04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਕਲਵਾਂ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਜਰਨੈਲ ਸਿੰਘ ਲਾਲੀ

Ad Position 21
No active advertisement
ਅਜੀਤ ਡੈਸਕ 08-12-2025
ਨੂਰਪੁਰ ਬੇਦੀ, 7 ਦਸੰਬਰ (ਹਰਦੀਪ ਸਿੰਘ ਢੀਂਡਸਾ)-ਰੂਪਨਗਰ ਜ਼ਿਲ੍ਹੇ ਦੇ ਕਲਵਾਂ ਜ਼ਿਲ੍ਹਾ ਪ੍ਰੀਸ਼ਦ ਰਾਖਵੇਂ ਜ਼ੋਨ ਤੋਂ ਚੋਣ ਲੜ ਰਹੇ ਜਰਨੈਲ ਸਿੰਘ ਲਾਲੀ ਨੂੰ 'ਆਪ' ਵਲੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਇਨ੍ਹਾਂ ਦੀ ਪਤਨੀ ਬੀਬੀ ਨਿਰਮਲਾ ਦੇਵੀ ਨੂਰਪੁਰ ਬੇਦੀ ਦੀ ਮੌਜੂਦਾ ਸਰਪੰਚ ਹੈ | ਨੂਰਪੁਰ ਬੇਦੀ ਇਲਾਕੇ ਵਿਚ ਵਾਰ ਪਹਿਲੀ ਜਰਨੈਲ ਪਿੰ੍ਰਟਿੰਗ ਪੈੱ੍ਰਸ ਸਥਾਪਿਤ ਕਰਨ ਦਾ ਸਿਹਰਾ ਵੀ ਇਨ੍ਹਾਂ ਨੂੰ ਜਾਂਦਾ ਹੈ | ਸਰਕਾਰੀ ਕਾਲਜ ਰੋਪੜ ਦੇ ਵਿਦਿਆਰਥੀ ਹੁੰਦੇ ਹੋਏ ਇਨ੍ਹਾਂ ਨੇ ਹਰ ਮੁਕਾਬਲੇ ਵਿਚ ਭਾਗ ਲਿਆ | ਜ਼ਿਲ੍ਹੇ ਦੇ ਯੂਥ ਕਲੱਬਾਂ 'ਚ ਵੀ ਇਨ੍ਹਾਂ ਨੇ ਡਟ ਕੇ ਕੰਮ ਕੀਤਾ | ਫੇਰ ਇਨ੍ਹਾਂ ਨੇ ਕਾਫ਼ੀ ਸਮਾਂ ਇੰਗਲੈਂਡ ਦੇ ਸ਼ਹਿਰ ਲੂਟਨ 'ਚ ਵੀ ਬਿਤਾਇਆ ਜਿਥੇ ਇਨ੍ਹਾਂ ਨੇ ਗੁਰੂ ਰਵੀਦਾਸ ਸੰਸਥਾ ਦੇ ਜਨਰਲ ਸਕੱਤਰ ਵਜੋਂ ਸੰਗਤਾਂ ਦੀ ਸੇਵਾ ਕੀਤੀ | ਇਨ੍ਹਾਂ ਨੇ ਕੁੱਝ ਸਮਾਂ ਇਲਾਕੇ ਦੇ ਪਿੰਡ ਭੋਲੇਵਾਲ ਵਿਖੇ ਨਿਵਾਸ ਕੀਤਾ ਤੇ ਇਨ੍ਹਾਂ ਦੀ ਪਤਨੀ ਨਿਰਮਲਾ ਦੇਵੀ 1998 ਤੋਂ 2008 ਤੱਕ ਇਸ ਪਿੰਡ ਦੀ ਸਰਪੰਚ ਰਹੀ | ਇਨ੍ਹਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਇਨ੍ਹਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਕੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕਲਵਾਂ ਤੋਂ ਉਮੀਦਵਾਰ ਬਣਾਇਆ |
Ad Position 22
No active advertisement
ਪਿਛਲੀ ਖ਼ਬਰ ਅੰਕੁਰ ਸਕੂਲ 'ਚ 'ਵਰਲਡ ਡਾਇਵਰਸ ਐਬਿਲਟੀ ਡੇ' ਮਨਾਇਆ ਅਗਲੀ ਖ਼ਬਰ ਸਾਬਕਾ ਬਲਾਕ ਸਿੱਖਿਆ ਅਫ਼ਸਰ ਗੁਰਮੇਲ ਕੌਰ ਨੂੰ ਸ਼ਰਧਾਂਜਲੀਆਂ ਭੇਟ <br/>
Ad Position 24