04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਪੰਜਾਬ ਰਾਜ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਦੌਰਾਨ ਸਰਕਾਰੀ ਕਾਲਜ ਡੇਰਾਬੱਸੀ ਦੀ ਮਾਈਮ ਟੀਮ ਅੱਵਲ <br/>

Ad Position 21
No active advertisement
ਡੇਰਾਬੱਸੀ ਦੇ ਸਰਕਾਰੀ ਕਾਲਜ ਦੀ ਪੰਜਾਬ ਰਾਜ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਦੌਰਾਨ ਮਾਈਮ ਮੁਕਾਬਲੇ 'ਚ ਜੇਤੂ ਰਹੀ ਟੀਮ ਦੀ ਹੌਸਲਾ ਅਫ਼ਜਾਈ ਕਰਦੇ ਹੋਏ ਕਾਲਜ ਪ੍ਰਬੰਧਕ | ਤਸਵੀਰ : ਰਣਬੀਰ ਸਿੰਘ ਪੜ੍ਹੀ <br/> 08-12-2025
ਡੇਰਾਬੱਸੀ, 7 ਦਸੰਬਰ (ਰਣਬੀਰ ਸਿੰਘ ਪੜ੍ਹੀ)-ਸਰਕਾਰੀ ਕਾਲਜ ਡੇਰਾਬੱਸੀ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਆਪਣੀ ਯੋਗਤਾ ਸਾਬਿਤ ਕਰਦਿਆਂ ਪੰਜਾਬ ਰਾਜ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਦੌਰਾਨ ਮਾਈਮ (ਚੁੱਪ ਸਾਂਗ) ਮੁਕਾਬਲੇ 'ਚ ਪਹਿਲਾ ਸਥਾਨ ਹਾਸਿਲ ਕੀਤਾ | ਇਹ ਮੁਕਾਬਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਿਖੇ ਕਰਵਾਇਆ ਗਿਆ, ਜਿਸ 'ਚ ਪੰਜਾਬ ਦੀਆਂ 20 ਯੂਨੀਵਰਸਿਟੀਆਂ ਦੀਆਂ ਟੀਮਾਂ ਵਲੋਂ ਭਾਗ ਲਿਆ ਗਿਆ | ਦੱਸਣਾ ਬਣਦਾ ਹੈ ਕਿ ਮਾਈਮ ਕਹਾਣੀ ਸੁਣਾਉਣ ਜਾਂ ਭਾਵਨਾਵਾਂ ਨੂੰ ਬਿਨਾਂ ਬੋਲੇ ਸਿਰਫ਼ ਸਰੀਰ ਦੀ ਭਾਸ਼ਾ, ਇਸ਼ਾਰਿਆਂ ਤੇ ਚਿਹਰੇ ਦੇ ਹਾਵ-ਭਾਵਾਂ ਦੀ ਵਰਤੋਂ ਕਰਕੇ ਪ੍ਰਗਟ ਕਰਨ ਦੀ ਕਲਾ ਨੂੰ ਦਰਸਾਉਂਦਾ ਹੈ | ਦਰਸ਼ਕਾਂ ਨੂੰ ਸ਼ਬਦਾਂ ਤੋਂ ਬਿਨਾਂ ਸਮਝਾਉਣਾ ਮਾਈਮ ਦੀ ਮੁੱਖ ਵਿਸ਼ੇਸ਼ਤਾ ਹੈ | ਮੇਲੇ ਦੌਰਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰਤੀਨਿੱਧਤਾ ਕਰਦਿਆਂ ਡੇਰਾਬੱਸੀ ਕਾਲਜ ਦੀ ਮਾਈਮ ਟੀਮ ਨੇ ਆਪਣੇ ਬਿਹਤਰੀਨ ਪ੍ਰਦਰਸ਼ਨ, ਕਲਾ ਪ੍ਰਤੀ ਸਮਰਪਣ ਤੇ ਨਿਰੰਤਰ ਅਭਿਆਸ ਦੇ ਆਧਾਰ 'ਤੇ ਇਹ ਮਹੱਤਵਪੂਰਨ ਜਿੱਤ ਦਰਜ ਕਰਦਿਆਂ ਨਾ ਸਿਰਫ਼ ਕਾਲਜ ਦਾ ਮਾਣ ਵਧਾਇਆ ਹੈ, ਸਗੋਂ ਪੂਰੇ ਡੇਰਾਬੱਸੀ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਦੱਸਣਾ ਬਣਦਾ ਹੈ ਕਿ ਡੇਰਾਬੱਸੀ ਕਾਲਜ ਦੀ ਇਸ ਟੀਮ ਨੇ ਇਸ ਤੋਂ ਪਹਿਲਾਂ ਰੋਪੜ-ਸ੍ਰੀ ਫ਼ਤਹਿਗੜ੍ਹ ਸਾਹਿਬ ਖੇਤਰੀ ਯੁਵਕ ਤੇ ਲੋਕ ਮੇਲੇ ਸਮੇਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਰਵਾਏ ਅੰਤਰ-ਖੇਤਰੀ ਯੁਵਕ ਮੇਲੇ 'ਚ ਵੀ ਪਹਿਲਾ ਸਥਾਨ ਹਾਸਿਲ ਕੀਤਾ ਸੀ | ਕਾਲਜ ਪਿ੍ੰ. ਗੀਤਾਂਜਲੀ ਕਾਲੜਾ ਨੇ ਟੀਮ ਦੀ ਇਸ ਉਪਲੱਬਧੀ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਟੀਮ ਮੈਂਬਰਾਂ ਕਰਮਜੀਤ ਸਿੰਘ, ਅਜੇ, ਗੁੱਡੀ ਕੁਮਾਰੀ, ਪ੍ਰਭਾਤ ਯਾਦਵ, ਚੇਤਨਾ, ਆਸਥਾ ਤੇ ਸ਼ਾਲੂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਇਹ ਜਿੱਤ ਵਿਦਿਆਰਥੀਆਂ ਦੇ ਅਨੁਸ਼ਾਸਨ, ਸਖ਼ਤ ਮਿਹਨਤ ਤੇ ਕਲਾ ਪ੍ਰਤੀ ਸਮਰਪਣ ਨੂੰ ਦਰਸਾਉਂਦੀ ਹੈ | ਉਨ੍ਹਾਂ ਨੇ ਮਾਈਮ ਟੀਮ ਦੇ ਮਾਰਗ-ਦਰਸ਼ਕਾਂ ਅਤੇ ਸਟਾਫ਼ ਦਾ ਵੀ ਉਚੇਚੇ ਤੌਰ 'ਤੇ ਧੰਨਵਾਦ ਕੀਤਾ, ਜੋ ਕਿ ਵਿਦਿਆਰਥੀਆਂ ਨੂੰ ਲਗਾਤਾਰ ਉੱਚ ਪੱਧਰੀ ਤਿਆਰੀ ਪ੍ਰਦਾਨ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਾਂਗਰਸ ਵਲੋਂ ਬਾਬਾ ਸਾਹਿਬ ਦੀ 69ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ <br/> ਅਗਲੀ ਖ਼ਬਰ ਖਰੜ ਵਿਖੇ ਡਾ. ਅੰਬੇਡਕਰ ਦੀ 69ਵੀਂ ਬਰਸੀ ਮੌਕੇ ਭੇਟ ਕੀਤੇ ਗਏ ਸ਼ਰਧਾ ਦੇ ਫੁੱਲ <br/>
Ad Position 24