ਚੰਡੀਗੜ, 5 ਸਤੰਬਰ (ਅ.ਬ.)-ਸੋਨਾਲੀਕਾ ਟਰੈਕਟਰਜ਼ ਨੇ ਅਗਸਤ ਮਹੀਨੇ 'ਚ ਆਪਣੀ ਹੁਣ ਤੱਕ ਦੀ ਸਭ ਤੋਂ ਵੱਧ 10,932 ਟਰੈਕਟਰਾਂ ਦੀ ਵਿੱਕਰੀ ਦਰਜ ਕਰਦਿਆਂ ਨਵਾਂ ਇਤਿਹਾਸ ਰਚਿਆ ਹੈ¢ ਇਸ ਵਿੱਚ ਘਰੇਲੂ ਬਾਜ਼ਾਰ 'ਚ 28% ਦੀ ਮਜ਼ਬੂਤ ਵਾਧਾ ਵੀ ਸ਼ਾਮਿਲ ਹੈ, ਜੋ ਕਿ ਕਿਸਾਨਾਂ ਦੀਆਂ ਸਥਾਨਕ ਖੇਤੀਬਾੜੀ ਲੋੜਾਂ ਦੀ ਸੋਨਾਲੀਕਾ ਵੱਲੋਂ ਡੂੰਘੀ ਸਮਝ ਨੂੰ ਦਰਸਾਉਂਦਾ ਹੈ¢ ਸੋਨਾਲੀਕਾ ਨੇ ਤਿੰਨ ਸਾਲ ਪਹਿਲਾਂ ਆਪਣੀ ਅਧਿਕਾਰਕ ਵੈੱਬਸਾਈਟ 'ਤੇ ਟਰੈਕਟਰਾਂ ਦੀਆਂ ਕੀਮਤਾਂ ਜਾਹਿਰ ਕਰਕੇ ਇਕ ਨਵੀਂ ਮਿਸਾਲ ਕਾਇਮ ਕੀਤੀ ਸੀ¢ ਅੱਜ ਵੀ ਇਹ ਪਾਰਦਰਸ਼ਤਾ ਭਾਰਤੀ ਖੇਤੀ ਦਾ ਇਕ ਅਟੁੱਟ ਹਿੱਸਾ ਹੈ¢ ਇਸ ਮਹੱਤਵਪੂਰਨ ਪ੍ਰਦਰਸ਼ਨ 'ਤੇ ਆਪਣੇ ਵਿਚਾਰ ਸਾਂਝੇ ਕਰਦਿਆਂ, ਰਮਨ ਮਿੱਤਲ, ਜਾਇੰਟ ਮੈਨੇਜਿੰਗ ਡਾਇਰੈਕਟਰ, ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ ਨੇ ਕਿਹਾ, ਕਿਸਾਨਾਂ ਨੂੰ ਵਧੀਆ ਉਤਪਾਦਕਤਾ ਪ੍ਰਦਾਨ ਕਰਨ ਤੇ ਉਨ੍ਹਾਂ ਦਾ ਭਰੋਸਾ ਜਿੱਤਣ ਦੀ ਸੋਨਾਲੀਕਾ ਦੀ ਯਾਤਰਾ 'ਚ ਇਹ ਇਕ ਇਤਿਹਾਸਕ ਮੀਲ ਪੱਥਰ ਹੈ¢