ਮੁੱਲਾਂਪੁਰ ਗਰੀਬਦਾਸ, 3 ਸਤੰਬਰ (ਦਿਲਬਰ ਸਿੰਘ ਖੈਰਪੁਰ)-ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ ਵਲੋਂ ਸ਼ਿਵਾਲਿਕ ਦੀਆਂ ਪਹਾੜੀਆਂ ਵਿਚਲੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਪਿੰਡ ਗੂੜਾ, ਕਸੌਲੀ ਤੇ ਜੈਅੰਤੀ ਮਾਜਰੀ ਆਦਿ ਪਿੰਡਾਂ 'ਚ ਆਏ ਹੜ੍ਹ ਦੇ ਪਾਣੀ ਨਾਲ ਨੁਕਸਾਨੀਆਂ ਗਈਆਂ ਸੜਕਾਂ ਦਾ ਜਾਇਜ਼ਾ ਲਿਆ | ਇਸ ਮੌਕੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਹਲਕਾ ਵਿਧਾਇਕ ਤੇ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀ ਕਰਨ 'ਤੇ ਵੀ ਜਦੋਂ ਕੋਈ ਸੁਣਵਾਈ ਨਹੀਂ ਹੋਈ ਤਾਂ ਉਨ੍ਹਾਂ ਖ਼ੁਦ ਹੀ ਇਕੱਠੇ ਹੋ ਕੇ ਬੰਦ ਹੋਈ ਆਵਾਜਾਈ ਚਾਲੂ ਕਰਨ ਲਈ ਹੰਭਲਾ ਮਾਰਦਿਆਂ ਕੰਮ ਸ਼ੁਰੂ ਕਰ ਦਿੱਤਾ | ਇਸ ਮੌਕੇ ਵਿਜੇ ਸ਼ਰਮਾ ਟਿੰਕੂ ਵਲੋਂ ਇਲਾਕਾ ਵਾਸੀਆਂ ਨੂੰ ਇਸ ਕਾਰਜ 'ਚ ਬਣਦਾ ਸਹਿਯੋਗ ਦੇਣਾ ਦਾ ਭਰੋਸਾ ਵੀ ਦਿੱਤਾ ਗਿਆ | ਉਨ੍ਹਾਂ ਲੋਕਾਂ ਵਲੋਂ ਆਪਣੇ ਪੱਧਰ 'ਤੇ ਲੋਕ-ਹਿੱਤ 'ਚ ਮਾਰੇ ਜਾ ਰਹੇ ਇਸ ਹੰਭਲੇ ਦੀ ਸ਼ਲਾਘਾ ਵੀ ਕੀਤੀ | ਇਸ ਮੌਕੇ ਸੋਮਨਾਥ ਸਾਬਕਾ ਸਰਪੰਚ ਕਸੌਲੀ, ਸਰਪੰਚ ਹੁਸਨ ਚੰਦ ਜੈਅੰਤੀ ਮਾਜਰੀ, ਸਰਪੰਚ ਯੋਗਰਾਜ ਕਸੌਲੀ, ਸਰਪੰਚ ਦੀਪ ਬਗਿੰਢੀ, ਕਾਂਗਰਸੀ ਆਗੂ ਮਦਨ ਸਿੰਘ ਮਾਣਕਪੁਰ ਸ਼ਰੀਫ, ਹਰਨੇਕ ਸਿੰਘ ਤੱਕੀਪੁਰ, ਗੁਰਦੀਪ ਸਿੰਘ ਕੁੱਬਾਹੇੜੀ ਤੇ ਗੁਰਦੇਵ ਸਿੰਘ ਪੱਲਣਪੁਰ ਤੋਂ ਇਲਾਵਾ ਖੇਤਰ ਦੇ ਹੋਰ ਪਤਵੰਤੇ ਵੀ ਹਾਜ਼ਰ ਸਨ |