29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਗ਼ਰੀਬੀ ਤੇ ਲਾਚਾਰੀ ਨੇ ਇਕ ਪਰਿਵਾਰ ਨੂੰ ਖੁੱਲ੍ਹੇ ਅਸਮਾਨ ਹੇਠ ਜੀਵਨ ਬਤੀਤ ਕਰਨ ਲਈ ਕੀਤਾ ਮਜਬੂਰ <br/>

Ad Position 21
No active advertisement
ਅਜੀਤ ਡੈਸਕ 02-11-2025
ਡੇਰਾਬੱਸੀ, 30 ਅਕਤੂਬਰ (ਗੁਰਮੀਤ ਸਿੰਘ)-ਪਿੰਡ ਫ਼ਤਿਹਪੁਰ ਜੱਟਾਂ ਦੀ ਵਸਨੀਕ ਗੁਰਮੀਤ ਕੌਰ ਪਤੀ ਜਸਬੀਰ ਸਿੰਘ ਦੀ ਮੌਤ ਹੋਣ ਤੋਂ ਬਾਅਦ ਆਪਣੇ ਛੇ ਬੱਚਿਆਂ ਸਮੇਤ ਗ਼ੁਰਬਤ ਭਰੀ ਜ਼ਿੰਦਗੀ ਬਤੀਤ ਕਰ ਰਹੀ ਹੈ | ਇਕੋ ਕਮਰੇ 'ਚ ਬੱਚਿਆਂ ਸਮੇਤ ਰਹਿੰਦੀ ਗੁਰਮੀਤ ਕੌਰ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਹੈ | ਕੱਚੇ ਘਰ ਦੀ ਛੱਤ ਡਿੱਗ ਜਾਣ ਕਾਰਨ ਮੀਂਹ-ਹਨ੍ਹੇਰੀ 'ਚ ਪਰਿਵਾਰ ਰੱਬ ਆਸਰੇ ਦਿਨ ਕੱਟ ਰਿਹਾ ਹੈ | ਛੱਤ ਡਿੱਗਣ ਕਰਕੇ ਘਰ ਦਾ ਕੀਮਤੀ ਸਾਮਾਨ ਵੀ ਖ਼ਰਾਬ ਹੋ ਗਿਆ ਤੇ ਬਚਿਆ ਸਾਮਾਨ ਖੁੱਲ੍ਹੇ ਅਸਮਾਨ ਹੇਠ ਪਿਆ ਹੈ | ਇਕ ਮਾਂ ਦੀ ਲਾਚਾਰੀ, ਉਸ ਦਾ ਹੌਸਲਾ ਤੇ ਸਬਰ ਸਿੱਧਾ ਸਿਸਟਮ ਦੀ ਨਾਲਾਇਕੀ ਦੀ ਕਹਾਣੀ ਬਿਆਨ ਕਰ ਰਿਹਾ ਹੈ | ਆਰਥਿਕ ਮਦਦ ਲਈ ਕੀਤੀ ਉਡੀਕ, ਪਰਿਵਾਰ ਦੀ ਤਕਲੀਫ਼ ਤੇ ਹੌਸਲੇ ਨੂੰ ਹੋਰ ਵੀ ਵਧਾ ਰਹੀ ਹੈ | ਇਹ ਸਿਰਫ਼ ਪਿੰਡ ਫ਼ਤਿਹਪੁਰ ਜੱਟਾਂ ਦਾ ਮਸਲਾ ਨਹੀਂ, ਸਗੋਂ ਡੇਰਾਬੱਸੀ ਹਲਕੇ ਦੇ ਕਈ ਪਿੰਡਾਂ 'ਚ ਲੋੜਵੰਦੇ ਲੋਕ ਖਸਤਾ ਮਕਾਨਾਂ ਤੇ ਟੁੱਟੀਆਂ ਛੱਤਾਂ ਦੇ ਚਲਦਿਆਂ ਵਿਕਰਾਲ ਮੌਸਮੀ ਆਫ਼ਤਾਂ ਨਾਲ ਦੋ ਹੱਥ ਕਰਦੇ ਹੋਏ ਜ਼ਿੰਦਗੀ ਬਤੀਤ ਕਰ ਰਹੇ ਹਨ | ਚੋਣਾਂ ਸਮੇਂ ਆਗੂਆਂ ਵਲੋਂ ਵਾਅਦੇ ਕਰਨ ਬਾਵਜੂਦ ਜ਼ਮੀਨੀ ਹਕੀਕਤ ਅੱਜ ਵੀ ਨਹੀਂ ਬਦਲੀ | ਪਰਿਵਾਰ ਨੇ ਮੁੱਖ ਮੰਤਰੀ, ਜ਼ਿਲ੍ਹਾ ਪ੍ਰਸ਼ਾਸਨ ਤੇ ਸਮਾਜ ਸੇਵੀਆਂ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੀ ਤੁਰੰਤ ਬਾਂਚ ਫੜ੍ਹੀ ਜਾਵੇ | ਗੁਰਮੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਨਿਯਮਾਂ ਅਨੁਸਾਰ ਸਾਰੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਕੱਚੀ ਛੱਤ ਨੂੰ ਪੱਕੇ ਕਰਨ ਵਾਲੇ ਫਾਰਮ ਭਰੇ ਸਨ | ਉਨ੍ਹਾਂ ਨੂੰ ਆਸ ਸੀ ਕਿ ਪੈਸੇ ਮਿਲਣ 'ਤੇ ਉਹ ਆਪਣੇ ਮਕਾਨ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦੇਣਗੇ, ਪਰ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਦੇ ਬਾਵਜੂਦ ਵੀ ਕੋਈ ਮਦਦ ਨਹੀਂ ਮਿਲੀ | ਪਿੰਡ ਦੇ ਲੋਕਾਂ ਨੇ ਵੀ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਰੂਰਤਮੰਦ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ | ਉਧਰ ਦੂਜੇ ਪਾਸੇ ਪੰਚਾਇਤ ਅਫ਼ਸਰ ਮਨਦੀਪ ਸਿੰਘ ਦਰਦੀ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਕੱਚੇ ਮਕਾਨਾਂ ਵਾਲੀ ਲਿਸਟ ਵਿਚ ਉਕਤ ਪਰਿਵਾਰ ਦਾ ਨਾਂਅ ਪਾ ਕੇ ਉੱਚ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ ਅਤੇ ਜਦੋਂ ਵੀ ਸਰਕਾਰ ਵਲੋਂ ਪੈਸੇ ਆਉਣਗੇ ਤਾਂ ਪਰਿਵਾਰ ਨੂੰ ਦੇ ਦਿੱਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਦੇ ਅੱਠ ਮਹੀਨੇ: 1512 ਕਿਲੋ ਹੈਰੋਇਨ ਸਮੇਤ 34 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਜ਼ਮੀਨਾਂ-ਜਾਇਦਾਦਾਂ ਦੀਆਂ ਰਜਿਸਟਰੀਆਂ ਦੇ ਕੁਲੈਕਟਰ ਰੇਟਾਂ 'ਚ ਵਾਧਾ ਲੋਕ ਵਿਰੋਧੀ ਫ਼ੈਸਲਾ : ਸਿੱਧੂ <br/>
Ad Position 24