26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਬਲਾਕ ਮਾਜਰੀ 'ਚ ਅਕਾਲੀ ਦਲ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ, ਜਦਕਿ ਖਰੜ ਬਲਾਕ 'ਚ 'ਆਪ' ਅੱਗੇ ਰਹੀ

Ad Position 21
No active advertisement
ਅਜੀਤ ਡੈਸਕ 18-12-2025
ਖਰੜ, 17 ਦਸੰਬਰ (ਤਰਸੇਮ ਸਿੰਘ ਜੰਡਪੁਰੀ)-ਬਲਾਕ ਸੰਮਤੀ ਖਰੜ ਤੇ ਮਾਜਰੀ ਅਧੀਨ ਹੋਈਆਂ ਚੋਣਾਂ 'ਚ ਮਾਜਰੀ ਬਲਾਕ ਤੋਂ ਅਕਾਲੀ ਦਲ ਦੇ ਉਮੀਦਵਾਰਾਂ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ, ਜਦਕਿ ਬਲਾਕ ਖਰੜ 'ਚ 'ਆਪ' ਪਾਰਟੀ ਅੱਗੇ ਰਹੀ ਹੈ ਅਤੇ ਭਾਜਪਾ ਇਨ੍ਹਾਂ ਸੰਮਤੀ ਚੋਣਾਂ 'ਚ ਆਪਣਾ ਖਾਤਾ ਵੀ ਨਾ ਖੋਲ੍ਹ ਸਕੀ | ਕੇਵਲ ਮੱਛਲੀ ਕਲਾਂ ਜ਼ੋਨ ਤੋਂ ਭਾਜਪਾ ਜਿੱਤ ਦੇ ਨੇੜੇ ਸੀ, ਪਰ ਉਥੇ ਵੀ ਅੰਤ 'ਚ 'ਆਪ' ਪਾਰਟੀ ਦੇ ਉਮੀਦਵਾਰ ਨੂੰ ਜੇਤੂ ਕਰਾਰ ਦਿੱਤਾ ਗਿਆ | ਇਨ੍ਹਾਂ ਚੋਣਾਂ ਦੌਰਾਨ ਕਈ ਪਿੰਡਾਂ ਵਿਚ ਭਾਜਪਾ ਦਾ ਭਾਰੀ ਵੋਟ ਬੈਂਕ ਦੇਖਣ ਨੂੰ ਮਿਲਿਆ | ਬਲਾਕ ਸੰਮਤੀ ਖਰੜ ਦੇ ਜ਼ੋਨ ਕਰੌਰਾਂ ਤੋਂ 'ਆਪ' ਦੇ ਉਮੀਦਵਾਰ ਪਰਮਜੀਤ ਸਿੰਘ, ਸਿਊਾਕ ਜ਼ੋਨ ਤੋਂ 'ਆਪ' ਦੀ ਜਸਪਾਲ ਕੌਰ, ਮੁੱਲਾਂਪੁਰ ਗਰੀਬਦਾਸ ਜ਼ੋਨ ਤੋਂ ਕਾਂਗਰਸ ਦੇ ਸਤੀਸ਼ ਸੇਠੀ, ਅੱਲਾਪੁਰ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਐਡਵੋਕੇਟ ਸੁਪਰੀਤ ਕੌਰ, ਸਹੌੜਾਂ ਜ਼ੋਨ ਤੋਂ ਆਜ਼ਾਦ ਉਮੀਦਵਾਰ ਜਸਪ੍ਰੀਤ ਕੌਰ, ਕਾਲੇਵਾਲ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਬਲਜੀਤ ਕੌਰ, ਮਾਛੀਪੁਰ ਜ਼ੋਨ ਤੋਂ 'ਆਪ' ਦੇ ਨਿਰਪਾਲ ਸਿੰਘ, ਸੋਤਲ ਜ਼ੋਨ ਤੋਂ ਕਾਂਗਰਸ ਦੇ ਬਲਜਿੰਦਰ ਸਿੰਘ, ਘੋਗਾ ਜ਼ੋਨ ਤੋਂ ਕਾਂਗਰਸ ਦੇ ਬਲਵੀਰ ਕੌਰ, ਚੋਲਟਾ ਖੁਰਦ ਜ਼ੋਨ ਤੋਂ ਕਾਂਗਰਸ ਦੀ ਕਨਵਰਜੀਤ ਕੌਰ, ਮਜਾਤੜੀ ਜ਼ੋਨ ਤੋਂ ਕਾਂਗਰਸ ਦੇ ਜਗਜੀਤ ਸਿੰਘ, ਸਵਾੜਾ ਜ਼ੋਨ ਤੋਂ 'ਆਪ' ਦੇ ਰਘਵੀਰ ਸਿੰਘ, ਝੰਜੇੜੀ ਜ਼ੋਨ ਤੋਂ 'ਆਪ' ਦੇ ਜਗਜੀਤ ਸਿੰਘ, ਮੱਛਲੀ ਕਲਾਂ ਜ਼ੋਨ ਤੋਂ 'ਆਪ' ਦੇ ਸੁਖਵਿੰਦਰ ਕੌਰ ਅਤੇ ਚਡਿਆਲਾ ਜ਼ੋਨ ਤੋਂ 'ਆਪ' ਦੇ ਬਲਜੀਤ ਸਿੰਘ ਜੇਤੂ ਰਹੇ | ਇਸੇ ਤਰ੍ਹਾਂ ਬਲਾਕ ਸੰਮਤੀ ਮਾਜਰੀ ਦੇ ਜ਼ੋਨ ਥਾਣਾ ਗੋਬਿੰਦਗੜ੍ਹ ਤੋਂ 'ਆਪ' ਦੀ ਜਸਮੀਤ ਕੌਰ, ਖਿਜ਼ਰਾਬਾਦ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਗੁਰਵਿੰਦਰ ਕੌਰ, ਮਿਰਜ਼ਾਪੁਰ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਬਿਮਲਾ, ਮਾਣਕਪੁਰ ਸ਼ਰੀਫ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਯਾਦਵਿੰਦਰ ਸਿੰਘ, ਮਾਜਰੀ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਰੁਲਦਾ ਰਾਮ, ਝੰਡੇਮਾਜਰਾ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਰੁਪਿੰਦਰ ਕੌਰ, ਬੜੌਦੀ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਗੁਰਪ੍ਰੀਤ ਸਿੰਘ, ਨਿਹੋਲਕਾ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਜਸਵੀਰ ਕੌਰ, ਝਿੰਗੜਾਂ ਜ਼ੋਨ ਤੋਂ 'ਆਪ' ਦੇ ਕੁਲਵੀਰ ਕੌਰ, ਤਿਊੜ ਜ਼ੋਨ ਤੋਂ ਆਜ਼ਾਦ ਦੇ ਉਮੀਦਵਾਰ ਪਰਮਜੀਤ ਕੌਰ, ਸੈਣੀਮਾਜਰਾ ਜ਼ੋਨ ਤੋਂ ਕਾਂਗਰਸ ਦੇ ਗੁਰਦੀਪ ਸਿੰਘ, ਤੀੜਾ ਜ਼ੋਨ ਤੋਂ 'ਆਪ' ਦੇ ਮਨਮੋਹਨ ਸਿੰਘ, ਪੜੌਲ ਜ਼ੋਨ ਤੋਂ 'ਆਪ' ਦੇ ਤਨਵੀਰ ਸਿੰਘ, ਜੈਂਤੀ ਮਾਜਰੀ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਗੁਰਦੀਪ ਕੌਰ ਅਤੇ ਰੁੜਕੀ ਖਾਮ ਜ਼ੋਨ ਤੋਂ 'ਆਪ' ਦੇ ਦਿਲਬਾਗ ਸਿੰਘ ਜੇਤੂ ਰਹੇ | ਦੱਸਣਯੋਗ ਹੈ ਕਿ ਬਲਾਕ ਸੰਮਤੀ ਖਰੜ ਅਧੀਨ ਪੈਂਦੇ ਜ਼ੋਨਾਂ ਦੀਆਂ ਵੋਟਾਂ ਦੀ ਗਿਣਤੀ ਐੱਸ. ਡੀ. ਐੱਮ. ਖਰੜ ਦਿਵਿਆ ਪੀ (ਆਈ. ਐਸ. ਏ.) ਦੀ ਅਗਵਾਈ 'ਚ ਕਰਵਾਈ ਗਈ, ਜਦਕਿ ਬਲਾਕ ਸੰਮਤੀ ਮਾਜਰੀ ਅਧੀਨ ਪੈਂਦੇ ਜ਼ੋਨਾਂ ਦੀਆਂ ਵੋਟਾਂ ਦੀ ਗਿਣਤੀ ਪੁੱਡਾ ਦੇ ਅਸਟੇਟ ਅਫ਼ਸਰ ਰਵਿੰਦਰ ਸਿੰਘ (ਪੀ. ਸੀ. ਐੱਸ.) ਦੀ ਅਗਵਾਈ 'ਚ ਕਰਵਾਈ ਗਈ | ਵੋਟਾਂ ਦੀ ਗਿਣਤੀ ਦੌਰਾਨ ਮਾਜਰੀ ਜ਼ੋਨ ਦੇ ਬੂਥ ਨੰ. 1 ਤੇ 2 'ਤੇ ਥੋੜ੍ਹੀ ਬਹੁਤੀ ਬਹਿਸ ਦੇਖਣ ਨੂੰ ਮਿਲੀ, ਜਦਕਿ ਮੱਛਲੀ ਕਲਾਂ ਜ਼ੋਨ ਦੀਆਂ ਵੋਟਾਂ ਦੀ ਗਿਣਤੀ 2 ਵਾਰੀ ਕਰਵਾਈ ਗਈ | ਪ੍ਰਸ਼ਾਸਨ ਵਲੋਂ ਵੋਟਾਂ ਦੀ ਗਿਣਤੀ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ | ਇਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਹਰਮਨਦੀਪ ਸਿੰਘ ਹਾਂਸ ਵਲੋਂ ਵੀ ਖ਼ੂਨੀਮਾਜਰਾ ਬਹੁ-ਤਕਨੀਕੀ ਕਾਲਜ ਦਾ ਦੌਰਾ ਕੀਤਾ ਗਿਆ | ਵੋਟਾਂ ਦੀ ਗਿਣਤੀ ਤੋਂ ਬਾਅਦ ਜੇਤੂ ਉਮੀਦਵਾਰਾਂ ਨੇ ਜਿੱਥੇ ਇਕ-ਦੂਜੇ ਨੂੰ ਵਧਾਈਆਂ ਦਿੱਤੀਆਂ, ਉੱਥੇ ਹੀ ਢੋਲ ਦੇ ਡੱਗੇ 'ਤੇ ਭੰਗੜੇ ਵੀ ਪਾਏ ਗਏ |
ਸਾਡੇ ਉਮੀਦਵਾਰ ਨੂੰ ਜਿਤਾ ਕੇ ਹਰਾਇਆ- ਗਿੱਲ
ਖਰੜ ਹਲਕੇ ਤੋਂ ਭਾਜਪਾ ਦੇ ਆਗੂ ਰਣਜੀਤ ਸਿੰਘ ਗਿੱਲ ਨੇ ਦੋਸ਼ ਲਗਾਇਆ ਹੈ ਕਿ ਬਲਾਕ ਸੰਮਤੀ ਖਰੜ ਦੀਆਂ ਹੋਈਆਂ ਚੋਣਾਂ 'ਚ ਮੱਛਲੀ ਕਲਾਂ ਜ਼ੋਨ ਤੋਂ ਉਨ੍ਹਾਂ ਦੇ ਉਮੀਦਵਾਰ ਨੂੰ ਪਹਿਲਾਂ ਇਕ ਵੋਟ ਨਾਲ ਜੇਤੂ ਕਰਾਰ ਦਿੱਤਾ ਗਿਆ ਸੀ ਅਤੇ ਬਾਅਦ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਦਿੱਤਾ ਗਿਆ | ਉਨ੍ਹਾਂ ਦੋਸ਼ ਲਗਾਇਆ ਕਿ ਮੱਛਲੀ ਕਲਾਂ ਜ਼ੋਨ 'ਤੇ ਪ੍ਰਸ਼ਾਸਨ ਨੇ ਉਨ੍ਹਾਂ ਦੇ ਨਾਲ ਧੱਕਾ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਹ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਲੋਕ ਹੁਣ ਸੁਖਬੀਰ ਨੂੰ ਸੂਬੇ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ- ਕਾਲੇਵਾਲ <br/> ਅਗਲੀ ਖ਼ਬਰ ਜ਼ਿਲ੍ਹਾ ਮੁਹਾਲੀ 'ਚ ਪੰਚਾਇਤ ਸੰਮਤੀ ਚੋਣਾਂ ਦੀ ਗਿਣਤੀ ਦਾ ਅਮਲ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚੜਿ੍ਹਆ
Ad Position 24