27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

'ਏ. ਆਈ. ਅਤੇ ਹਿਊਮੈਨਿਟੀ ਦਾ ਸੰਗਮ' <br/>

Ad Position 21
No active advertisement
ਅਜੀਤ ਡੈਸਕ 07-09-2025
ਚੰਡੀਗੜ੍ਹ, 6 ਸਤੰਬਰ (ਅ.ਬ.)- ਚੰਡੀਗੜ੍ਹ ਇੱਕ ਇਤਿਹਾਸਕ ਸਿੱਖਿਆ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ¢ ਏਜੁਥੋਨ 5.0, ਜੋ ਟਿ੍ਨਿਟੀ ਵਲੋਂ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਐਤਵਾਰ, 7 ਸਤੰਬਰ ਨੂੰ ਜੇ.ਡਬਲਿਊ. ਮੇਰਿਟ, ਚੰਡੀਗੜ' ਵਿੱਚ ਆਯੋਜਿਤ ਹੋਵੇਗਾ¢ ਇਸ ਸਾਲ ਦਾ ਵਿਸ਼ਾ ਹੈ 'ਦ ਨੇਕਸਟ ਆਫ ਐਜੂਕੇਸ਼ਨ: ਵ੍ਹੇਅਰ ਏ.ਆਈ. ਮੀਟਸ ਹਿਊਮੈਨਿਟੀ' ¢ ਟਿ੍ਨਿਟੀ ਵਲੋਂ ਆਯੋਜਿਤ ਅਤੇ ਚਿਤਕਰਾ ਯੂਨੀਵਰਸਿਟੀ ਵਲੋਂ ਪ੍ਰਾਯੋਜਿਤ ਇਸ ਸੰਮੇਲਨ ਵਿਚ ਦੇਸ਼-ਵਿਦੇਸ਼ ਦੇ ਸਿੱਖਿਆਵਿਦ, ਵਿਚਾਰ-ਨਿਰਦੇਸ਼ਕ, ਉਦਮੀ ਅਤੇ ਇਨੋਵੇਟਰ ਇਕ ਮੰਚ 'ਤੇ ਇਕੱਠੇ ਹੋਣਗੇ, ਤਾਂ ਜੋ ਸਿੱਖਣ ਦੇ ਭਵਿੱਖ ਨੂੰ ਨਵੇਂ ਨਜ਼ਰੀਏ ਨਾਲ ਪਰਿਭਾਸ਼ਿਤ ਕੀਤਾ ਜਾ ਸਕੇ¢ ਟਿ੍ਨਿਟੀ ਦੇ ਫਾਊਾਡਰ ਡਾਇਰੈਕਟਰ ਅੰਕੁਰ ਮਲਹੋਤਰਾ ਨੇ ਕਿਹਾ ਕਿ ਅੱਜ ਸਿੱਖਿਆ ਇੱਕ ਬਦਲਾਅ ਦੇ ਮੋੜ 'ਤੇ ਖੜੀ ਹੈ¢ ਜਿੱਥੇ ਇੱਕ ਪਾਸੇ ਏ.ਆਈ. ਵਰਗੀਆਂ ਤਕਨੀਕਾਂ ਸਾਡੇ ਸਿੱਖਣ ਦੇ ਤਰੀਕਿਆਂ ਨੂੰ ਬਦਲ ਰਹੀਆਂ ਹਨ, ਉੱਥੇ ਸਿੱਖਿਆ ਦਾ ਸਾਰ ਹਮੇਸ਼ਾਂ ਮਨੁੱਖੀ ਰਹੇਗਾ¢ ਏਜੂਥੋਨ 5.0 ਇਸ ਸੰਗਮ ਦਾ ਅਧਿਐਨ ਕਰੇਗਾ ਅਤੇ ਐਸਾ ਭਵਿੱਖ ਤਿਆਰ ਕਰੇਗਾ ਜਿੱਥੇ ਤਕਨੀਕ ਅਤੇ ਮਨੁੱਖਤਾ ਇਕੱਠੇ ਵਿਕਸਤ ਹੋਣ¢ ਏਜੁਥੋਨ 5.0 ਦੇ ਮੁੱਖ ਵਕਤਾਵਾਂ ਵਿਚ ਸ਼ਾਮਿਲ ਹੋਣਗੇ-ਮਸ਼ਹੂਰ ਉਦਮੀ ਰੋਸ਼ਨ ਅੱਬਾਸ, ਅਭਿਨੇਤਰੀ ਅਤੇ ਲੇਖਿਕਾ ਸੰਧਿਆ ਮਿ੍ਦੁਲ, ਡਾ. ਮਧੁ ਚਿਤਕਰਾ, ਪ੍ਰੋ ਚਾਂਸਲਰ, ਚਿਤਕਰਾ ਯੂਨੀਵਰਸਿਟੀ ਅਤੇ ਡਾ. ਨਿਯਤੀ ਚਿਤਕਰਾ ਵਾਈਸ ਪਿ੍ੰਸੀਪਲ, ਸਕੂਲ ਐਜੂਕੇਸ਼ਨ, ਚਿਤਕਰਾ ਐਜੂਕੇਸ਼ਨਲ ਟਰੱਸਟ ¢ ਅੰਤਰਰਾਸ਼ਟਰੀ ਵਕਤਾਵਾਂ ਵਿੱਚ ਸ਼ਾਮਿਲ ਹਨ— ਅਲੀਪਤ ਸਨਮ ਹਰੀ (ਪਿ੍ੰਸੀਪਲ, ਹੈਲਦੀ ਮਾਈਾਡ ਇੰਟਰਨੈਸ਼ਨਲ ਸਕੂਲ, ਘਾਨਾ, ਅਭਿਲਾਸ਼ਾ ਸਿੰਘ ਪਿ੍ੰਸੀਪਲ, ਸ਼ਾਈਨਿੰਗ ਸਟਾਰ ਇੰਟਰਨੈਸ਼ਨਲ ਸਕੂਲ, ਅਬੂ ਧਾਬੀ ਅਤੇ ਡਾ. ਅਨਿਰੁੱਧ ਗੁਪਤਾ ਸੀ.ਈ.ਓ., ਡੀ.ਸੀ.ਐਮ ਸਕੂਲਸ¢

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਉਪ-ਕੁਲਪਤੀ ਨੇ ਪੰਜਾਬ ਪ੍ਰਭਾਵਿਤ ਖੇਤਰਾਂ ਲਈ ਹੜ੍ਹ ਰਾਹਤ ਸਮੱਗਰੀ ਨੂੰ ਹਰੀ ਝੰਡੀ ਦੇ ਕੇ ਕੀਤਾ... ਅਗਲੀ ਖ਼ਬਰ 17 ਸਤੰਬਰ ਤੋਂ ਲੈ ਕੇ 12 ਅਕਤੂਬਰ ਤੱਕ ਸੂਬੇ ਭਰ ਵਿਚ ਸੇਵਾ ਪੰਦ੍ਹਰਵਾੜਾ ਮਨਾਇਆ ਜਾਵੇਗਾ- ਮੁੱਖ ਮੰਤਰੀ <br/>
Ad Position 24