਕਾ ਖੇਤਰ 'ਚ ਵੱਖਰੀ ਪਛਾਣ ਰੱਖਦਾ ਹੈ | ਇਸ ਹਸਪਤਾਲ 'ਚ ਗੋਡਿਆਂ ਦੇ ਦਰਦ, ਸਾਟਿਕਾ ਪੇਨ, ਸਰਵਾਈਕਲ, ਦਮੇ ਤੇ ਬਵਾਸੀਰ ਸਮੇਤ ਕਿਸੇ ਵੀ ਪ੍ਰਕਾਰ ਦੇ ਨਸ਼ੇ ਨੂੰ ਛੱਡਣ ਦਾ ਇਲਾਜ ਕੀਤਾ ਜਾਂਦਾ ਹੈ | ਹਾਲ ਹੀ 'ਚ ਅਰਜਨ ਹਸਪਤਾਲ ਵਲੋਂ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਗਮਸੁਵਰੂਪ ਜੋ ਕਿ ਪਿਛਲੇ ਕੁਝ ਸਮੇਂ ਤੋਂ ਗੋਡਿਆਂ ਦੇ ਦਰਦ ਤੋਂ ਪੀੜਤ ਸੀ, ਦਾ ਬਿਨਾਂ ਆਪ੍ਰੇਸ਼ਨ ਤੋਂ ਸਫ਼ਲ ਇਲਾਜ ਕੀਤਾ ਗਿਆ ਹੈ | ਮਰੀਜ਼ ਦੇ ਦੱਸਣ ਅਨੁਸਾਰ ਉਸ ਵਲੋਂ ਗੋਡਿਆਂ ਦੇ ਇਲਾਜ ਲਈ ਵੱਡੇ-ਵੱਡੇ ਹਸਪਤਾਲਾਂ ਵਿਚ ਚੈਕਅੱਪ ਕਰਵਾਇਆ ਗਿਆ ਸੀ, ਹਰ ਹਸਪਤਾਲ ਵਲੋਂ ਉਸ ਦੇ ਗੋਡਿਆਂ ਨੂੰ ਬਦਲਣ ਦੀ ਸਲਾਹ ਦਿੱਤੀ ਗਈ ਸੀ | ਇਸੇ ਦੌਰਾਨ ਕਿਸੇ ਵਲੋਂ ਦੱਸਣ 'ਤੇ ਉਹ ਅਰਜੁਨ ਆਯੁਰਵੈਦਿਕ ਹਸਪਤਾਲ ਰੋਪੜ ਵਿਖੇ ਗਿਆ, ਜਿਥੇ ਡਾ. ਰਾਹੁਲ ਸ਼ਰਮਾ ਐਮ. ਡੀ. ਆਯੁਰਵੈਦਿਕ ਨੇ ਉਸ ਦਾ ਇਲਾਜ਼ ਸ਼ੁਰੂ ਕੀਤਾ ਅਤੇ ਕਰੀਬ 6 ਮਹੀਨੇ ਦਵਾਈ ਖਾਣ ਤੋਂ ਬਾਅਦ ਹੁਣ ਉਸ ਦੇ ਦੋਵੇਂ ਗੋਡਿਆਂ 'ਤੇ ਵਜ਼ਨ ਆਉਣਾ ਸ਼ੁਰੂ ਹੋ ਗਿਆ ਹੈ | ਉਸ ਨੇ ਬਿਨਾਂ ਆਪ੍ਰੇਸ਼ਨ ਤੋਂ ਗੋਡਿਆਂ ਦੇ ਦਰਦ ਤੋਂ ਮੁਕਤੀ ਦਿਵਾਉਣ ਬਦਲੇ ਡਾ. ਰਾਹੁਲ ਸ਼ਰਮਾ ਸਮੇਤ ਉਨ੍ਹਾਂ ਦੀ ਸਮੱੁਚੀ ਟੀਮ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ | 02 ਐਮਓਐਚ 04