30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਡਿਗੂੰ-ਡਿਗੂੰ ਕਰਦੀ ਤੇ ਤਿੱਪ-ਤਿੱਪ ਚੋਂਦੀ ਇਮਾਰਤ 'ਚ ਚੱਲ ਰਿਹੈ ਖ਼ਜ਼ਾਨਾ ਦਫ਼ਤਰ <br/>

Ad Position 21
No active advertisement
ਖਰੜ ਦੇ ਖ਼ਜ਼ਾਨਾ ਦਫ਼ਤਰ ਦੀ ਖਸਤਾ ਹਾਲਤ ਇਮਾਰਤ ਦਾ ਬਾਹਰੀ ਦਿ੍ਸ਼ | ਤਸਵੀਰ : ਜੰਡਪੁਰੀ <br/> 04-09-2025
ਖਰੜ, 3 ਸਤੰਬਰ (ਤਰਸੇਮ ਸਿੰਘ ਜੰਡਪੁਰੀ)-ਹਰ ਮਹੀਨੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇ ਰੂਪ 'ਚ ਖ਼ਜ਼ਾਨਾ ਵੰਡਣ ਵਾਲੀ ਖਰੜ ਦੇ ਤਹਿਸੀਲ ਕੰਪਲੈਕਸ ਵਿਚਲੀ ਖ਼ਜ਼ਾਨਾ ਦਫ਼ਤਰ ਦੀ ਇਮਾਰਤ ਡਿੱਗੂ-ਡਿੰਗੂ ਕਰ ਰਹੀ ਹੈ ਅਤੇ ਲਗਾਤਾਰ ਹੋ ਰਹੀ ਬਰਸਾਤ ਕਾਰਨ ਤਿੱਪ-ਤਿੱਪ ਚੋਅ ਰਹੀ ਹੈ | ਇਸ ਸੰਬੰਧੀ ਅੱਜ ਜਦੋਂ ਮੌਕੇ 'ਤੇ ਜਾ ਕੇ ਦੇਖਿਆ ਗਿਆ ਤਾਂ ਸਦੀਆਂ ਪੁਰਾਣੀ ਇਸ ਖਸਤਾ ਹਾਲਤ ਇਮਾਰਤ 'ਚ ਬਿਜਲੀ ਦੇ ਪੁਆਇੰਟਾਂ ਰਾਹੀਂ ਛੱਤ ਦਾ ਪਾਣੀ ਥੱਲ੍ਹੇ ਡਿੱਗਦਾ ਦਿਖਾਈ ਦੇ ਰਿਹਾ ਸੀ, ਜਿਸ ਕਾਰਨ ਕਿਸੇ ਸਮੇਂ ਵੀ ਇਸ ਦਫ਼ਤਰ ਦੀਆਂ ਕੰਧਾਂ 'ਚ ਕਰੰਟ ਆ ਸਕਦਾ ਹੈ ਅਤੇ ਕਦੇ ਵੀ ਕੋਈ ਮੰਦਭਾਗੀ ਘਟਨਾ ਵਾਪਰ ਸਕਦੀ ਹੈ | ਇਸ ਇਮਾਰਤ ਦੇ ਵੱਖ-ਵੱਖ ਕਮਰਿਆਂ ਦੀਆਂ ਛੱਤਾਂ ਚੋਅ ਰਹੀਆਂ ਸਨ ਅਤੇ ਇਸ ਪਾਣੀ ਨੂੰ ਸੰਭਾਲਣ ਲਈ ਹੇਠ ਪਲਾਸਟਿਕ ਦੇ ਡੱਬੇ ਰੱਖ ਕੇ ਕੰਮ ਚਲਾਇਆ ਜਾ ਰਿਹਾ ਸੀ | ਇਸੇ ਦੌਰਾਨ ਜਦੋਂ ਖ਼ਜ਼ਾਨਾ ਅਫ਼ਸਰ ਦੇ ਦਫ਼ਤਰ ਵਾਲੇ ਕਮਰੇ 'ਚ ਜਾ ਕੇ ਦੇਖਿਆ ਤਾਂ ਉਥੇ ਵੀ ਛੱਤ 'ਚੋਂ ਪਾਣੀ ਚੋਅ ਰਿਹਾ ਸੀ ਤੇ ਖ਼ਜ਼ਾਨਾ ਅਫ਼ਸਰ ਆਪਣੇ ਰਿਕਾਰਡ ਨੂੰ ਬਚਾਉਣ ਲਈ ਕੁਰਸੀ ਇਧਰ-ਉਧਰ ਕਰ ਰਿਹਾ ਸੀ ਤੇ ਕਦੇ ਦਸਤਾਵੇਜ਼ ਸੱਜੇ ਖੱਬੇ ਕਰ ਰਿਹਾ ਸੀ | ਇਸ ਸੰਬੰਧੀ ਜਦੋਂ ਖ਼ਜ਼ਾਨਾ ਅਫ਼ਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸੰਬੰਧੀ ਆਪਣੇ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਹੋਇਆ ਹੈ | ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਖ਼ਜ਼ਾਨਾ ਦਫ਼ਤਰ ਵਿਚਲੇ ਹੋਰ ਸਾਮਾਨ ਨੂੰ ਮੀਂਹ ਦੇ ਪਾਣੀ ਤੋਂ ਕਿਵੇਂ ਬਚਾਇਆ ਜਾਂਦਾ ਹੈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਪੌਲੀਥੀਨ ਪਾਇਆ ਹੋਇਆ ਹੈ | ਉਨ੍ਹਾਂ ਕਿਹਾ ਕਿ ਉਹ ਵੀ ਮਜ਼ਬੂਰੀਵਸ ਹੀ ਇਥੇ ਕੰਮ ਕਰ ਰਹੇ ਹਨ ਕਿਉਂਕਿ ਇਥੇ ਕੋਈ ਹੋਰ ਇਮਾਰਤ ਨਹੀਂ ਹੈ, ਜਿਥੇ ਕਿ ਖ਼ਜ਼ਾਨਾ ਦਫ਼ਤਰ ਦਾ ਕੰਮ ਚਲਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਰਸਾਤ ਮੌਕੇ ਇਹੀ ਡਰ ਸਤਾਉਂਦਾ ਰਹਿੰਦਾ ਹੈ ਕਿ ਕਿਧਰੇ ਕੰਧਾਂ 'ਚ ਕਰੰਟ ਨਾ ਆ ਜਾਵੇ ਅਤੇ ਇਸ ਸੰਬੰਧੀ ਵੀ ਉਨ੍ਹਾਂ ਵਲੋਂ ਆਪਣੀ ਉੱਚ ਅਧਿਕਾਰੀਆਂ ਨੂੰ ਲਿਖਤੀ ਤੌਰ 'ਤੇ ਜਾਣੂ ਕਰਵਾਇਆ ਜਾ ਚੁੱਕਾ ਹੈ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਅਧਿਆਪਕ ਐਸੋਸੀਏਸ਼ਨ ਨੇ ਟੈਗੋਰ ਥੀਏਟਰ ਵਿਖੇ ਉਤਸ਼ਾਹ ਨਾਲ ਕਰਵਾਇਆ ਪਹਿਲਾ ਸੰਮੇਲਨ <br/> ਅਗਲੀ ਖ਼ਬਰ ਵਿਧਾਇਕ ਰੰਧਾਵਾ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਰਾਹਤ ਸਮੱਗਰੀ ਦੇ ਚਾਰ ਟਰੱਕ ਕੀਤੇ ਰਵਾਨਾ <br/>
Ad Position 24