07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸੈਕਟਰ-34 'ਚ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ 60 ਹਜ਼ਾਰ ਦੀ ਨਕਦੀ ਤੇ ਦਸਤਾਵੇਜ਼ ਚੋਰੀ, ਇਕ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 24-11-2025
ਚੰਡੀਗੜ੍ਹ, 23 ਨਵੰਬਰ (ਕਪਿਲ ਵਧਵਾ)-ਸੈਕਟਰ-34 ਵਿਚ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ ਨਕਦੀ ਤੇ ਜ਼ਰੂਰੀ ਦਸਤਾਵੇਜ਼ ਚੋਰੀ ਕਰਨ ਦੇ ਮਾਮਲੇ 'ਚ ਚੰਡੀਗੜ੍ਹ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਵਿਚ ਕਾਮਯਾਬੀ ਹਾਸਿਲ ਕੀਤੀ ਹੈ | ਇਹ ਕਾਰਵਾਈ ਪੁਲਿਸ ਵਲੋਂ ਸਨਿਚਰਵਾਰ ਨੂੰ ਬੀ. ਐਨ. ਐੱਸ. ਦੀ ਧਾਰਾ 303(2) ਤਹਿਤ ਦਰਜ ਕੀਤੀ ਗਈ ਐੱਫ. ਆਈ. ਆਰ. ਅਧੀਨ ਕੀਤੀ ਗਈ | ਜਾਣਕਾਰੀ ਮੁਤਾਬਿਕ ਸਾਹਾ ਆਲਮ ਵਾਸੀ ਬੁੜੈਲ ਨੇ ਪੁਲਿਸ ਸਟੇਸ਼ਨ ਸੈਕਟਰ-34 'ਚ ਸ਼ਿਕਾਇਤ ਦਿੱਤੀ ਕਿ ਉਸ ਦੀ ਹੁੰਡਈ ਆਈ-ਟਵੈਂਟੀ ਕਾਰ ਮਿੰਨੀ ਪਾਰਕ ਸੈਕਟਰ-34 ਦੇ ਨੇੜੇ ਖੜ੍ਹੀ ਸੀ | ਇਸ ਦੌਰਾਨ ਅਣਪਛਾਤੇ ਸ਼ਖ਼ਸ ਨੇ ਕਾਰ ਦੀ ਪਿਛਲੀ ਖਿੜਕੀ ਦਾ ਸ਼ੀਸ਼ਾ ਤੋੜ ਕੇ 60,000 ਰੁਪਏ ਦੀ ਨਕਦੀ, ਆਧਾਰ ਕਾਰਡ ਤੇ ਏ. ਟੀ. ਐਮ. ਕਾਰਡ ਚੋਰੀ ਕਰ ਲਏ | ਪੁਲਿਸ ਨੇ ਮਾਮਲੇ ਦੀ ਜਾਂਚ ਦੌਰਾਨ ਸ਼ੱਕੀ ਦੀ ਪਛਾਣ ਕਰਦੇ ਹੋਏ ਅਵਦੇਸ਼ ਵਾਸੀ ਚੰਡੀਗੜ੍ਹ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਅੱਗੇ ਦੀ ਜਾਂਚ ਕਰ ਰਹੀ ਹੈ | ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਉਪਰੰਤ ਹੋਰ ਤੱਥਾਂ ਦਾ ਖ਼ੁਲਾਸਾ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਫੈਮਲੀ ਮੈਡੀਕੇਅਰ ਹਸਪਤਾਲ 'ਚ ਖੂਨਦਾਨ ਤੇ ਮੈਡੀਕਲ ਚੈੱਕਅਪ ਕੈਂਪ ਲਗਾਇਆ <br/> ਅਗਲੀ ਖ਼ਬਰ ਪ੍ਰਾਪਰਟੀ ਡੀਲਰ 'ਤੇ ਹਮਲਾ ਕਰਨ ਦੇ ਦੋਸ਼ ਹੇਠ 10 ਲੋਕਾਂ ਵਿਰੁੱਧ ਮਾਮਲਾ ਦਰਜ
Ad Position 24