26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਕੁਰੂਕਸ਼ੇਤਰ ਵਿਚ ਹੋਵੇਗੀ 41ਵੀਂ ਰਾਜ ਪੱਧਰੀ ਪਸ਼ੂ ਪ੍ਰਦਰਸ਼ਨੀ

Ad Position 21
No active advertisement
ਪਸ਼ੂ ਪਾਲਣ ਤੇ ਡੇਅਰੀ ਮੰਤਰੀ ਸ਼ਿਆਮ ਸਿੰਘ ਰਾਣਾ ਕੁਰੂਕਸ਼ੇਤਰ ਵਿਚ ਪ੍ਰਸਤਾਵਿਤ ਰਾਜ ਪੱਧਰੀ ਪਸ਼ੂ ਪ੍ਰਦਰਸ਼ਨੀ ਲਈ ਸੇਵਾ ਪ੍ਰਦਾਤਾ ਦੀ ਚੋਣ ਕਰਨ ਲਈ ਹਰਿਆਣਾ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੁਆਰਾ ਚੰਡੀਗੜ੍ਹ ਵਿਚ ਇਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ | <br/> 18-12-2025
ਚੰਡੀਗੜ੍ਹ, 17 ਦਸੰਬਰ (ਰਾਮ ਸਿੰਘ ਬਰਾੜ)-ਹਰਿਆਣਾ ਦੇ ਪਸ਼ੂਪਾਲਣ ਅਤੇ ਡੇਅਰੀ ਵਿਭਾਗ ਵਲੋਂ 6 ਤੋਂ 8 ਫਰਵਰੀ ਨੂੰ ਜਿਲ੍ਹਾ ਕੁਰੂਕਸ਼ੇਤਰ ਵਿਚ 41ਵੀਂ ਰਾਜ ਪੱਧਰੀ ਪਸ਼ੂ ਪ੍ਰਦਰਸ਼ਨੀ ਦਾ ਸ਼ਾਨਦਾਰ ਆਯੋਜਨ ਕੀਤਾ ਜਾਵੇਗਾ | ਇਸ ਮਹਤੱਵਪੂਰਣ ਆਯੋਜਨ ਲਈ ਸੇਵਾ ਪ੍ਰਦਾਤਾ ਦੇ ਚੋਣ ਲਈ ਅੱਜ ਪਸ਼ੂਪਾਲਣ ਅਤੇ ਡੇਅਰੀ ਮੰਤਰੀ ਸ਼ਿਆਮ ਸਿੰਘ ਰਾਣਾ ਦੀ ਅਗਵਾਈ ਹੇਠ ਇਕ ਉੱਚ ਪੱਧਰੀ ਮੀਟਿੰਗ ਸਪੰਨ ਹੋਈ | ਇਸ ਮੌਕੇ ਸੂਬੇ ਦੇ ਸਿਖਿਆ ਮੰਤਰੀ ਮਹੀਪਾਲ ਢਾਂਡਾ, ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਵਿਜੈ ਸਿੰਘ ਦਹੀਆ, ਡਾਇਰੈਕਟਰ ਜਨਰਲ ਡਾ. ਪ੍ਰੇਮ ਸਿੰਘ ਅਤੇ ਸਪਲਾਈ ਅਤੇ ਨਿਪਟਾਨ ਵਿਭਾਗ ਦੇ ਸੰਯੁਕਤ ਨਿਦੇਸ਼ਕ ਮੋਹਿਤ ਕੌਸ਼ਿਕ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ | ਸ਼ਿਆਮ ਸਿੰਘ ਰਾਣਾ ਨੇ ਦਸਿਆ ਕਿ ਇਸ ਤਿੰਨ ਦਿਨਾਂ ਦੀ ਪ੍ਰਦਰਸ਼ਨੀ ਵਿਚ ਵੱਖ-ਵੱਖ ਸ਼੍ਰੇਣੀਆਂ ਦੀ 53 ਵਿਸ਼ੇਸ਼ ਨਸਲਾਂ ਦੇ ਲਗਭਗ 1500 ਪਸ਼ੂਆਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਵਿਸ਼ਾਲ ਆਯੋਜਨ ਵਿਚ ਪੂਰੇ ਸੂਬੇ ਤੋਂ ਲਗਪਗ 50,000 ਪਸ਼ੂਪਾਲਕ ਹਿੱਸਾ ਲੈਣਗੇ | ਪਸ਼ੂਪਾਲਕਾਂ ਦੇ ਪ੍ਰੋਤਸਾਹਨ ਤਹਿਤ ਵਧੀਆ ਪਸ਼ੂਆਂ ਦੇ ਮਾਲਿਕਾਂ ਨੂੰ ਲੱਖਾਂ ਰੁਪਏ ਦੀ ਪੁਰਸਕਾਰ ਰਕਮ ਵੰਡ ਕੀਤੀ ਜਾਵੇਗੀ | ਇਸ ਦੇ ਨਾਲ ਹੀ, ਸੂਬੇ ਦੇ ਕੋਨੇ-ਕੋਨੇ ਤੋਂ ਆਉਣ ਵਾਲੇ ਪਸ਼ੂਪਾਲਕਾਂ ਦੀ ਸਹੂਲਤ ਲਈ ਰੋਜ਼ਾਨਾ 200 ਬੱਸਾਂ ਦੀ ਮਫ਼ਤ ਵਿਵਸਥਾ, ਮੁਫ਼ਤ ਖਾਣਪਾਨ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਵੀ ਵਿਸ਼ੇਸ਼ ਪ੍ਰਬੰਧ ਵਿਭਾਗ ਵੱਲੋਂ ਕੀਤਾ ਜਾਵੇਗਾ | ਉਨ੍ਹਾਂ ਨੇ ਦੱਸਿਆ ਕਿ ਇਸ ਰਾਜ ਪੱਧਰੀ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਪਸ਼ੂਪਾਲਕਾਂ ਨੂੰ ਪਸ਼ੂਪਾਲਣ ਦੇ ਖੇਤਰ ਦੀ ਨਵੀਨਤਮ ਤਕਨੀਕਾਂ ਅਤੇ ਵਿਗਿਆਨਕ ਜਾਣਕਾਰੀਆਂ ਨਾਲ ਜਾਣੂ ਕਰਾਉਣਾ ਹੈ, ਤਾਂ ਜੋ ਉੱਤਰ ਨਸਲਾਂ ਦੇ ਪਾਲਣ ਦੇ ਪ੍ਰਤੀ ਉਨ੍ਹਾਂ ਦਾ ਰੁਝਾਨ ਅਤੇ ਮੁਕਾਬਲੇ ਦੀ ਭਾਵਨਾ ਵੱਧ ਸਕੇ | ਪ੍ਰਦਰਸ਼ਨੀ ਦੌਰਾਨ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਸਟਾਲ ਲਗਾ ਕੇ ਆਪਣੀ ਜਨਭਲਾਈਕਾਰੀ ਯੋਜਨਾਵਾਂ ਦਾ ਪ੍ਰਚਾਰ-ਪ੍ਰਸਾਰ ਵੀ ਕੀਤਾ ਜਾਵੇਗਾ ਤਾਂ ਜੋ ਗ੍ਰਾਮੀਣ ਖੇਤਰ ਦੇ ਲੋਕ ਇੰਨ੍ਹਾਂ ਦਾ ਲਾਭ ਚੁੱਕ ਸਕਣ | ਪ੍ਰੋਗਰਾਮ ਦੇ ਆਖੀਰੀ ਦਿਨ 8 ਫਰਵਰੀ, 2026 ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਣਗੇ | ਉਹ ਰਾਜ ਪੱਧਰੀ ਪ੍ਰਦਰਸ਼ਨੀ ਦੇ ਜੇਤੂ ਪਸ਼ੂਪਾਲਕਾਂ ਨੂੰ ਪੁਰਸਕਿ੍ਤ ਕਰ ਉਨ੍ਹਾਂ ਨੂੰ ਸਨਮਾਨਿਤ ਕਰਣਗੇ | ਪਸ਼ੂ ਪਾਲਣ ਮੰਤਰੀ ਸ਼ਿਆਮ ਸਿੰਘ ਰਾਣਾ ਵਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਇਸ ਆਯੋਜਨ ਨੂੰ ਸਫਲ ਬਨਾਉਣ ਲਈ ਸਾਰੀ ਜਰੂਰੀ ਵਿਵਸਥਾਵਾਂ ਸਮੇਂ ਰਹਿੰਦੇ ਯਕੀਨੀ ਕੀਤੀਆਂ ਜਾਣ |
Ad Position 22
No active advertisement
ਪਿਛਲੀ ਖ਼ਬਰ ਵਾਰਡ-34 ਨਿਵਾਸੀਆਂ ਦੀ ਕਈ ਸਾਲਾਂ ਪੁਰਾਣੀ ਮੰਗ ਹੋਈ ਪੂਰੀ, ਸੈਕਟਰ 46 ਦੇ ਲਾਈਟਾਂ ਨਾਲ ਚਮਕੇਗਾ ਰਾਮ-ਲੀਲ੍ਹਾ ਮੈਦਾਨ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਸਿਕਿਉਰਿਟੀ ਅਫ਼ਸਰ ਦੇ ਪੁੱਤਰ ਨੂੰ ਭਾਰਤੀ ਹਵਾਈ ਸੈਨਾ 'ਚ ਗਜ਼ਟਡ ਅਫ਼ਸਰ ਲਈ ਚੁਣਿਆ <br/>
Ad Position 24