ਖਰੜ, 5 ਸਤੰਬਰ (ਜੰਡਪੁਰੀ)-ਨੇੜਲੇ ਪਿੰਡ ਝੰਜੇੜੀ ਵਿਖੇ ਇਕ ਸਟੂਡੀਓ 'ਚੋਂ ਚੋਰੀ ਹੋਣ ਦੀ ਸੂਚਨਾ ਮਿਲੀ ਹੈ | ਇਸ ਸੰਬੰਧੀ ਸਟੂਡੀਓ ਦੇ ਮਾਲਕ ਧਰਮਿੰਦਰ ਕੁਮਾਰ ਵਾਸੀ ਪਿੰਡ ਝੰਜੇੜੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਆਪਣੀ ਦੁਕਾਨ ਨੂੰ ਤਾਲਾ ਲਗਾ ਕੇ ਘਰ ਗਿਆ ਸੀ, ਪਰ ਅਗਲੇ ਦਿਨ ਸਵੇਰੇ ਜਦੋਂ ਉਸ ਨੇ ਦੁਕਾਨ 'ਤੇ ਜਾ ਦੇਖਿਆ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ | ਇਸ ਤੋਂ ਬਾਅਦ ਜਦੋਂ ਉਸ ਨੇ ਦੁਕਾਨ ਅੰਦਰ ਜਾ ਕੇ ਜਾਂਚ ਕੀਤੀ ਤਾਂ ਕੈਮਰਾ, ਉਸ ਦੀਆਂ ਹਾਰਡ ਡਿਸਕਾਂ, ਫਿੰਗਰ ਪਿ੍ੰਟ ਮਸ਼ੀਨ ਅਤੇ ਲਗਪਗ 20 ਹਜ਼ਾਰ ਰੁ. ਦੀ ਨਕਦੀ ਗਾਇਬ ਸੀ, ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਸੀ | ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |