27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਪੰਜਾਬ ਯੂਨੀਵਰਸਿਟੀ ਦੀ ਉਪ-ਕੁਲਪਤੀ ਨੇ ਪੰਜਾਬ ਪ੍ਰਭਾਵਿਤ ਖੇਤਰਾਂ ਲਈ ਹੜ੍ਹ ਰਾਹਤ ਸਮੱਗਰੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ <br/>

Ad Position 21
No active advertisement
ਅਜੀਤ ਡੈਸਕ 07-09-2025
ਚੰਡੀਗੜ੍ਹ, 6 ਸਤੰਬਰ (ਮਾਰਕੰਡਾ)– ਪੰਜਾਬ ਯੂਨੀਵਰਸਿਟੀ ਦੀ ਉਪ-ਕੁਲਪਤੀ ਪ੍ਰੋ. ਰੇਣੂ ਵਿਗ ਨੇ ਅੱਜ ਪੰਜਾਬ ਦੇ ਅੰਮਿ੍ਤਸਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਜ਼ਰੂਰੀ ਰਾਹਤ ਸਮੱਗਰੀ ਦੀ ਇਕ ਖੇਪ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਹ ਪਹਿਲਕਦਮੀ ਸੈਂਟਰ ਫਾਰ ਹਿਊਮਨ ਰਾਈਟਸ ਐਂਡ ਡਿਊਟੀਜ਼ (ਸੀ.ਐਚ.ਆਰ.ਡੀ) ਦੀ ਅਗਵਾਈ ਹੇਠ ਵਤਰੁਖ ਫਾਊਾਡੇਸ਼ਨ ਦੇ ਸਹਿਯੋਗ ਨਾਲ ਭੇਜੀ ਗਈ | ਇਸ ਮੌਕੇ ਵਲੰਟੀਅਰਾਂ, ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਵਿਗ ਨੇ ਪੰਜਾਬ ਯੂਨੀਵਰਸਿਟੀ ਰਿਲੀਫ ਫ਼ੰਡ ਦੀ ਸ਼ੁਰੂਆਤ ਦਾ ਐਲਾਨ ਕੀਤਾ | ਪ੍ਰੋ. ਵਿਗ ਨੇ ਇਹ ਵੀ ਸਾਂਝਾ ਕੀਤਾ ਕਿ ਸੈਂਟਰ ਫਾਰ ਸੋਸ਼ਲ ਵਰਕ ਦੀ ਇਕ ਟੀਮ ਅੱਜ ਸਵੇਰੇ ਯੂਨੀਵਰਸਿਟੀ ਬੱਸ ਫਾਜ਼ਿਲਕਾ ਅਤੇ ਫ਼ਿਰੋਜ਼ਪੁਰ ਲਈ ਰਵਾਨਾ ਹੋਈ | ਟੀਮ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਪਸ਼ੂਆਂ ਦਾ ਚਾਰਾ ਵੀ ਨਾਲ ਲੈ ਕੇ ਗਏ | ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਵਾਈ.ਪੀ. ਵਰਮਾ ਨੇ ਹੜ੍ਹ ਸੰਕਟ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ | ਸੀ.ਐਚ.ਆਰ.ਡੀ. ਦੀ ਚੇਅਰਪਰਸਨ ਡਾ. ਉਪਨੀਤ ਕੌਰ ਮਾਂਗਟ ਨੇ ਦੱਸਿਆ ਕਿ ਪਿਛਲੇ ਦਿਨੀ ਸ਼ੁਰੂ ਕੀਤੀ ਗਈ ਸੰਗ੍ਰਹਿ ਮੁਹਿੰਮ 2 'ਚ ਵੱਡੀ ਗਿਣਤੀ ਵਿਚ ਦਾਨੀਆਂ ਨੇ ਦਾਨ ਕੀਤਾ | ਜਿਸ ਵਿਚ ਸੁੱਕਾ ਰਾਸ਼ਨ, ਦਵਾਈਆਂ, ਸੈਨੇਟਰੀ ਵਸਤੂਆਂ, ਤਰਪਾਲਾਂ, ਮੱਛਰਦਾਨੀ ਅਤੇ ਪਾਣੀ ਸ਼ਾਮਲ ਸਨ | ਯੂਨੀਵਰਸਿਟੀ ਭਰ ਦੇ ਵਿਦਿਆਰਥੀਆਂ, ਖੋਜ ਵਿਦਵਾਨਾਂ ਅਤੇ ਵਲੰਟੀਅਰਾਂ ਨੇ ਰਾਹਤ ਸਮੱਗਰੀ ਇਕੱਠੀ ਕਰਨ, ਛਾਂਟਣ ਅਤੇ ਪੈਕ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ | ਵਤਰੁਖ ਫਾਊਾਡੇਸ਼ਨ, ਜਿਸਦੀ ਅਗਵਾਈ ਇਸਦੀ ਸੰਸਥਾਪਕ ਸਮਿਤਾ ਕੌਰ ਨੇ ਕੀਤੀ | ਰਾਹਤ ਸਮੱਗਰੀ ਰਸਮੀ ਤੌਰ 'ਤੇ ਫਾਊਾਡੇਸ਼ਨ ਨੂੰ ਸੌਂਪ ਦਿੱਤੀ ਗਈ, ਜੋ ਕਿ ਉਨ੍ਹਾਂ ਨੂੰ ਰਾਮਦਾਸ (ਅੰਮਿ੍ਤਸਰ) ਪਹੁੰਚਾਏਗੀ | ਪ੍ਰੋ. ਨਮਿਤਾ ਗੁਪਤਾ ਡੀਨ ਵਿਦਿਆਰਥੀ ਭਲਾਈ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ | ਇਸ ਮੌਕੇ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਫੈਕਲਟੀ ਵਿਚ ਪ੍ਰੋ. ਅਨਿਲ ਮੋਂਗਾ ਐਨ.ਈ.ਪੀ ਕੋਆਰਡੀਨੇਟਰ, ਪ੍ਰੋ. ਸਿਮਰਤ ਕਾਹਲੋਂ ਮੁੱਖ ਵਿਜੀਲੈਂਸ ਅਫਸਰ, ਪ੍ਰੋ. ਮੋਨਿਕਾ ਮੁੰਜਾਲ ਚੇਅਰਪਰਸਨ ਸੈਂਟਰ ਫ਼ਾਰ ਸੋਸ਼ਲ ਵਰਕ, ਪ੍ਰੋ. ਰਜਤ ਸੰਧੀਰ, ਡਾ. ਪ੍ਰਵੀਨ ਗੋਇਲ ਐਨ.ਐਸ.ਐਸ ਪ੍ਰੋਗਰਾਮ ਕੋਆਰਡੀਨੇਟਰ, ਡਾ. ਖੁਸ਼ਪ੍ਰੀਤ ਸਿੰਘ ਬਰਾੜ ਅਤੇ ਵਿਕਰਮ ਸਿੰਘ ਮੁੱਖ ਸੁਰੱਖਿਆ ਅਫਸਰ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਰਤਵਾੜਾ ਸਾਹਿਬ ਟਰੱਸਟ ਦੇ ਸਕੂਲ ਸਟਾਫ਼ ਨੇ ਹੜ੍ਹ ਪੀੜਤਾਂ ਲਈ ਦਿੱਤਾ ਸਹਿਯੋਗ <br/> ਅਗਲੀ ਖ਼ਬਰ 'ਏ. ਆਈ. ਅਤੇ ਹਿਊਮੈਨਿਟੀ ਦਾ ਸੰਗਮ' <br/>
Ad Position 24