ਚੰਡੀਗੜ੍ਹ, 5 ਸਤੰਬਰ (ਕਪਿਲ ਵਧਵਾ)-ਚੰਡੀਗੜ੍ਹ ਵਿਖੇ ਇਮੀਗ੍ਰੇਸ਼ਨ ਧੋਖਾਧੜੀ ਦਾ ਇਕ ਪੁਰਾਣਾ ਮਾਮਲਾ ਮੁੜ ਤੋਂ ਉਜਾਗਰ ਹੋਇਆ ਹੈ | ਪੁਲਿਸ ਨੇ ਮੌਲੀ ਜਾਗਰਾਂ ਦੇ ਵਿਕਾਸ ਨਗਰ ਦੀ ਰਹਿਣ ਵਾਲੀ ਇਕ ਅÏਰਤ ਦੀ ਸ਼ਿਕਾਇਤ 'ਤੇ ਆਈ. ਪੀ. ਸੀ. ਦੀ ਧਾਰਾ 420 ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਦੇ ਤਹਿਤ ਥਾਣਾ ਮੌਲੀ ਜਾਗਰਣ ਵਿਖੇ ਐੱਫ. ਆਈ. ਆਰ. ਦਰਜ ਕੀਤੀ ਹੈ | ਸ਼ਿਕਾਇਤ ਦੇ ਅਨੁਸਾਰ, ਉਕਤ ਅÏਰਤ ਨਾਲ ਦੋ ਮੁਲਜ਼ਮਾਂ, ਜਿਨ੍ਹਾਂ ਦੀ ਪਛਾਣ ਮਨਕਵਲਪ੍ਰੀਤ ਸਿੰਘ ਅਤੇ ਸ਼ਮਸ਼ੇਰ ਸੰਧੂ ਵਜੋਂ ਹੋਈ ਹੈ, ਨੇ ਕਥਿਤ ਤੌਰ 'ਤੇ 12 ਲੱਖ ਦੀ ਠੱਗੀ ਮਾਰੀ ਸੀ | ਮੁਲਜ਼ਮ ਨੇ ਉਸਦੇ ਪੁੱਤਰ ਨੂੰ ਵਿਦੇਸ਼ ਭੇਜਣ ਦਾ ਵਾਅਦਾ ਕੀਤਾ ਸੀ ਪਰ ਪੈਸੇ ਲੈਣ ਤੋਂ ਬਾਅਦ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਵਿਚ ਉਹ ਅਸਫਲ ਰਹੇ ਅਤੇ ਸ਼ਿਕਾਇਤਕਰਤਾ ਵਲੋਂ ਵਸੂਲ ਕੀਤੀ ਰਕਮ ਵਾਪਸ ਵੀ ਨਹੀਂ ਕੀਤੀ | ਇਸ ਮਾਮਲੇ ਦੀ ਜਾਂਚ ਜਾਰੀ ਹੈ |