21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪੰਜਾਬ ਸਰਕਾਰ ਨੇ ਸਥਾਨਕ ਸਰਕਾਰਾਂ ਵਿਭਾਗ ਦੇ 18 ਅਧਿਕਾਰੀਆਂ ਦਾ ਕੀਤਾ ਤਬਾਦਲਾ

Ad Position 21
No active advertisement
ਅਜੀਤ ਡੈਸਕ 06-09-2025
ਚੰਡੀਗੜ੍ਹ, 5 ਸਤੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਨੇ ਅੱਜ 18 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ | ਇਹ ਸਾਰੇ ਤਬਾਦਲਾ ਕੀਤੇ ਅਧਿਕਾਰੀ ਨਗਰ ਨਿਗਮਾਂ ਨਾਲ ਸਬੰਧਿਤ ਹਨ | ਸਥਾਨਕ ਸਰਕਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ ਵਲੋਂ ਜਾਰੀ ਹੁਕਮਾਂ ਮੁਤਾਬਕ ਜਲੰਧਰ, ਲੁਧਿਆਣਾ, ਅੰਮਿ੍ਤਸਰ ਸਮੇਤ ਕਈ ਨਗਰ ਨਿਗਮਾਂ ਦੇ 18 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ | ਇਨ੍ਹਾਂ 'ਚ ਸੀਨੀਅਰ ਟਾਊਨ ਪਲਾਨਰ ਗੋਤਮ ਕੁਮਾਰ ਨੂੰ ਨਗਰ ਨਿਗਮ ਅੰਮਿ੍ਤਸਰ, ਸੀਨੀਅਰ ਟਾਊਨ ਪਲਾਨਰ ਕਮਲਜੀਤ ਕੌਰ ਨੂੰ ਸਦਰ ਦਫ਼ਤਰ ਚੰਡੀਗੜ੍ਹ ਸਮੇਤ ਜਲੰਧਰ, ਲੁਧਿਆਣਾ, ਬਠਿੰਡਾ ਰੀਜ਼ਨ ਦਾ ਸਦਰ ਦਫ਼ਤਰ ਤੋਂ ਇਲਾਵਾ ਅੰਮਿ੍ਤਸਰ ਅਤੇ ਪਟਿਆਲਾ ਰੀਜ਼ਨ ਦਾ ਸਦਰ ਦਫ਼ਤਰ, ਸੀਨੀਅਰ ਟਾਊਨ ਪਲਾਨਰ ਤੇਜਪ੍ਰੀਤ ਸਿੰਘ ਨੂੰ ਨਗਰ ਨਿਗਮ ਜਲੰਧਰ ਦੇ ਨਾਲ ਲੁਧਿਆਣਾ ਅਤੇ ਫ਼ਿਰੋਜ਼ਪੁਰ ਰੀਜ਼ਨ ਦਾ ਫ਼ੀਲਡ ਦਾ ਸਾਰਾ ਕੰਮ, ਮਿਉਂਸਪਲ ਟਾਊਨ ਪਲਾਨਰ ਮੇਹਬਾਨ ਸਿੰਘ ਨਗਰ ਨਿਗਮ ਜਲੰਧਰ ਦੇ ਨਾਲ ਨਗਰ ਨਿਗਮ ਅੰਮਿ੍ਤਸਰ ਦਾ ਵਾਧੂ ਚਾਰਜ, ਸੁਪਰਡੈਂਟ ਰਾਜੀਵ ਸੱਗੜ ਨੂੰ ਨਗਰ ਨਿਗਮ ਲੁਧਿਆਣਾ ਦੇ ਨਾਲ ਮੁੱਖ ਚੌਕਸੀ ਸ਼ਾਖਾ, ਸਦਰ ਦਫ਼ਤਰ ਚੰਡੀਗੜ੍ਹ ਦਾ ਵਾਧੂ ਚਾਰਜ, ਸਹਾਇਕ ਕਮਿਸ਼ਨਰ ਰਾਜਿੰਦਰ ਕੁਮਾਰ ਨੂੰ ਨਗਰ ਨਿਗਮ ਅੰਮਿ੍ਤਸਰ ਦੇ ਨਾਲ ਨਗਰ ਨਿਗਮ ਬਟਾਲਾ ਦਾ ਵਾਧੂ ਚਾਰਜ, ਸੁਪਰਡੰਟ ਇੰਜੀਨੀਅਰ ਰਾਹੁਲ ਗਗਨੇਜਾ ਨੂੰ ਨਗਰ ਨਿਗਮ ਲੁਧਿਆਣਾ ਦੇ ਨਾਲ ਨਗਰ ਨਿਗਮ ਜਲੰਧਰ ਦਾ ਵਾਧੂ ਚਾਰਜ, ਨਿਗਰਾਨ ਇੰਜੀਨੀਅਰ ਮਨਧੀਰ ਸਿੰਘ ਨੂੰ ਨਗਰ ਨਿਗਮ ਫ਼ਗਵਾੜਾ, ਨਿਗਰਾਨ ਇੰਜੀਨੀਅਰ ਰਜਿੰਦਰ ਚੋਪੜਾ ਨੂੰ ਨਗਰ ਨਿਗਮ ਪਟਿਆਲਾ, ਕਾਰਪੋਰੇਸ਼ਨ ਇੰਜੀਨੀਅਰ ਨਰਾਇਣ ਦਾਸ ਨੂੰ ਨਗਰ ਨਿਗਮ ਪਟਿਆਲਾ, ਡੀ.ਸੀ.ਐਫ਼.ਏ/ਲੇਖਾ ਅਫ਼ਸਰ ਪੰਕਜ ਕਪੂਰ ਨੂੰ ਨਗਰ ਨਿਗਮ ਹੁਸ਼ਿਆਰਪੁਰ, ਡੀ.ਸੀ.ਐਫ਼.ਏ/ਲੇਖਾ ਅਫ਼ਸਰ ਵਿਨਾਅਕ ਕੁਮਾਰ ਨੂੰ ਨਗਰ ਨਿਗਮ ਜਲੰਧਰ ਦੇ ਨਾਲ ਨਗਰ ਨਿਗਮ ਫ਼ਗਵਾੜਾ ਦਾ ਵਾਧੂ ਚਾਰਜ (ਹਫ਼ਤੇ 'ਚ 2 ਦਿਨ), ਲੇਖਾਕਾਰ ਸੁਮਿੰਦਰ ਪਾਲ ਸਿੰਘ ਨੂੰ ਨਗਰ ਨਿਗਮ ਪਟਿਆਲਾ, ਸੁਪਰਡੰਟ ਜੋਤੀ ਨੂੰ ਨਗਰ ਨਿਗਮ ਬਟਾਲਾ, ਸੁਪਰਡੰਟ ਮਨਦੀਪ ਸਿੰਘ ਨੂੰ ਨਗਰ ਨਿਗਮ ਲੁਧਿਆਣਾ, ਕਾਰਪੋਰੇਸ਼ਨ ਸੈਨੀਟੇਸ਼ਨ ਅਫ਼ਸਰ ਰਣਜੀਤ ਸਿੰਘ ਨੂੰ ਨਗਰ ਨਿਗਮ ਮੋਗਾ, ਕਾਰਪੋਰੇਸ਼ਨ ਸੈਨੀਟੇਸ਼ਨ ਅਫ਼ਸਰ ਜਤਿੰਦਰ ਪਾਲ ਸਿੰਘ ਨੂੰ ਨਗਰ ਨਿਗਮ ਅੰਮਿ੍ਤਸਰ, ਕਾਰਪੋਰੇਸ਼ਨ ਸੈਨੀਟੇਸ਼ਨ ਅਫ਼ਸਰ ਬਿਕਰਮ ਸਿੰਘ ਨੂੰ ਨਗਰ ਨਿਗਮ ਪਠਾਨਕੋਟ ਤਾਇਨਾਤ ਕੀਤਾ ਗਿਆ ਹੈ |


Ad Position 22
No active advertisement
ਪਿਛਲੀ ਖ਼ਬਰ ਫੋਟੋ ਸਟੂਡੀਓ 'ਚੋਂ ਕੈਮਰੇ ਤੇ ਨਕਦੀ ਸਮੇਤ ਹੋਰ ਸਾਮਾਨ ਚੋਰੀ ਅਗਲੀ ਖ਼ਬਰ ਜੀ. ਐਮ. ਸੀ. ਐਚ-32 ਆਈ.ਆਈ.ਆਰ.ਐਫ਼ ਨਵੀਨਤਮ ਰੈਂਕਿੰਗ ਮੁਤਾਬਿਕ ਰਾਜ ਦਰਜਾਬੰਦੀ 'ਚ ਦੂਸਰੇ ਸਥਾਨ 'ਤੇ ਹੋਏ ਕਾਬਜ਼ <b...
Ad Position 24