ਸ੍ਰੀ ਚਮਕੌਰ ਸਾਹਿਬ, 2 ਸਤੰਬਰ (ਜਗਮੋਹਣ ਸਿੰਘ ਨਾਰੰਗ)-ਅੱਜ ਲਾਈਨਜ਼ ਆਈ ਕੇਅਰ ਸੁਸਾਇਟੀ ਸ੍ਰੀ ਚਮਕੌਰ ਸਾਹਿਬ, ਅਮਿ੍ਤ ਦਿਓਲ ਫਾੳਾੂਡੇਸ਼ਨ, ਸ੍ਰੀ ਚਮਕੌਰ ਸਾਹਿਬ ਅਤੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜ਼ਿਲ੍ਹਾ ਯੂਥ ਕੱਬਜ਼ ਤਾਲਮੇਲ ਕਮੇਟੀ ਜ਼ਿਲ੍ਹਾ ਰੂਪਨਗਰ ਦੀ ਇੱਕ ਸਾਂਝੀ ਮੀਟਿੰਗ ਸਥਾਨਕ ਲਾਈਨਜ਼ ਆਈ ਚੈਰੀਟੇਬਲ ਹਸਪਤਾਲ ਵਿਚ ਮੀਟਿੰਗ ਕੀਤੀ ਗਈ, ਜਿਸ ਵਿਚ ਪੰਜਾਬ ਦੇ ਹੜ੍ਹ ਪੀੜਤਾਂ ਲਈ ਰਾਹਤ ਸਮਗਰੀ ਇਕੱਤਰ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ | ਮੀਟਿੰਗ ਤੋਂ ਬਾਅਦ ਲਾਈਨਜ਼ ਆਈ ਕੇਅਰ ਸੁਸਾਇਟੀ ਦੇ ਚੇਅਰਮੈਨ ਜਸਪਾਲ ਸਿੰਘ ਦਿਓਲ ਨੇ ਦੱਸਿਆ ਕਿ ਮੀਟਿੰਗ ਵਿਚ ਵਿਚਾਰ ਕੀਤੀ ਗਈ ਕਿ ਪੰਜਾਬ ਦੇ ਸਮੁੱਚੇ ਪਿੰਡਾਂ ਵਿਚੋਂ ਰਾਸ਼ਨ ਵਗ਼ੈਰਾ ਹੜ੍ਹ ਪੀੜਤਾਂ ਲਈ ਭੇਜਿਆ ਜਾ ਰਿਹਾ ਹੈ, ਪਰ ਸਭ ਤੋਂ ਵੱਡੀ ਮੁਸ਼ਕਿਲ ਪਸ਼ੂਆਂ ਦੇ ਚਾਰੇ ਸਬੰਧੀ ਆ ਰਹੀ ਹੈ | ਜਿਸ ਲਈ ਘੱਟੋ ਘੱਟ 50 ਟਰੱਕ ਚਾਰਾ ਜਿਸ ਵਿਚ ਤੂੜੀ, ਅਚਾਰ ਵਗ਼ੈਰਾ ਦੇ ਲਿਜਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਹ ਰਾਹਤ ਸਮਗਰੀ ਕਿਸੇ ਇੱਕ ਸੰਸਥਾ ਵਲੋਂ ਨਾ ਹੋ ਕੇ ਸਮੁੱਚੀ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਦੀ ਸੰਗਤ ਵਲੋਂ ਹੋਵੇਗੀ | ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਹੜ੍ਹ ਪ੍ਰਭਾਵਿਤ ਪਿੰਡਾਂ ਚੋਂ ਪਾਣੀ ਉੱਤਰੇਗਾ ਤਾਂ ਉਦੋਂ ਦੇ ਹਾਲਤਾਂ ਹੋਰ ਗੰਭੀਰ ਹੋਣਗੇ ਤੇ ਉਸ ਲਈ ਵੀ ਪ੍ਰਬੰਧ ਕੀਤੇ ਜਾਣੇ ਹਨ | ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਅਮਿ੍ਤ ਦਿਓਲ ਫਾੳਾੂਡੇਸ਼ਨ ਵਲੋਂ 5 ਟਰੱਕ ਪਸ਼ੂਆਂ ਲਈ ਅਚਾਰ (ਚਾਰਾ) ਦੇਣ ਦਾ ਐਲਾਨ ਵੀ ਕੀਤਾ | ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਇਲਾਕੇ ਦੀਆਂ ਪੰਚਾਇਤਾਂ, ਸਮਾਜਸੇਵੀ ਕਲੱਬਾਂ, ਧਾਰਮਿਕ ਤੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਕਾਰਜ ਵਿਚ ਸਹਿਯੋਗ ਲਈ ਲਾਈਨਜ਼ ਆਈ ਚੈਰੀਟੇਬਲ ਹਸਪਤਾਲ ਸ੍ਰੀ ਚਮਕੌਰ ਸਾਹਿਬ ਵਿਖੇ ਖੋਲੇ ਗਏ ਦਫ਼ਤਰ ਵਿਚ ਸੰਪਰਕ ਕਰ ਸਕਦੇ ਹਨ | ਇਸ ਮੌਕੇ ਉੱਘੇ ਸਮਾਜਸੇਵੀ ਦਵਿੰਦਰ ਸਿੰਘ ਬਾਜਵਾ ਰੋਡਮਾਜਰਾ, ਡਾ: ਰਾਜਪਾਲ ਸਿੰਘ ਚੌਧਰੀ, ਸੁਰੇਸ਼ ਅਗਰਵਾਲ, ਜਸਵੀਰ ਸਿੰਘ ਸੈਦਪੁਰ, ਸੰਤ ਸਿੰਘ ਦਿਓਲ,ਚੰਦ ਸਿੰਘ, ਅਮਿ੍ਤਪਾਲ ਸਿੰਘ ਦਿਓਲ, ਗੁਰਚਰਨ ਸਿੰਘ ਮਾਣੇਮਾਜਰਾ, ਪਰਮਿੰਦਰ ਸਿੰਘ ਰੁੜਕੀ, ਸ਼ਮਸ਼ੇਰ ਸਿੰਘ ਭੋਜੇਮਾਜਰਾ, ਆੜ੍ਹਤੀ ਬਲਦੇਵ ਸਿੰਘ ਮੁੰਡੀਆਂ, ਮੇਜਰ ਸਿੰਘ ਮਾਂਗਟ, ਨੈਬ ਸਿੰਘ ਓਇੰਦ, ਬਹਾਦਰ ਸਿੰਘ ਬਸੀ ਗੁੱਜਰਾਂ, ਕੇਹਰ ਸਿੰਘ ਦੁੱਗਰੀ, ਤਰਲੋਚਨ ਸਿੰਘ ਭੰਗੂ, ਸੁਰਿੰਦਰ ਸਿੰਘ ਆੜ੍ਹਤੀ ਬੇਲਾ, ਜੁਝਾਰ ਸਿੰਘ ਗਰਚਾ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਮੌਜੂਦ ਸਨ |