26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਰਾਹਗੀਰ ਮਹਿਲਾ ਨਾਲ ਚਾਕੂ ਦੀ ਨੋਕ 'ਤੇ ਲੁੱਟ-ਖੋਹ ਕਰਨ ਵਾਲੇ ਤਿੰਨ ਮੁਲਜ਼ਮ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 18-12-2025
ਚੰਡੀਗੜ੍ਹ, 17 ਦਸੰਬਰ (ਕਪਿਲ ਵਧਵਾ)- ਚੰਡੀਗੜ੍ਹ ਵਿਚ ਸਟਰੀਟ ਕਰਾਈਮ 'ਤੇ ਨਕੇਲ ਕੱਸਦੇ ਹੋਏ ਸੈਕਟਰ-31 ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ | ਪੁਲਿਸ ਨੇ ਇਕ ਲੁੱਟ ਦੇ ਮਾਮਲੇ ਵਿਚ ਤਿੰਨ ਨੌਜਵਾਨ ਲੁਟੇਰਿਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਲੁੱਟਿਆ ਹੋਇਆ ਮੋਬਾਈਲ ਫ਼ੋਨ, ਆਧਾਰ ਕਾਰਡ ਅਤੇ ਦੋ ਛੁਰੀਆਂ ਬਰਾਮਦ ਕੀਤੀਆਂ ਹਨ | ਇਹ ਕਾਰਵਾਈ ਸੈਕਟਰ-31 ਥਾਣੇ ਦੇ ਐਸ.ਐਚ.ਓ ਇੰਸਪੈਕਟਰ ਰਾਜੀਵ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਵਲੋਂ ਕੀਤੀ ਗਈ | ਪੁਲਿਸ ਅਨੁਸਾਰ, ਇਹ ਮਾਮਲਾ ਮੰਗਲਵਾਰ ਨੂੰ ਬੀ. ਐਨ. ਐੱਸ ਦੀ ਧਾਰਾ 304(2), 351(2), 351(3), 3(5) ਅਤੇ ਬਾਅਦ ਵਿਚ 317(2) ਸਮੇਤ ਅਸਲਾ ਐਕਟ ਦੀ ਧਾਰਾ 25, 54 ਅਤੇ 59 ਤਹਿਤ ਦਰਜ ਕੀਤੀ ਗਈ ਐੱਫ. ਆਈ. ਆਰ ਨਾਲ ਸਬੰਧਿਤ ਹੈ | ਸ਼ਿਕਾਇਤਕਰਤਾ ਰੇਸ਼ਮਾ ਵਾਸੀ ਪਿੰਡ ਫੈਦਾਂ ਨਿਜ਼ਾਮਪੁਰ ਨੇ ਪੁਲਿਸ ਨੂੰ ਦੱਸਿਆ ਕਿ 14 ਦਸੰਬਰ ਨੂੰ ਸ਼ਾਮ ਕਰੀਬ 4:20 ਵਜੇ ਉਹ ਸੈਕਟਰ-47 (ਸੀ) 'ਚ ਸਾਫ-ਸਫ਼ਾਈ ਦੇ ਕੰਮ ਲਈ ਜਾ ਰਹੀ ਸੀ | ਜਦੋਂ ਉਹ ਮਕਾਨ ਨੰਬਰ 2270 ਨੇੜੇ ਪਹੁੰਚੀ, ਤਾਂ ਐਕਟਿਵਾ ਸਵਾਰ ਤਿੰਨ ਨੌਜਵਾਨਾਂ ਨੇ ਉਸ ਦਾ ਰਾਹ ਰੋਕ ਲਿਆ | ਇਕ ਨੌਜਵਾਨ ਨੇ ਛੁਰੀ ਦਿਖਾ ਕੇ ਧਮਕਾਇਆ, ਜਦ ਕਿ ਬਾਕੀ ਦੋਹਾਂ ਨੇ ਉਸ ਦੀ ਸਾਈਕਲ ਫੜ ਲਈ | ਮੁਲਜ਼ਮਾਂ ਨੇ ਉਸ ਦਾ ਪਰਸ, ਜਿਸ 'ਚ ਓਪੋ ਕੰਪਨੀ ਦਾ ਮੋਬਾਈਲ ਫ਼ੋਨ ਅਤੇ ਦਸਤਾਵੇਜ਼ ਸਨ, ਲੁੱਟ ਲਿਆ ਅਤੇ ਪੁਲਿਸ ਕੋਲ ਜਾਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ |
ਤਫ਼ਤੀਸ਼ ਦੌਰਾਨ ਤਿੰਨੋ ਮੁਲਜ਼ਮਾਂ ਬੰਟੀ (21), ਅਭੀਜੀਤ ਕੁਮਾਰ ਉਰਫ਼ ਗੋਲੂ (19) ਅਤੇ ਨਿਤਿਨ ਕੁਮਾਰ ਉਰਫ਼ ਚਿੰਟੂ ਪੁੱਤਰ ਮਹਿਪਾਲ (22), ਵਾਸੀਆਨ ਰਾਮਦਰਬਾਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਤਲਾਸ਼ੀ ਦੌਰਾਨ ਬੰਟੀ ਕੋਲੋਂ ਇਕ ਕਮਾਨੀਦਾਰ ਚਾਕੂ, ਅਭੀਜੀਤ ਕੋਲੋਂ ਇਕ ਚਾਕੂ ਅਤੇ ਲੁੱਟਿਆ ਮੋਬਾਈਲ ਫ਼ੋਨ, ਜਦ ਕਿ ਨਿਤਿਨ ਕੋਲੋਂ ਪੀੜਤ ਦਾ ਆਧਾਰ ਕਾਰਡ ਬਰਾਮਦ ਹੋਇਆ | ਵਾਰਦਾਤ 'ਚ ਵਰਤੀ ਗਈ ਐਕਟਿਵਾ ਵੀ ਪੁਲਿਸ ਨੇ ਕਬਜ਼ੇ 'ਚ ਲੈ ਲਈ ਹੈ | ਪੁਲਿਸ ਮੁਤਾਬਕ, ਬੰਟੀ ਖ਼ਿਲਾਫ਼ ਪਹਿਲਾਂ ਵੀ ਲੁੱਟ ਅਤੇ ਚੋਰੀ ਦੇ ਤਿੰਨ ਮਾਮਲੇ ਦਰਜ ਹਨ, ਜਦ ਕਿ ਅਭੀਜੀਤ ਅਤੇ ਨਿਤਿਨ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ |

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ 'ਚ ਗੋਲਡ ਮੈਡਲ 'ਤੇ ਕੀਤਾ ਕਬਜ਼ਾ <br/> ਅਗਲੀ ਖ਼ਬਰ ਦਲਿਤ ਬਜ਼ੁਰਗਾਂ ਨੂੰ ਇਨਸਾਫ਼ ਦਿਵਾਉਣ ਤੇ ਝੂਠਾ ਕੇਸ ਰੱਦ ਕਰਵਾਉਣ ਲਈ ਹਠੂਰ ਥਾਣੇ ਅੱਗੇ ਧਰਨਾ ਕੱਲ੍ਹ
Ad Position 24