ਚੰਡੀਗੜ੍ਹ, 6 ਸਤੰਬਰ ( ਰਾਮ ਸਿੰਘ ਬਰਾੜ ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 17 ਸਤੰਬਰ ਤੋਂ ਲੈਕੇ 12 ਅਕਤੂਬਰ ਤਕ ਸੂਬੇ ਭਰ ਵਿਚ ਸੇਵਾ ਪੰਦ੍ਹਰਵਾੜਾ ਮਨਾਇਆ ਜਾਵੇਗਾ, ਇਸ ਦੌਰਾਨ ਜਨ ਸੇਵਾ ਦੇ ਅਨੇਕ ਪੋ੍ਰਗਰਾਮ, ਲਾਭਕਾਰੀ ਯੋਜਨਾਵਾਂ, ਸਵੱਛਤਾ ਮੁਹਿੰਮ ਸਮੇਂ ਕੇਂਦਰ ਤੇ ਸੂਬਾ ਸਰਕਾਰ ਦੇ ਹੋਰ ਸੁਪਨਿਆਂ ਨੂੰ ਪੂਰਾ ਕੀਤਾ ਜਾਵੇਗਾ | ਮੁੱਖ ਮੰਤਰੀ ਅੱਜ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਇਕ ਮਹਾੱਵਤਪੂਰਨ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ | ਸਾਰੇ ਮੰਤਰੀ ਵੀ ਵਰਚੂਅਰ ਰਾਹੀਂ ਮੀਟਿੰਗ ਨਾਲ ਜੁੜੇ ਅਤੇ ਪੋ੍ਰਗਰਾਮ ਸਬੰਧੀ ਆਪਣੀ ਸੁਝਾਅ ਵੀ ਸਾਂਝਾ ਕੀਤੇ | ਨਾਇਬ ਸੈਣੀ ਨੇ ਕਿਹਾ ਕਿ ਪਿਛਲੇ 11 ਸਾਲਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਲੋਕ ਭਲਾਈ ਲਈ ਨਵੀਂ ਨਵੀਂ ਯੋਜਨਾਵਾਂ ਲਾਗੂ ਕੀਤੀਆਂ, ਜਿੰਨ੍ਹਾਂ ਦਾ ਅੱਜ ਦੇਸ਼ ਦੀ ਜਨਤਾ ਨੂੰ ਫ਼ਾਇਦਾ ਮਿਲ ਰਿਹਾ ਹੈ | ਇਸ ਸੋਚ ਦੇ ਨਾਲ ਪ੍ਰਧਾਨ ਮੰਤਰੀ ਦੇ ਜੀਵਨ ਦਰਸ਼ਨ ਤੋਂ ਪ੍ਰੇਰਿਤ ਹੋਕੇ ਸੇਵਾ ਪੰਦ੍ਹਰਵਾੜਾ ਦੌਰਾਨ ਜਨਤਾ ਵਿਚਕਾਰ ਸੇਵਾ ਭਾਵ ਨੂੰ ਵਧਾਇਆ ਜਾਵੇਗਾ | ਅਸੀਂ ਸਾਰੀਆਂ ਨੂੰ ਮਿਲ ਕੇ ਸੇਵਾ ਪੰਦ੍ਹਰਵਾੜਾ ਨੂੰ ਸਫਲ ਬਣਾਉਣਾ ਹੈ | ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸਾਰੇ ਵਿਭਾਗ ਪੰਦ੍ਹਰਵਾੜੇ ਦੀ ਪੂਰੀ ਤਿਆਰੀ ਕਰਨ | ਇਸ ਦੌਰਾਨ ਸਿਹਤ ਵਿਭਾਗ ਮੈਡੀਕਲ ਜਾਂਚ ਕੈਂਪ ਆਯੋਜਿਤ ਕਰੇਗਾ | ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਵੱਲੋਂ ਦਿਵਯਾਂਜਨਾਂ ਦੀ ਭਲਾਈ ਲਈ ਅਤੇ ਹੋਰ ਵਿਭਾਗਾਂ ਵੱਲੋਂ ਸਫਾਈ ਮੁਹਿੰਮ ਤੇ ਸ਼ਰਮਦਾਨ ਦੇ ਪੋ੍ਰਗਰਾਮ ਆਯੋਜਿਤ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਸੇਵਾ ਪੰਦਰਵਾੜੇ ਦੌਰਾਨ ਖ਼ੂਨਦਾਨ ਕੈਂਪ, ਪਲਾਸਟਿਕ ਮੁਕਤ ਮੁਹਿੰਮ, ਪੌਦੇ ਲਗਾਉਣਾ ਅਤੇ ਗ਼ਰੀਬਾਂ ਨੂੰ ਯੋਜਨਾਵਾਂ ਦਾ ਲਾਭ ਪਹੁੰਚਾਉਣਾ ਯਕੀਨੀ ਕੀਤਾ ਜਾਵੇਗਾ | ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਵਿਭਾਗ ਵੱਲੋਂ ਚਲਾਈ ਜਾ ਰਹੀ ਲੋਕ ਭਲਾਈ ਯੋਜਨਾਵਾਂ ਨੂੰ ਜ਼ਮੀਨੀ ਪੱਧਰ 'ਤੇ ਪਹੁੰਚਾਉਣ ਲਈ ਸੇਵਾ ਪੰਦ੍ਹਰਵਾੜੇ ਦੌਰਾਨ ਵਿਸ਼ੇਸ਼ ਪੋ੍ਰਗਰਾਮਾਂ ਦਾ ਆਯੋਜਨ ਕਰਨ ਅਤੇ ਇੰਨ੍ਹਾਂ ਆਯੋਜਨਾਵਾਂ ਵਿਚ ਵੱਧ ਤੋ ਵੱਧ ਲੋਕ ਹਿੱਸੇਦਾਰੀ ਯਕੀਨੀ ਕਰਨ |