26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਪੰਜਾਬ ਯੂਨੀਵਰਸਿਟੀ ਦੇ ਸਿਕਿਉਰਿਟੀ ਅਫ਼ਸਰ ਦੇ ਪੁੱਤਰ ਨੂੰ ਭਾਰਤੀ ਹਵਾਈ ਸੈਨਾ 'ਚ ਗਜ਼ਟਡ ਅਫ਼ਸਰ ਲਈ ਚੁਣਿਆ <br/>

Ad Position 21
No active advertisement
ਪੰਜਾਬ ਯੂਨੀਵਰਸਿਟੀ ਦੇ ਚੀਫ਼ ਆਫ਼ ਸਿਕਿਉਰਿਟੀ ਅਫ਼ਸਰ ਵਿਕਰਮ ਸਿੰਘ ਚੌਧਰੀ ਦੇ ਪੁੱਤਰ ਫਲਾਇੰਗ ਅਫ਼ਸਰ ਆਦਿਤਿਆ ਸਿੰਘ ਆਪਣੇ ਮਾਪਿਆ ਨਾਲ ਜਾਣਕਾਰੀ ਦਿੰਦੇ ਹੋਏ | ਤਸਵੀਰ : ਕਮਲਜੀਤ ਸਿੰਘ <br/> 18-12-2025
ਚੰਡੀਗੜ੍ਹ,17 ਦਸੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੇ ਚੀਫ਼ ਆਫ਼ ਯੂਨੀਵਰਸਿਟੀ ਸਿਕਿਉਰਿਟੀ ਅਫ਼ਸਰ ਵਿਕਰਮ ਸਿੰਘ ਚੌਧਰੀ ਦੇ ਪੁੱਤਰ ਫਲਾਇੰਗ ਅਫ਼ਸਰ ਆਦਿਤਿਆ ਸਿੰਘ ਨੂੰ ਭਾਰਤੀ ਹਵਾਈ ਸੈਨਾ 'ਚ ਗਜ਼ਟਡ ਅਫ਼ਸਰ ਲਈ ਚੁਣਿਆ ਗਿਆ ਹੈ | ਜੋ ਯੂਨੀਵਰਸਿਟੀ ਭਾਈਚਾਰੇ ਲਈ ਮਾਣ ਦਾ ਪਲ ਹੈ | ਆਦਿਤਿਆ ਸਿੰਘ ਏ.ਐਫ.ਸੀ.ਏ.ਟੀ, ਐਨ.ਡੀ.ਏ, ਐਨ.ਸੀ.ਸੀ ਅਤੇ ਸੀ.ਡੀ.ਐਸ ਸਮੇਤ ਪ੍ਰਤੀਯੋਗੀ ਪ੍ਰੀਖਿਆਵਾਂ ਪਾਸ ਕੀਤੀਆਂ | ਆਦਿਤਿਆ ਨੇ 10ਵੀਂ ਜਮਾਤ ਵਿਚ ਸੰਪੂਰਨ 10 ਸੀ.ਜੀ.ਪੀ.ਏ ਪ੍ਰਾਪਤ ਕੀਤਾ ਅਤੇ ਬਾਅਦ ਵਿਚ ਪੰਜਾਬ ਇੰਜੀਨੀਅਰਿੰਗ ਕਾਲਜ (ਪੀ.ਈ.ਸੀ) ਚੰਡੀਗੜ੍ਹ ਤੋਂ ਏਰੋਸਪੇਸ ਇੰਜੀਨੀਅਰਿੰਗ ਪੂਰੀ ਕੀਤੀ | ਆਪਣੀ ਪੜ੍ਹਾਈ ਤੋਂ ਬਾਅਦ, ਉਸਨੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ) ਨਾਲ ਕੰਮ ਕੀਤਾ | ਰਾਸ਼ਟਰੀ ਰੱਖਿਆ ਖੋਜ ਵਿਚ ਵੀ ਯੋਗਦਾਨ ਪਾਇਆ | ਇਸ ਤੋਂ ਬਾਅਦ ਆਦਿਤਿਆ ਨੇ ਫੁੱਟਬਾਲ ਅਤੇ ਯੋਗਾ ਵਿਚ ਰਾਸ਼ਟਰੀ ਪੱਧਰ 'ਤੇ ਪ੍ਰਤੀਨਿਧਤਾ ਕੀਤੀ | ਇਸ ਪ੍ਰਾਪਤੀ ਨੂੰ ਹਥਿਆਰਬੰਦ ਸੈਨਾਵਾਂ ਵਿਚ ਸ਼ਾਮਲ ਹੋਣ ਦੇ ਚਾਹਵਾਨ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਦੱਸਿਆ ਹੈ |

Ad Position 22
No active advertisement
ਪਿਛਲੀ ਖ਼ਬਰ ਕੁਰੂਕਸ਼ੇਤਰ ਵਿਚ ਹੋਵੇਗੀ 41ਵੀਂ ਰਾਜ ਪੱਧਰੀ ਪਸ਼ੂ ਪ੍ਰਦਰਸ਼ਨੀ ਅਗਲੀ ਖ਼ਬਰ ਰਾਸ਼ਟਰੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ 'ਚ ਗੋਲਡ ਮੈਡਲ 'ਤੇ ਕੀਤਾ ਕਬਜ਼ਾ <br/>
Ad Position 24