29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਜ਼ਮੀਨਾਂ-ਜਾਇਦਾਦਾਂ ਦੀਆਂ ਰਜਿਸਟਰੀਆਂ ਦੇ ਕੁਲੈਕਟਰ ਰੇਟਾਂ 'ਚ ਵਾਧਾ ਲੋਕ ਵਿਰੋਧੀ ਫ਼ੈਸਲਾ : ਸਿੱਧੂ <br/>

Ad Position 21
No active advertisement
ਅਜੀਤ ਡੈਸਕ 02-11-2025
ਐੱਸ. ਏ. ਐੱਸ. ਨਗਰ, 1 ਨਵੰਬਰ (ਅ. ਬ.)-ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਵਲੋਂ ਜ਼ਮੀਨਾਂ-ਜਾਇਦਾਦਾਂ ਦੀਆਂ ਰਜਿਸਟਰੀਆਂ ਦੇ ਕੁਲੈਕਟਰ ਰੇਟ ਵਧਾਉਣ ਦੇ ਫ਼ੈਸਲੇ ਨੂੰ ਲੋਕ ਵਿਰੋਧੀ ਦੱਸਦਿਆਂ ਕਿਹਾ ਕਿ ਇਸ ਨਾਲ ਰੀਅਲ ਅਸਟੇਟ ਦੇ ਨਾਲ-ਨਾਲ ਹਰ ਵਪਾਰ ਵਿਚ ਖੜੌਤ ਆਉਣ ਕਾਰਨ ਸੂਬੇ ਦੀ ਆਰਥਿਕਤਾ 'ਤੇ ਬਹੁਤ ਮਾੜਾ ਅਸਰ ਪਵੇਗਾ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੁਹਾਲੀ ਅੰਦਰ ਕੁਲੈਕਟਰ ਰੇਟਾਂ ਵਿਚ 20 ਤੋਂ 32 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ, ਪਰ ਕਈ ਇਲਾਕਿਆਂ ਵਿਚ ਇਹ ਵਾਧਾ 32 ਫ਼ੀਸਦੀ ਤੱਕ ਵੀ ਹੋਇਆ ਹੈ | ਉਨ੍ਹਾਂ ਦੱਸਿਆ ਕਿ ਮੁਹਾਲੀ ਸ਼ਹਿਰ ਵਿਚ ਇਕ ਕਨਾਲ ਦੇ ਪਲਾਟ ਦੀ ਰਜਿਸਟਰੀ 'ਤੇ 22 ਲੱਖ ਰੁ. ਦਾ ਖ਼ਰਚ ਆਇਆ ਕਰੇਗਾ, ਜਿਹੜਾ ਕਿ ਪਹਿਲਾਂ 18 ਲੱਖ ਰੁ. ਹੁੰਦਾ ਸੀ | ਉਨ੍ਹਾਂ ਇਹ ਵੀ ਦੱਸਿਆ ਕਿ ਖਰੜ ਇਲਾਕੇ ਵਿਚ ਇਹ ਰੇਟ ਪਹਿਲਾਂ 10 ਹਜ਼ਾਰ ਰੁ. ਤੋਂ 15 ਹਜ਼ਾਰ ਰੁ. ਕੀਤੇ ਗਏ ਸਨ, ਜਿਹੜੇ ਕਿ ਹੁਣ ਵਧਾ ਕੇ 23 ਹਜ਼ਾਰ ਰੁ. ਕਰ ਦਿੱਤੇ ਗਏ ਹਨ | ਸਾਬਕਾ ਮੰਤਰੀ ਸਿੱਧੂ ਨੇ ਕਿਹਾ ਕਿ ਬੈਂਕਾਂ ਤੋਂ ਕਰਜ਼ੇ ਲੈਣ ਸਮੇਂ ਜ਼ਮਾਨਤ ਵਜੋਂ ਕਰਵਾਈਆਂ ਜਾਣ ਵਾਲੀਆਂ ਆਡ-ਰਹਿਣ ਰਜਿਸਟਰੀਆਂ ਦੇ ਰੇਟ ਵੀ ਵਧਾ ਦਿੱਤੇ ਗਏ ਹਨ | ਉਨ੍ਹਾਂ ਦੱਸਿਆ ਕਿ 50 ਲੱਖ ਰੁ. ਦਾ ਕਰਜ਼ਾ ਲੈਣ ਲਈ ਹੁਣ 6 ਹਜ਼ਾਰ ਦੀ ਥਾਂ 34 ਹਜ਼ਾਰ ਰੁ. ਦਾ ਖ਼ਰਚਾ ਆਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਤਤਕਾਲ ਰਜਿਸਟਰੀ ਦਾ ਸਮਾਂ ਲੈਣ ਲਈ ਵੀ ਹੁਣ 5 ਹਜ਼ਾਰ ਦੀ ਥਾਂ 10 ਹਜ਼ਾਰ ਰੁ. ਖ਼ਰਚਾ ਸਹਿਣ ਕਰਨਾ ਪਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਵਾਰ-ਵਾਰ ਕੁਲੈਕਟਰ ਰੇਟ ਵਧਾਉਣ ਤੋਂ ਬਿਲਕੱੁਲ ਸਪੱਸ਼ਟ ਹੋ ਗਿਆ ਹੈ ਕਿ 'ਆਪ' ਸਰਕਾਰ ਦੀ ਆਮਦਨ ਇਸ ਹੱਦ ਤੱਕ ਘੱਟ ਗਈ ਹੈ ਕਿ ਇਸ ਤੋਂ ਹਰ ਮਹੀਨੇ ਹੋਣ ਵਾਲੇ ਪੱਕੇ ਖ਼ਰਚਿਆਂ ਲਈ ਵੀ ਕਰਜ਼ਾ ਚੁੱਕਣਾ ਪੈ ਰਿਹਾ ਹੈ, ਜਿਸ ਦਾ ਕਾਰਨ ਰਿਸ਼ਵਤਖੋਰੀ, ਟੈਕਸ ਚੋਰੀ ਅਤੇ ਗ਼ਲਤ ਆਰਥਿਕ ਨੀਤੀਆਂ ਹਨ | ਉਨ੍ਹਾਂ ਕਿਹਾ ਕਿ ਸਰਕਾਰ ਵਾਰ-ਵਾਰ ਜ਼ਮੀਨਾਂ-ਜਾਇਦਾਦਾਂ ਦੇ ਕੁਲੈਕਟਰ ਰੇਟ ਵਧਾ ਕੇ ਸੂਬੇ ਦੀ ਨਿੱਘਰ ਚੁੱਕੀ ਮਾਲੀ ਹਾਲਤ ਨੂੰ ਠੁੰਮਣਾ ਦੇਣਾ ਚਾਹੁੰਦੀ ਹੈ, ਪਰ ਇਸ ਦਾ ਸੂਬੇ ਦੀ ਆਰਥਿਕਤਾ 'ਤੇ ਉਲਟਾ ਅਸਰ ਪਵੇਗਾ | ਉਨ੍ਹਾਂ ਕਿਹਾ ਸਰਕਾਰ ਦੇ ਇਸ ਫ਼ੈਸਲੇ ਨਾਲ ਰੀਅਲ ਅਸਟੇਟ, ਉਸਾਰੀ, ਉਦਯੋਗ ਅਤੇ ਵਪਾਰ ਦੇ ਨਾਲ-ਨਾਲ ਹਰ ਕਿਸਮ ਦੇ ਕਾਰੋਬਾਰ ਉਤੇ ਮਾੜਾ ਅਸਰ ਪਵੇਗਾ ਕਿਉਂਕਿ ਜ਼ਮੀਨ ਅਤੇ ਕਰਜ਼ਾ ਦੋਵੇਂ ਹੀ ਮਹਿੰਗੇ ਹੋ ਗਏ ਹਨ | ਉਨ੍ਹਾਂ ਕਿਹਾ ਕਿ ਅਜਿਹੇ ਮਾਹੌਲ ਵਿਚ ਕੋਈ ਵੀ ਕਾਰੋਬਾਰੀ ਜਾਂ ਵਪਾਰੀ ਪੰਜਾਬ ਵਿਚ ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਨਹੀਂ ਆਵੇਗਾ |

Ad Position 22
No active advertisement
ਪਿਛਲੀ ਖ਼ਬਰ ਗ਼ਰੀਬੀ ਤੇ ਲਾਚਾਰੀ ਨੇ ਇਕ ਪਰਿਵਾਰ ਨੂੰ ਖੁੱਲ੍ਹੇ ਅਸਮਾਨ ਹੇਠ ਜੀਵਨ ਬਤੀਤ ਕਰਨ ਲਈ ਕੀਤਾ ਮਜਬੂਰ <br/> ਅਗਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਗਿ੍ਫ਼ਤਾਰ <br/>
Ad Position 24