05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਚੰਡੀਗੜ੍ਹ 'ਚ ਵੱਖ-ਵੱਖ ਸੜਕ ਹਾਦਸਿਆਂ 'ਚ 2 ਦੀ ਮੌਤ

Ad Position 21
No active advertisement
ਅਜੀਤ ਡੈਸਕ 22-11-2025
ਚੰਡੀਗੜ੍ਹ, 22 ਨਵੰਬਰ (ਕਪਿਲ ਵਧਵਾ)-ਸੈਕਟਰ-17 ਤੇ 22 ਦੀ ਡਿਵਾਈਡਿੰਗ ਸੜਕ 'ਤੇ ਸ਼ੁੱਕਰਵਾਰ ਤੜਕੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦ ਕਿ ਇਕ ਹੋਰ ਨੌਜਵਾਨ ਰਾਹੁਲ ਵਾਸੀ ਮੁੱਲਾਂਪੁਰ ਗਰੀਬਦਾਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਕਾਰਨ ਪੀ. ਜੀ. ਆਈ. ਦਾਖ਼ਲ ਕਰਵਾਇਆ | ਤੀਜਾ ਨੌਜਵਾਨ, ਜੋ ਕਿ ਲਗਪਗ 17 ਸਾਲ ਦਾ ਦੱਸਿਆ ਜਾ ਰਿਹਾ ਹੈ, ਹਾਦਸੇ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ | ਪੁਲਿਸ ਸਟੇਸ਼ਨ-17 ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਮੁਤਾਬਿਕ ਤੜਕੇ ਲਗਪਗ 4 ਤੋਂ 4:30 ਵਜੇ ਦੇ ਵਿਚਕਾਰ ਤਿੰਨ ਨੌਜਵਾਨ ਇਕ ਟੀ. ਵੀ. ਐੱਸ. ਅਪਾਚੇ ਬਾਈਕ 'ਤੇ ਤੇਜ਼ ਰਫ਼ਤਾਰ ਨਾਲ ਆ ਰਹੇ ਸਨ ਕਿ ਅਚਾਨਕ ਬਾਈਕ ਦਾ ਸੰਤੁਲਨ ਵਿਗੜਿਆ ਤੇ ਉਹ ਡਿਵਾਈਡਰ 'ਤੇ ਲੱਗੀ ਲੋਹੇ ਦੀ ਗਰਿੱਲ ਨਾਲ ਟਕਰਾ ਗਈ | ਜ਼ੋਰਦਾਰ ਟੱਕਰ ਹੋਣ ਕਾਰਨ ਤਿੰਨੋ ਸੜਕ 'ਤੇ ਡਿੱਗ ਗਏ | ਰਾਹਗੀਰਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਜ਼ਖ਼ਮੀਆਂ ਨੂੰ ਸੈਕਟਰ-16 ਹਸਪਤਾਲ ਪਹੁੰਚਾਇਆ | ਮਿ੍ਤਕ ਦੀ ਪਛਾਣ ਵਿਵੇਕ ਨਿਵਾਸੀ ਪਿੰਜੌਰ ਵਜੋਂ ਹੋਈ ਹੈ, ਜੋ ਇਕ ਡੇਅਰੀ 'ਤੇ ਕੰਮ ਕਰਦਾ ਸੀ | ਉਸ ਦੇ ਚਾਚਾ ਰਾਜਕੁਮਾਰ ਮੁਤਾਬਿਕ, ਵਿਵੇਕ ਤਿੰਨ ਭਰਾਵਾਂ ਤੇ ਇਕ ਭੈਣ ਵਿਚ ਸਭ ਤੋਂ ਵੱਡਾ ਸੀ | ਬਾਈਕ ਉਨ੍ਹਾਂ ਦੇ ਦੋਸਤ ਦੀ ਸੀ, ਜੋ ਮੁੱਲਾਂਪੁਰ 'ਚ ਰਹਿੰਦਾ ਹੈ | ਜੋ ਕਿ ਵੀਰਵਾਰ ਸ਼ਾਮ ਨੂੰ ਪਿੰਜੌਰ ਆਇਆ ਸੀ ਤੇ ਵਿਵੇਕ ਤੇ ਰਾਹੁਲ ਨੂੰ ਆਪਣੇ ਨਾਲ ਚੰਡੀਗੜ੍ਹ ਲੈ ਕੇ ਗਿਆ ਸੀ | ਰਾਹੁਲ ਦੀ ਹਾਲਤ ਗੰਭੀਰ ਹੋਣ 'ਤੇ ਉਸ ਨੂੰ ਪੀ. ਜੀ. ਆਈ. ਰੈਫ਼ਰ ਕੀਤਾ ਗਿਆ ਹੈ |
ਸਕੂਲੀ ਬੱਸ ਦੀ ਟੱਕਰ ਨਾਲ ਐਕਟਿਵਾ ਚਾਲਕ ਦੀ ਮੌਤ, ਡਰਾਈਵਰ ਫ਼ਰਾਰ
ਚੰਡੀਗੜ੍ਹ ਦੇ ਮੌਲੀ ਜਗਰਾਂ ਖੇਤਰ 'ਚ 20 ਨਵੰਬਰ ਨੂੰ ਵਾਪਰੇ ਸੜਕ ਹਾਦਸੇ 'ਚ ਸਕੂਟਰੀ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ | ਇਸ ਸੰਬੰਧ 'ਚ ਪੁਲਿਸ ਸਟੇਸ਼ਨ ਮੌਲੀ ਜੱਗਰਾਂ 'ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ | ਸ਼ਿਕਾਇਤਕਰਤਾ ਰਾਮ ਨਾਰਾਇਣ ਨਿਵਾਸੀ ਚਰਨ ਸਿੰਘ ਕਾਲੋਨੀ, ਮੌਲੀ ਜੱਗਰਾਂ ਨੇ ਦੱਸਿਆ ਕਿ ਉਸ ਦਾ ਭਰਾ ਦਵਾਰਕਾ ਪ੍ਰਸਾਦ ਯਾਦਵ ਸਕੂਟਰੀ (ਨੰਬਰ ਸੀ. ਐਚ. 01 ਬੀ. ਪੀ. 7530) 'ਤੇ ਜਾ ਰਿਹਾ ਸੀ ਕਿ ਉਸ ਨੂੰ ਹਰਿਆਣਾ ਨੰਬਰੀ ਸਕੂਲ ਬੱਸ ਦੇ ਡਰਾਈਵਰ ਨੇ ਬੱਸ ਨਾਲ ਪੀ. ਐਸ. ਚੌਕ ਵੱਲ ਮੌਲੀ ਜੱਗਰਾਂ ਸਾਈਡ ਟੱਕਰ ਮਾਰ ਦਿੱਤੀ | ਜ਼ਖ਼ਮੀ ਹਾਲਤ 'ਚ ਦਵਾਰਕਾ ਪ੍ਰਸਾਦ ਨੂੰ ਪੀ. ਜੀ. ਆਈ. ਲਿਜਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਪੁਲਿਸ ਨੇ ਇਸ ਮਾਮਲੇ 'ਚ ਧਾਰਾ 281 ਤੇ 106 ਬੀ. ਐਨ. ਐਸ. ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਬੱਸ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੈ |
Ad Position 22
No active advertisement
ਪਿਛਲੀ ਖ਼ਬਰ ਭੇਦ-ਭਰੇ ਹਾਲਾਤਾਂ 'ਚ ਨੌਜਵਾਨ ਦੀ ਮਿਲੀ ਲਾਸ਼ ਅਗਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਦੇ ਦੋਸ਼ ਹੇਠ ਮਾਮਲਾ ਦਰਜ
Ad Position 24
No active advertisement