06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਡਿਜ਼ੀਟਲ ਅਰੈਸਟ ਕਰਕੇ ਚੰਡੀਗੜ੍ਹ ਦੇ ਸ਼ਖ਼ਸ ਤੋਂ 52 ਲੱਖ ਦੀ ਠੱਗੀ, ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 06-12-2025
ਚੰਡੀਗੜ੍ਹ, 5 ਦਸੰਬਰ (ਕਪਿਲ ਵਧਵਾ)-ਸਾਈਬਰ ਠੱਗੀ ਦੀਆਂ ਵਧਦੀਆਂ ਘਟਨਾਵਾਂ ਦੇ ਵਿਚਕਾਰ ਚੰਡੀਗੜ੍ਹ 'ਚ ਇਕ ਹੋਰ ਵੱਡੀ ਠੱਗੀ ਸਾਹਮਣੇ ਆਈ ਹੈ | ਸੈਕਟਰ 45-ਸੀ ਦੇ ਰਹਿਣ ਵਾਲੇ ਸ਼ਸ਼ੀ ਕੁਮਾਰ ਸਹਾਈ ਨਾਲ ਅਣਪਛਾਤੇ ਠੱਗਾਂ ਵਲੋਂ 'ਡਿਜ਼ੀਟਲ ਅਰੇਸਟ' ਰਾਹੀਂ 52 ਲੱਖ ਰੁਪਏ ਦੀ ਠੱਗੀ ਕੀਤੀ ਗਈ | ਇਸ ਸੰਬੰਧੀ ਸਾਈਬਰ ਸੈੱਲ ਚੰਡੀਗੜ੍ਹ 'ਚ ਐਫ. ਆਈ. ਆਰ. ਦਰਜ ਕਰ ਲਈ ਗਈ ਹੈ | ਸ਼ਿਕਾਇਤਕਰਤਾ ਸ਼ਸ਼ੀ ਕੁਮਾਰ ਸਹਾਈ ਦੇ ਬਿਆਨ ਅਨੁਸਾਰ, ਅਣਜਾਣ ਕਾਲਰਾਂ ਨੇ ਆਪਣੇ ਆਪ ਨੂੰ ਜਾਂਚ ਏਜੰਸੀ ਨਾਲ ਜੁੜਿਆ ਦੱਸ ਕੇ ਉਨ੍ਹਾਂ ਨੂੰ ਡਰਾਇਆ ਅਤੇ ਕਿਹਾ ਕਿ ਉਸ ਨੂੰ 'ਡਿਜ਼ੀਟਲ ਤੌਰ 'ਤੇ ਗਿ੍ਫ਼ਤਾਰ' ਕੀਤਾ ਜਾਂਦਾ ਹੈ | ਇਸ ਝਾਂਸੇ 'ਚ ਫਸਾ ਕੇ ਠੱਗਾਂ ਨੇ ਵੱਖ-ਵੱਖ ਖਾਤਿਆਂ 'ਚ 52 ਲੱਖ ਰੁਪਏ ਟਰਾਂਸਫ਼ਰ ਕਰਵਾ ਲਏ | ਠੱਗੀ ਦਾ ਪਤਾ ਲੱਗਣ 'ਤੇ ਸ਼ਸ਼ੀ ਕੁਮਾਰ ਨੇ ਤੁਰੰਤ ਸਾਈਬਰ ਸੈੱਲ ਕੋਲ ਸ਼ਿਕਾਇਤ ਦਿੱਤੀ, ਜਿਸ 'ਤੇ ਪੁਲਿਸ ਨੇ ਮਾਮਲਾ ਦਰਜ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਅਨੁਸਾਰ, ਠੱਗਾਂ ਨੇ ਦਬਾਅ ਅਤੇ ਡਰ ਪੈਦਾ ਕਰਕੇ ਰਕਮ ਹੜੱਪ ਲਈ | ਸਾਈਬਰ ਸੈੱਲ ਨੇ ਕਿਹਾ ਹੈ ਕਿ ਬੈਂਕ ਖਾਤਿਆਂ, ਕਾਲ ਰਿਕਾਰਡਾਂ ਤੇ ਡਿਜ਼ਿਟਲ ਟਰੇਲ ਦੀ ਜਾਂਚ ਜਾਰੀ ਹੈ ਅਤੇ ਠੱਗਾਂ ਦੀ ਪਛਾਣ ਲਈ ਤਕਨੀਕੀ ਟੀਮਾਂ ਕੰਮ 'ਤੇ ਲੱਗੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਰਾਸ਼ਟਰੀ ਸ਼ਿਲਪ ਮੇਲੇ 'ਚ ਰਾਜਪਾਲ ਕਟਾਰੀਆ ਨੇ ਕਲਾਕਾਰਾਂ ਨੂੰ ਲੋਕ ਕਲਾ ਸਾਧਕ ਤੇ ਯੁਵਾ ਪੁਰਸਕਾਰਾਂ ਨਾਲ ਕੀ... ਅਗਲੀ ਖ਼ਬਰ ਨਗਰ ਕੌਂਸਲ ਵਲੋਂ ਵਧਾਈਆਂ ਨਕਸ਼ਾ ਫ਼ੀਸਾਂ ਤੇ ਕਮਰਸ਼ੀਅਲ ਫ਼ੀਸਾਂ ਦੇ ਵਿਰੋਧ 'ਚ ਲਗਾਇਆ ਧਰਨਾ
Ad Position 24
No active advertisement