04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸਾਬਕਾ ਬਲਾਕ ਸਿੱਖਿਆ ਅਫ਼ਸਰ ਗੁਰਮੇਲ ਕੌਰ ਨੂੰ ਸ਼ਰਧਾਂਜਲੀਆਂ ਭੇਟ <br/>

Ad Position 21
No active advertisement
ਅੰਤਿਮ ਅਰਦਾਸ ਮੌਕੇ ਭਾਈ ਸੁਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਕੀਰਤਨ ਕਰਦੇ ਹੋਏ | ਤਸਵੀਰ : ਜੰਡਪੁਰੀ <br/> 08-12-2025
ਖਰੜ, 7 ਦਸੰਬਰ (ਜੰਡਪੁਰੀ)-ਬਿਜਲੀ ਬੋਰਡ ਤੋਂ ਸੇਵਾ ਮੁਕਤ ਐਕਸੀਅਨ ਸੋਕਇੰਦਰ ਸਿੰਘ ਕੋਰਾ ਦੀ ਪਤਨੀ ਸਾਬਕਾ ਬਲਾਕ ਸਿੱਖਿਆ ਅਫਸਰ ਗੁਰਮੇਲ ਕੌਰ, ਜਿਹੜੇ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਤੇ ਅੰਤਿਮ ਅਰਦਾਸ ਉਪਰੰਤ ਵੱਖ-ਵੱਖ ਆਗੂਆਂ ਤੇ ਸਮਾਜ ਸੇਵੀਆਂ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਤੋਂ ਪਹਿਲਾਂ ਭਾਈ ਸੁਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਕੀਰਤਨ ਕੀਤਾ | ਇਸ ਮੌਕੇ ਪਿ੍ੰਸੀਪਲ ਗੁਰਮੀਤ ਸਿੰਘ, ਪਿ੍ੰਸੀਪਲ ਸੁਖਦਰਸ਼ਨ ਸਿੰਘ, ਪਿ੍ੰਸੀਪਲ ਅਵਤਾਰ ਸਿੰਘ ਗਿੱਲ, ਪਿਆਰਾ ਸਿੰਘ ਰਾਹੀ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਿੱਖਿਆ ਦੇ ਖੇਤਰ 'ਚ ਵਧੀਆ ਭੂਮਿਕਾ ਨਿਭਾਈ ਹੈ | ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਵੀ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਦੁੱਖ ਸਾਂਝਾ ਕੀਤਾ | ਇਸ ਮੌਕੇ ਸੁਖਵਿੰਦਰ ਸਿੰਘ ਗੋਲਡੀ ਭਾਜਪਾ ਆਗੂ, ਦਰਸ਼ਨ ਸਿੰਘ ਗੁਲਮੋਹਰ, ਮਨੋਹਰ ਸਿੰਘ ਸਾਬਕਾ ਚੀਫ ਇੰਜੀਨੀਅਰ ਪੰਜਾਬ, ਮਨੋਹਰ ਸਿੰਘ ਕਾਂਗਰਸੀ ਆਗੂ, ਭਜਨ ਸਿੰਘ ਸ਼ੇਰਗਿੱਲ ਸਾਬਕਾ ਐਸ. ਜੀ. ਪੀ. ਸੀ. ਮੈਂਬਰ, ਹਰਮਿੰਦਰ ਸਿੰਘ ਮਾਵੀ ਪੰਚਾਇਤ ਯੂਨੀਅਨ ਆਗੂ, ਡਾ. ਬਲਵਿੰਦਰ ਸਿੰਘ ਸਾਬਕਾ ਸੀਨੀਅਰ ਮੈਡੀਕਲ ਅਫਸਰ, ਬਲਜਿੰਦਰ ਸਿੰਘ ਪੀ. ਸੀ. ਐਸ. ਅਫਸਰ, ਕਮਲਜੀਤ ਸਿੰਘ ਲੌਂਗੀਆ, ਸੌਦਾਗਰ ਸਿੰਘ, ਕੋਮਲ, ਪ੍ਰੇਮ ਸਿੰਘ ਬੀ. ਪੀ. ਓ., ਬਲਵਿੰਦਰ ਸਿੰਘ ਪਟਵਾਰੀ, ਮਲਾਰ ਸਿੰਘ, ਰਾਮ ਸਰੂਪ, ਨਵਦੀਪ ਸਿੰਘ ਬੱਬੂ, ਮਲਕੀਤ ਸਿੰਘ, ਭਗਤ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਅਕਾਲੀ ਦਲ, ਭੁਪਿੰਦਰ ਸਿੰਘ ਮਾਵੀ, ਬਾਬਾ ਭੁਪਿੰਦਰ ਦਾਸ ਡੇਰਾ ਬਾਬਾ ਮਲੂਕ ਦਾਸ ਪਿੰਡ ਜੰਡਪੁਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਥਾਨਕ ਲੋਕ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕਲਵਾਂ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਜਰਨੈਲ ਸਿੰਘ ਲਾਲੀ ਅਗਲੀ ਖ਼ਬਰ ਬੱਬੀ ਬਾਦਲ ਫਾਊਾਡੇਸ਼ਨ ਨੇ ਬਾਬਾ ਸਾਹਿਬ ਦਾ 69ਵਾਂ ਪ੍ਰੀ ਨਿਰਵਾਣ ਦਿਵਸ ਮਨਾਇਆ <br/>
Ad Position 24