30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸਾਬਕਾ ਮੰਤਰੀ ਕੰਗ ਦੀ ਅਗਵਾਈ ਹੇਠ ਮਾਜਰੀ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 04-09-2025
ਮਾਜਰੀ, 3 ਸਤੰਬਰ (ਕੁਲਵੰਤ ਸਿੰਘ ਧੀਮਾਨ)-ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦੀ ਅਗਵਾਈ ਹੇਠ ਮਾਜਰੀ ਵਿਖੇ ਇਲਾਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਲਾਮਬੰਦ ਕਰਨ ਲਈ ਮੀਟਿੰਗ ਸੱਦੀ ਗਈ | ਮੀਟਿੰਗ 'ਚ ਪੀ. ਸੀ. ਸੀ. ਦੇ ਹਲਕਾ ਖਰੜ ਤੋਂ ਕੋਆਰਡੀਨੇਟਰ ਰਾਜਵੰਤ ਰਾਜ ਸ਼ਰਮਾ ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰਦਿਆਂ ਕਿਹਾ ਕਿ ਹੁਣ ਸਾਨੂੰ ਇਕੱਠੇ ਹੋ ਕੇ ਬਿਨਾਂ ਕਿਸੇ ਭੇਦਭਾਵ ਤੋਂ ਹਲਕੇ ਦੇ ਪਿੰਡਾਂ/ਸ਼ਹਿਰਾਂ 'ਚ ਢੁੱਕਵੀਆਂ ਬੂਥ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਹਨ | ਇਸ ਮੌਕੇ ਸਾਬਕਾ ਮੰਤਰੀ ਕੰਗ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲਾਂ 'ਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਪਾਰਟੀ ਨੂੰ ਲੋਕਾਂ ਨੇ ਵਰਤ ਕੇ ਦੇਖ ਲਿਆ ਹੈ ਅਤੇ ਸਭ ਦਾ ਚਾਅ ਪੂਰਾ ਹੋ ਚੁੱਕਿਆ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਦੋਗਲੀ ਤੇ ਭਿ੍ਸ਼ਟ ਪਾਰਟੀ ਨੇ ਸਾਡੇ ਪੰਜਾਬ ਦੇ ਵਿਕਾਸ ਨੂੰ 20 ਸਾਲ ਪਿੱਛੇ ਧੱਕ ਦਿੱਤਾ ਹੈ | ਸੂਬੇ ਦੀ ਮਾਨ ਸਰਕਾਰ ਨੇ ਕਰਜ਼ੇ 'ਤੇ ਕਰਜ਼ਾ ਲੈ ਕੇ ਪੰਜਾਬ ਨੂੰ ਕੰਗਾਲ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸਾਰੀਆਂ ਲਿੰਕ ਸੜਕਾਂ ਦੀ ਹਾਲਤ ਬਦ ਤੋਂ ਬੱਦਤਰ ਹੋ ਚੁੱਕੀ ਹੈ, ਜਿਸ ਦਾ ਖਮਿਆਜ਼ਾ ਪਿੰਡਾਂ ਦੀਆਂ ਪੰਚਾਇਤਾਂ/ਭੈਣ-ਭਰਾ ਭੁਗਤ ਰਹੇ ਹਨ | ਉਨ੍ਹਾਂ ਕਿਹਾ ਕਿ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੱਕ ਕਿਸੇ ਵੀ ਪਿੰਡ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟ ਨਹੀਂ ਮਿਲੀ, ਜਦਕਿ ਰੋਜ਼ਾਨਾ ਸੂਬੇ ਅੰਦਰ ਕਤਲ ਤੇ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਚਾਰੇ ਪਾਸੇ ਗੈਂਗਸਟਰਾਂ ਦਾ ਬੋਲਬਾਲਾ ਹੈ ਅਤੇ ਸਰਕਾਰੀ ਦਫ਼ਤਰ 'ਚ ਭਿ੍ਸ਼ਟਾਚਾਰ ਸ਼ਿਖਰਾਂ 'ਤੇ ਹੈ | ਉਨ੍ਹਾਂ ਕਿਹਾ ਕਿ ਹਾਲ ਦੀ ਘੜੀ 'ਚ ਸੂਬੇ 'ਚ ਆਏ ਹੜ੍ਹਾਂ ਕਰਕੇ ਲੋਕਾਂ ਦਾ ਜੋ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ, ਉਸ ਲਈ ਗ਼ੈਰ-ਤਜ਼ਰਬੇਕਾਰ ਮਾਨ ਸਰਕਾਰ ਹੀ ਜ਼ਿੰਮੇਵਾਰ ਹੈ | ਇਸ ਮੌਕੇ ਰਾਣਾ ਗਿਆਨ ਸਿੰਘ ਘੰਡੌਲੀ, ਅਮਰਿੰਦਰ ਸਿੰਘ ਰੋਮੀ ਕੰਗ, ਰਵਿੰਦਰ ਰਾਣਾ ਮਾਜਰੀ, ਚੇਅਰਮੈਨ ਕਿ੍ਪਾਲ ਸਿੰਘ ਖਿਜ਼ਰਾਬਾਦ, ਸਰਬਜੀਤ ਟੋਡਰਮਾਜਰਾ, ਹਰਜੀਤ ਮਾਣਕਪੁਰ ਸ਼ਰੀਫ਼, ਆਤਮਾ ਰਾਮ ਕਸੌਲੀ, ਜਗਰੂਪ ਗਿੱਲ, ਰਮਨ ਦੱਤਾ, ਹਰਬੰਸ ਸਿੰਘ, ਮੁਖਤਿਆਰ ਸਿੰਘ, ਅਵਤਾਰ ਸਿੰਘ ਤਾਰੀ, ਜਸਵਿੰਦਰ ਸਿੰਘ ਭੁਰਾ, ਡਾ. ਅਮਰਜੀਤ ਸਿੰਘ ਅਤੇ ਗੁਰਮੇਲ ਹੁਸ਼ਿਆਰਪੁਰ ਸਮੇਤ ਹੋਰ ਕਾਂਗਰਸੀ ਆਗੂ ਤੇ ਵਰਕਰ ਵੀ ਹਾਜ਼ਰ ਸਨ |


ਪਿੰਡ ਮਾਜਰੀ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਸੱਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ | ਤਸਵੀਰ : ਕੁਲਵੰਤ ਸਿੰਘ ਧੀਮਾਨ


Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰੰਧਾਵਾ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਰਾਹਤ ਸਮੱਗਰੀ ਦੇ ਚਾਰ ਟਰੱਕ ਕੀਤੇ ਰਵਾਨਾ <br/> ਅਗਲੀ ਖ਼ਬਰ ਮੁੜ ਡੁੱਬਿਆ ਪਿੰਡ ਭਗਵਾਨਪੁਰ ਦਾ ਫੋਕਲ ਪੁਆਇੰਟ <br/>
Ad Position 24