ਚੰਡੀਗੜ੍ਹ, 17 ਦਸੰਬਰ (ਮਾਰਕੰਡਾ)- ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੀ ਵਿਦਿਆਰਥਣ ਨਾਨਕੀ ਨੇ 63ਵੀਂ ਰਾਸ਼ਟਰੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਦੌਰਾਨ ਸੀਨੀਅਰ ਮਹਿਲਾ ਇਨਲਾਈਨ ਹਾਕੀ ਕੈਟੇਗਰੀ 'ਚ ਗੋਲਡ ਮੈਡਲ ਜਿੱਤ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ | ਇਹ ਮੁਕਾਬਲਾ ਵਿਸ਼ਾਖਾਪਟਨਮ ਵਿਖੇ ਕਰਵਾਇਆ ਗਿਆ | ਚੰਡੀਗੜ੍ਹ ਦੀ ਨੁਮਾਇੰਦਗੀ ਕਰਦਿਆਂ ਨਾਨਕੀ ਨੇ ਦੇਸ਼ ਭਰ ਤੋਂ ਆਈਆਂ ਮਜ਼ਬੂਤ ਟੀਮਾਂ ਦੇ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ | ਰਾਸ਼ਟਰੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਭਾਰਤ ਦੇ ਉੱਤਮ ਰੋਲਰ ਖਿਡਾਰੀਆਂ ਲਈ ਇਕ ਪ੍ਰਮੁੱਖ ਮੰਚ ਹੈ | ਨਾਨਕੀ ਵਲੋਂ ਜਿੱਤਿਆ ਗਿਆ ਇਹ ਗੋਲਡ ਮੈਡਲ ਨਾ ਕੇਵਲ ਉਸਦੇ ਦੇ ਖੇਡ ਜੀਵਨ ਦਾ ਮਹੱਤਵਪੂਰਨ ਮੀਲ ਪੱਥਰ ਹੈ, ਸਗੋਂ ਪੰਜਾਬ ਇੰਜੀਨੀਅਰਿੰਗ ਕਾਲਜ ਦੀ ਖੇਡਾਂ ਤੇ ਪੂਰਨ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ |