30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਚੰਡੀਗੜ੍ਹ ਅਧਿਆਪਕ ਐਸੋਸੀਏਸ਼ਨ ਨੇ ਟੈਗੋਰ ਥੀਏਟਰ ਵਿਖੇ ਉਤਸ਼ਾਹ ਨਾਲ ਕਰਵਾਇਆ ਪਹਿਲਾ ਸੰਮੇਲਨ <br/>

Ad Position 21
No active advertisement
ਚੰਡੀਗੜ੍ਹ ਅਧਿਆਪਕ ਐਸੋਸੀਏਸ਼ਨ ਵਲੋਂ ਟੈਗੋਰ ਥੀਏਟਰ ਵਿਖੇ ਕਰਵਾਏ ਸੰਮੇਲਨ ਦੌਰਾਨ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਅਧਿਆਪਕਾਂ ਨੂੰ ਸਨਮਾਨਿਤ ਕਰਦੇ ਹੋਏ, ਇਸ ਮੌਕੇ ਉਨ੍ਹਾਂ ਨਾਲ ਬਾਲ ਮੁਕੰਦ ਸ਼ਰਮਾ, ਚੰਦਰਮੁਖੀ ਸ਼ਰਮਾ, ਬਲਬੀਰ ਸਿੰਘ ਢੋਲ ਅਤੇ ਹੋਰ | ਤਸਵੀਰ : ਕਮਲਜੀਤ ਸਿੰਘ <br/> 04-09-2025
ਚੰਡੀਗੜ੍ਹ, 3 ਸਤੰਬਰ (ਅਜਾਇਬ ਸਿੰਘ ਔਜਲਾ) - ਸਥਾਨਕ ਟੈਗੋਰ ਥੀਏਟਰ ਵਿਖੇ ਅੱਜ ਚੰਡੀਗੜ੍ਹ ਅਧਿਆਪਕ ਐਸੋਸੀਏਸ਼ਨ ਵਲੋਂ ਉਤਸ਼ਾਹ ਨਾਲ ਆਪਣਾ ਪਹਿਲਾ ਸੰਮੇਲਨ ਕਰਵਾਇਆ ਗਿਆ | ਇਸ ਮੌਕੇ 'ਤੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸੇ ਦੌਰਾਨ ਚੰਡੀਗੜ੍ਹ ਅਧਿਆਪਕ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਸਤਨਾਮ ਸਿੰਘ ਸੰਧੂ, ਸੰਸਦ ਮੈਂਬਰ ਦੇ ਸਾਹਮਣੇ 12 ਸੂਤਰੀ ਮੰਗਾਂ ਉਠਾਈਆਂ | ਇਨ੍ਹਾਂ ਮੰਗਾਂ ਵਿਚ 7ਵਾਂ ਤਨਖ਼ਾਹ ਕਮਿਸ਼ਨ ਅਤੇ ਸਮਗਰਾ ਸਿੱਖਿਆ ਅਧਿਆਪਕਾਂ ਦੇ ਬਕਾਏ, ਯੂਟੀ ਕੇਡਰ ਨੂੰ ਮੈਡੀਕਲ ਛੁੱਟੀਆਂ, ਸਕੂਲ ਕੌਂਸਲਰਾਂ ਨੂੰ 12 ਮਹੀਨਿਆਂ ਦੀ ਤਨਖਾਹ, ਕੰਪਿਊਟਰ ਇੰਸਟਰਕਟਰਾਂ ਦਾ ਬਕਾਇਆ, ਡੈਪੂਟੇਸ਼ਨਿਸਟਾਂ 'ਤੇ ਕੋਈ ਕਾਰਜਕਾਲ ਨਹੀਂ, ਸਿੱਖਿਆ ਸਦਨ ਦੀ ਉਸਾਰੀ, 2015 ਬੈਚ ਦੇ ਅਧਿਆਪਕਾਂ ਨੂੰ ਵਿੱਤੀ ਲਾਭ, ਪਿ੍ੰਸੀਪਲਾਂ ਲਈ ਡੀ.ਪੀ.ਸੀ, ਕੰਟਰੈਕਟ ਅਧਿਆਪਕਾਂ ਲਈ ਸੁਰੱਖਿਅਤ ਨੀਤੀ ਅਤੇ ਅਧਿਆਪਕਾਂ ਲਈ ਸੀ.ਜੀ.ਐਚ.ਐਸ ਸਕੀਮ ਸ਼ਾਮਲ ਸਨ | ਇਸ ਮੌਕੇ 'ਤੇ ਸਤਨਾਮ ਸਿੰਘ ਸੰਧੂ ਨੇ 19 ਸਰਕਾਰੀ ਸਕੂਲ ਅਧਿਆਪਕਾਂ ਨੂੰ ਉਨ੍ਹਾਂ ਦੇ ਬੇਮਿਸਾਲ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਅਤੇ 40 ਅਧਿਆਪਕਾਂ ਦੁਆਰਾ ਲਿਖੀ ਗਈ 'ਸਿੱਖਿਆਕੋਣ ਕੀ ਕਾਵਿਆਧਾਰਾ' ਸਿਰਲੇਖ ਵਾਲੀ ਕਾਵਿ ਪੁਸਤਕ ਨੂੰ ਲੋਕ ਅਰਪਣ ਕੀਤੇ ਜਾਣ ਦੀਆਂ ਰਸਮਾਂ ਵੀ ਅਦਾ ਕੀਤੀਆਂ ਗਈਆਂ | ਇਸ ਮੌਕੇ 'ਤੇ ਸਤਨਾਮ ਸਿੰਘ ਸੰਧੂ ਦੇ ਨਾਲ ਐਸੋਸੀਏਸ਼ਨ ਦੇ ਅਜੇ ਸ਼ਰਮਾ ਜਨਰਲ ਸਕੱਤਰ, ਰਮੇਸ਼ ਚੰਦ ਸ਼ਰਮਾ ਪ੍ਰਧਾਨ ਅਤੇ ਅਰਵਿੰਦ ਰਾਣਾ ਕਾਨੂੰਨੀ ਸਲਾਹਕਾਰ ਤੋਂ ਇਲਾਵਾ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ, ਚੰਦਰਮੁਖੀ ਸ਼ਰਮਾ, ਬਲਬੀਰ ਸਿੰਘ ਢੋਲ ਅਤੇ ਐਸੋਸੀਏਸ਼ਨ ਦੇ ਹੋਰ ਵੀ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ 'ਤੇ ਸੰਸਦ ਮੈਂਬਰ ਨੇ 7ਵੀਂ ਸੀ.ਪੀ.ਸੀ. ਅਤੇ ਸਮਗਰਾ ਸਿੱਖਿਆ ਅਧਿਆਪਕਾਂ ਨੂੰ ਬਕਾਇਆ, 12 ਮਹੀਨਿਆਂ ਦੇ ਅਧਿਆਪਕਾਂ ਨੂੰ ਕੌਂਸਲਰਾਂ ਅਤੇ ਸਿੱਖਿਆ ਸਦਨ ਵਰਗੀਆਂ ਮੰਗਾਂ ਨੂੰ ਨੇੜ ਭਵਿੱਖ ਵਿਚ ਮੁੱਖ ਮੰਗਾਂ ਦੇ ਨਾਲ ਨਾਲ ਹੋਰ ਮੰਗਾਂ ਨੂੰ ਗੰਭੀਰਤਾ ਨਾਲ ਹਲ ਕਰਨ ਦਾ ਭਰੋਸਾ ਵੀ ਦਿਵਾਇਆ |

Ad Position 22
No active advertisement
ਪਿਛਲੀ ਖ਼ਬਰ ਡਾਕਟਰ ਤੇ ਇੰਜੀਨੀਅਰ ਬਣਨ ਦੇ ਚਾਹਵਾਨਾਂ ਲਈ ਸਕਾਲਰਸ਼ਿਪ ਪ੍ਰੀਖਿਆ, ਥ੍ਰਾਈਵ-2025 ਦਾ ਐਲਾਨ <br/> ਅਗਲੀ ਖ਼ਬਰ ਡਿਗੂੰ-ਡਿਗੂੰ ਕਰਦੀ ਤੇ ਤਿੱਪ-ਤਿੱਪ ਚੋਂਦੀ ਇਮਾਰਤ 'ਚ ਚੱਲ ਰਿਹੈ ਖ਼ਜ਼ਾਨਾ ਦਫ਼ਤਰ <br/>
Ad Position 24